AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Shocking Video: ਗੁੱਸੇ ‘ਚ ਭਰੀ ਗਾਂ ਨੇ ਬੱਚੀ ਨੂੰ ਸਿੰਗਾਂ ਨਾਲ ਚੁੱਕ-ਚੁੱਕ ਕੇ ਸੁੱਟਿਆ, ਜ਼ਮੀਨ ‘ਤੇ ਘੜੀਸਿਆ ਤੇ ਪੈਰਾਂ ਨਾਲ ਲਤਾੜਿਆ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ

Viral Video: ਤੁਸੀਂ ਬਹੁਤ ਸਾਰੀਆਂ ਗਊਆਂ ਨੂੰ ਸੜਕਾਂ ‘ਤੇ ਖੁੱਲ੍ਹੇਆਮ ਘੁੰਮਦੇ ਦੇਖਿਆ ਹੋਵੇਗਾ। ਅਜਿਹੇ ਕਈ ਵੀਡੀਓਜ਼ ਵੀ ਵਾਇਰਲ ਹੋਏ ਹਨ, ਜਿਨ੍ਹਾਂ ‘ਚ ਗਊਆਂ ਵਲੋਂ ਸੜਕਾਂ ‘ਤੇ ਪੈਦਲ ਜਾ ਰਹੇ ਲੋਕਾਂ ‘ਤੇ ਹਮਲਾ ਕੀਤਾ ਗਿਆ ਹੈ। ਇਕ ਵਾਰ ਫਿਰ ਅਜਿਹਾ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸਨੂੰ ਵੇਖ ਕੇ ਨਾ ਸਿਰਫ਼ ਲੂ-ਕੰਡੇ ਖੜੇ ਹੋ ਰਹੇ ਹਨ, ਸਗੋਂ […]

Shocking Video: ਗੁੱਸੇ 'ਚ ਭਰੀ ਗਾਂ ਨੇ ਬੱਚੀ ਨੂੰ ਸਿੰਗਾਂ ਨਾਲ ਚੁੱਕ-ਚੁੱਕ ਕੇ ਸੁੱਟਿਆ, ਜ਼ਮੀਨ 'ਤੇ ਘੜੀਸਿਆ ਤੇ ਪੈਰਾਂ ਨਾਲ ਲਤਾੜਿਆ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ
tv9-punjabi
| Updated On: 18 Aug 2023 13:21 PM IST
Share

Viral Video: ਤੁਸੀਂ ਬਹੁਤ ਸਾਰੀਆਂ ਗਊਆਂ ਨੂੰ ਸੜਕਾਂ ‘ਤੇ ਖੁੱਲ੍ਹੇਆਮ ਘੁੰਮਦੇ ਦੇਖਿਆ ਹੋਵੇਗਾ। ਅਜਿਹੇ ਕਈ ਵੀਡੀਓਜ਼ ਵੀ ਵਾਇਰਲ ਹੋਏ ਹਨ, ਜਿਨ੍ਹਾਂ ‘ਚ ਗਊਆਂ ਵਲੋਂ ਸੜਕਾਂ ‘ਤੇ ਪੈਦਲ ਜਾ ਰਹੇ ਲੋਕਾਂ ‘ਤੇ ਹਮਲਾ ਕੀਤਾ ਗਿਆ ਹੈ। ਇਕ ਵਾਰ ਫਿਰ ਅਜਿਹਾ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸਨੂੰ ਵੇਖ ਕੇ ਨਾ ਸਿਰਫ਼ ਲੂ-ਕੰਡੇ ਖੜੇ ਹੋ ਰਹੇ ਹਨ, ਸਗੋਂ ਰੂਹ ਤੱਕ ਵੀ ਕੰਬ ਰਹੀ ਹੈ।

ਵੀਡੀਓ ਚ ਗਾਂ ਬਹੁਤ ਹੀ ਗੁੱਸੇ ਵਿੱਚ ਨਜ਼ਰ ਆ ਰਹੀ ਹੈ। ਉਹ ਆਪਣੇ ਵਛੇ ਨਾਲ ਸੜਕ ਤੇ ਘੁੰਮ ਰਹੀ ਹੈ। ਅਚਾਨਕ ਉਹ ਸਾਹਮਣੇ ਤੋਂ ਸਕੂਲ ਤੋਂ ਆ ਰਹੀ ਇਕ ਛੋਟੀ ਬੱਚੀ ‘ਤੇ ਹਮਲਾ ਕਰ ਦਿੰਦੀ ਹੈ। ਇਸ ਗਾਂ ਨੇ ਬੱਚੀ ‘ਤੇ ਬਹੁਤ ਹੀ ਬੇਰਹਿਮੀ ਨਾਲ ਹਮਲਾ ਕੀਤਾ, ਜਿਸ ਨੂੰ ਦੇਖ ਕੇ ਤੁਸੀਂ ਵੀ ਡਰ ਜਾਵੋਗੇ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਸ ਲੜਕੀ ਨੂੰ ਗਾਂ ਦੇ ਚੁੰਗਲ ਤੋਂ ਛੁਡਾਇਆ ਗਿਆ। ਇਹ ਸਾਰੀ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਅਕਸਰ ਤੁਸੀਂ ਦੋ ਗਾਵਾਂ ਨੂੰ ਸੜਕਾਂ ‘ਤੇ ਲੜਦੇ ਦੇਖਿਆ ਹੋਵੇਗਾ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਔਰਤ ਛੋਟੇ ਬੱਚੇ ਦਾ ਹੱਥ ਫੜ ਕੇ ਚੱਲ ਰਹੀ ਹੈ। ਇਸ ਦੇ ਨਾਲ ਹੀ ਇਕ ਛੋਟੀ ਬੱਚੀ ਉਸ ਦੇ ਅੱਗੇ ਜਾ ਰਹੀ ਹੈ, ਜਿਸ ‘ਤੇ ਗਾਂ ਨੇ ਹਮਲਾ ਕਰ ਦਿੰਦੀ ਹੈ। ਦਰਅਸਲ ਸੜਕ ‘ਤੇ ਖੜ੍ਹੀ ਇਹ ਗਾਂ ਆਪਣੇ ਸਿੰਗਾਂ ਨਾਲ ਬੱਚੀ ਨੂੰ ਚੁੱਕ ਕੇ ਦੂਰ ਸੁੱਟ ਦਿੰਦੀ ਹੈ। ਇਸ ਤੋਂ ਬਾਅਦ ਉਹ ਉਸ ਕੁੜੀ ਨੂੰ ਪੈਰਾਂ ਨਾਲ ਕੁਚਲਣ ਲੱਗ ਜਾਂਦੀ ਹੈ। ਵੀਡੀਓ ‘ਚ ਗਾਂ ਖਤਰਨਾਕ ਤਰੀਕੇ ਨਾਲ ਬੱਚੀ ਨੂੰ ਆਪਣੀਆਂ ਅਗਲੀਆਂ ਅਤੇ ਪਿਛਲੀਆਂ ਲੱਤਾਂ ਨਾਲ ਕੁਚਲਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉੱਥੇ ਇੱਕ ਹੋਰ ਗਾਂ ਖੜ੍ਹੀ ਹੁੰਦੀ ਹੈ, ਉਹ ਵੀ ਉਸ ਬੱਚੀ ‘ਤੇ ਹਮਲਾ ਕਰਦੀ ਹੈ।

