Shocking Video :16 ਹਜਾਰ ਫੁੱਟ ਦੀ ਉਚਾਈ ‘ਤੇ ਸੀ ਫਲਾਈਟ, ਅਚਾਨਰ ਉੱਡ ਗਿਆ ਬਾਰੀ ਦਾ ਸ਼ਿਸ਼ਾ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ 'ਚ ਐਮਰਜੈਂਸੀ ਐਲਾਨੇ ਜਾਣ ਤੋਂ ਬਾਅਦ ਯਾਤਰੀਆਂ ਨੇ ਆਕਸੀਜਨ ਮਾਸਕ ਪਹਿਨੇ ਹੋਏ ਹਨ ਅਤੇ ਆਪਣੀ ਸੀਟ ਬੈਲਟ ਨੂੰ ਕੱਸਿਆ ਹੋਇਆ ਹੈ। ਇਸ ਤੋਂ ਇਲਾਵਾ ਤੁਸੀਂ ਖਿੜਕੀ ਰਾਹੀਂ ਤੇਜ਼ ਹਵਾ ਨੂੰ ਆਉਂਦੇ ਦੇਖ ਸਕਦੇ ਹੋ।

ਸੋਸ਼ਲ ਮੀਡੀਆ ‘ਤੇ ਇੱਕ ਹੈਰਾਨ ਕਰਨ ਵਾਲਾ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ (Viral) ਹੋ ਰਿਹਾ ਹੈ। ਇਹ ਫਲਾਈਟ ਅਲਾਸਕਾ ਏਅਰਲਾਈਨਜ਼ ਦੀ ਹੈ ਅਤੇ ਪੋਰਟਲੈਂਡ (ਅਮਰੀਕਾ) ਤੋਂ ਓਨਟਾਰੀਓ (ਕੈਨੇਡਾ) ਜਾ ਰਹੀ ਸੀ ਕਿ ਅਚਾਨਕ ਜਹਾਜ਼ ਦੀ ਖਿੜਕੀ ਦੇ ਸ਼ੀਸ਼ੇ ਅਸਮਾਨ ਵਿੱਚ ਉੱਡ ਗਏ। ਇਸ ਤੋਂ ਬਾਅਦ ਪੋਰਟਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਅਲਾਸਕਾ ਏਅਰਲਾਈਨਜ਼ ਨੇ ਕਿਹਾ- ਇਹ ਘਟਨਾ ਟੇਕ ਆਫ ਦੇ ਤੁਰੰਤ ਬਾਅਦ ਵਾਪਰੀ ਹੈ, ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਜਹਾਜ਼ ਵਿੱਚ 171 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਹੋਏ ਸਨ।
ਇਹ ਘਟਨਾ ਸ਼ੁੱਕਰਵਾਰ 5 ਜਨਵਰੀ ਦੀ ਰਾਤ ਦੀ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ‘ਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ‘ਚ ਐਮਰਜੈਂਸੀ ਐਲਾਨੇ ਜਾਣ ਤੋਂ ਬਾਅਦ ਯਾਤਰੀਆਂ ਨੇ ਆਕਸੀਜਨ ਮਾਸਕ ਪਹਿਨੇ ਹੋਏ ਹਨ ਅਤੇ ਆਪਣੀ ਸੀਟ ਬੈਲਟ ਨੂੰ ਕੱਸਿਆ ਹੋਇਆ ਹੈ। ਇਸ ਤੋਂ ਇਲਾਵਾ ਤੁਸੀਂ ਖਿੜਕੀ ਰਾਹੀਂ ਤੇਜ਼ ਹਵਾ ਨੂੰ ਆਉਂਦੇ ਦੇਖ ਸਕਦੇ ਹੋ। ਹਾਦਸਾ ਹੋਣ ‘ਤੇ ਜਹਾਜ਼ 16,000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਪਹੁੰਚ ਗਿਆ ਸੀ।
ਇਸ ਵੀਡੀਓ ਨੂੰ @visegrad24 ਦੁਆਰਾ ਪੋਸਟ ