Shocking Video: ਖ਼ਤਰਨਾਕ ਸਟੰਟ ਕਰਦਿਆਂ ਤਿਲਕਿਆ ਸ਼ਖਸ ਦਾ ਪੈਰ, ਫੇਰ ਕੀ ਹੋਇਆ, ਵੇਖੋ ਰੂਹ ਕੰਬਾਉਣ ਵਾਲਾ ਵੀਡੀਓ
Viral Video: ਇਹ ਵੀਡੀਓ @Failcatcher1 ਨਾਂ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਸਟੰਟ ਕਰਨ ਵਾਲੇ ਸ਼ਖਸ ਨੂੰ ਸਲਾਹ ਦੇ ਰਹੇ ਹਨ। ਇਕ ਯੂਜ਼ਰ ਨੇ ਕਿਹਾ, 'ਹਾਲਾਂਕਿ ਉਸ ਨੂੰ ਕੁਝ ਦਰਦ ਹੋਣ ਵਾਲਾ ਹੈ। ਪਰ ਚੰਗੀ ਗੱਲ ਇਹ ਹੈ ਕਿ ਉਸ ਪੁਲ ਦੇ ਹੇਠਾਂ ਕੋਈ ਪੱਥਰ ਨਹੀਂ ਸਗੋਂ ਪਾਣੀ ਸੀ। ਇਕ ਹੋਰ ਯੂਜ਼ਰ ਨੇ ਕਿਹਾ, 'ਇਸੇ ਕਰਕੇ ਮੁੰਡੇ ਘੱਟ ਜੀਂਦੇ ਹਨ।'
ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਰਹਿੰਦੇ ਹਨ। ਇਸ ਲਈ ਭਾਵੇਂ ਉਨ੍ਹਾਂ ਨੂੰ ਆਪਣੀ ਜਾਨ ਵੀ ਕਿਉਂ ਨੇ ਜੋਖ਼ਮ ਵਿੱਚ ਪਾਉਣੀ ਪਵੇ। ਅਜਿਹੀਆਂ ਕਈ ਵੀਡੀਓ ਅਸੀਂ ਵੇਖ ਅਤੇ ਸੁਣ ਚੁੱਕੋ ਹੋਵਾਂਗੇ। ਅਜਿਹਾ ਹੀ ਇੱਕ ਹੋਰ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖ ਕੇ ਯੂਜ਼ਰਸ ਸਟੰਟ ਕਰਨ ਵਾਲੇ ਸ਼ਖਸ ਨੂੰ ਅਜਿਹਾ ਨਾ ਕਰਨ ਦੀ ਸਲਾਹ ਦੇ ਰਹੇ ਹਨ।
ਪਿੱਠ ਦੇ ਬੱਲ ਰੇਲਿੰਗ ‘ਤੇ ਡਿੱਗਿਆ ਸ਼ਖਸ
ਜਦੋਂ ਸ਼ਖਸ ਦਾ ਪੈਰ ਰੇਲਿੰਗ ਤੋਂ ਤਿਲਕਦਾ ਹੈ ਤਾਂ ਉਹ ਪਿੱਠ ਦੇ ਬੱਲ ਰੇਲਿੰਗ ‘ਤੇ ਡਿੱਗ ਜਾਂਦਾ ਹੈ। ਫਿਰ ਇਹ ਹੇਠਾਂ ਪਾਣੀ ਵਿੱਚ ਚਲਾ ਜਾਂਦਾ ਹੈ। ਇਸ ਦੌਰਾਨ ਵੀਡੀਓ ਬਣਾਉਣ ਵਾਲਾ ਵਿਅਕਤੀ ਵੀ ਘਬਰਾ ਜਾਂਦਾ ਹੈ ਅਤੇ ਰੌਲਾ ਪਾਉਣ ਲੱਗਦਾ ਹੈ।
— Crazy fails (@Failcatcher1) September 13, 2023
ਇਹ ਵੀ ਪੜ੍ਹੋ
ਜਿਸ ਜਿਸਨੇ ਵੀ ਇਹ ਵੀਡੀਓ ਵੇਖਿਆ, ਉਹ ਇਸ ਸ਼ਖਸ ਦੀ ਇਸ ਹਰਕਤ ਨੂੰ ਵੇਖ ਕੇ ਕਾਫੀ ਡਰਿਆ ਹੋਇਆ ਹੈ। ਨਾਲ ਹੀ ਉਸਨੂੰ ਅਜਿਹੇ ਸਟੰਟ ਕਰਨ ਤੋਂ ਬਾਜ਼ ਆਉਣ ਦੀ ਸਲਾਹ ਦੇ ਰਿਹਾ ਹੈ।