ਗਾਂ ਨੇ ਛੋਟੀ ਬੱਚੀ ਨੂੰ ਲਤਾੜਿਆ Video

ਸਿੰਗਾਂ ਤੇ ਚੁੱਕ ਕੇ ਸੁੱਟਿਆ

ਗਾਂ ਬੱਚੀ ‘ਤੇ ਬਹੁਤ ਬੁਰੀ ਤਰ੍ਹਾਂ ਹਮਲਾ ਕਰਦੀ ਰਹਿੰਦੀ ਹੈ, ਕਦੇ ਆਪਣੇ ਸਿੰਗਾਂ ਨਾਲ ਅਤੇ ਕਦੇ ਪੈਰਾਂ ਨਾਲ। ਇਸ ਦੌਰਾਨ ਉਥੇ ਕੁਝ ਲੋਕ ਇਕੱਠੇ ਹੋ ਜਾਂਦੇ ਹਨ, ਪਰ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹ ਗਾਂ ਦੇ ਨੇੜੇ ਜਾ ਕੇ ਬੱਚੀ ਨੂੰ ਛੁੜਾ ਲੈ ਕੇ ਆਵੇ। ਇਸ ਦੌਰਾਨ ਲੋਕ ਗਾਂ ‘ਤੇ ਇੱਟਾਂ-ਪੱਥਰ ਸੁੱਟਦੇ ਹਨ ਤਾਂ ਕਿ ਗਾਂ ਉਥੋਂ ਚਲੀ ਜਾਵੇ ਪਰ ਇਸ ਦਾ ਵੀ ਗਾਂ ‘ਤੇ ਕੋਈ ਅਸਰ ਨਹੀਂ ਹੁੰਦਾ।

ਗਾਂ ਲਗਾਤਾਰ ਆਪਣੇ ਸਿੰਗ ਨਾਲ ਬੱਚੀ ਨੂੰ ਘੜੀਸਣ ਲੱਗਦੀ ਹੈ ਅਤੇ ਆਪਣੇ ਸਿਰ ਨਾਲ ਬੱਚੀ ਨੂੰ ਕੁਚਲਣ ਦੀ ਕੋਸ਼ਿਸ਼ ਕਰਦੀ ਹੈ। ਇਸੇ ਦੌਰਾਨ ਕੁਝ ਲੋਕ ਹਿੰਮਤ ਦਿਖਾਉਂਦੇ ਹੋਏ ਗਾਂ ਦੇ ਨੇੜੇ ਆ ਜਾਂਦੇ ਹਨ ਅਤੇ ਨੇੜਿਓਂ ਪੱਥਰ ਸੁੱਟਣੇ ਸ਼ੁਰੂ ਕਰ ਦਿੰਦੇ ਹਨ। ਜਿਸ ਤੋਂ ਬਾਅਦ ਗਾਂ ਬੱਚੀ ਨੂੰ ਛੱਡ ਕੇ ਉੱਥੋਂ ਜਾਣ ਲੱਗਦੀ ਹੈ।

ਉਦੋਂ ਹੀ ਇੱਕ ਵਿਅਕਤੀ ਉੱਥੇ ਜ਼ਮੀਨ ‘ਤੇ ਪਈ ਲੜਕੀ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਅਤੇ ਗਾਂ ਫਿਰ ਆ ਕੇ ਆਪਣੇ ਸਿੰਗਾਂ ਅਤੇ ਪੈਰਾਂ ਨਾਲ ਲੜਕੀ ਨੂੰ ਲਤਾੜਣ ਲੱਗ ਜਾਂਦੀ ਹੈ। ਇਸੇ ਦੌਰਾਨ ਇਕ ਵਿਅਕਤੀ ਬਹਾਦਰੀ ਦਿਖਾਉਂਦੇ ਹੋਏ ਗਾਂ ਨੂੰ ਡੰਡੇ ਨਾਲ ਮਾਰ ਕੇ ਉਥੋਂ ਭਜਾਉਂਦਾ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਲੜਕੀ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ। ਉਹ ਆਪ ਹੀ ਖੜ੍ਹੀ ਹੋ ਗਈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...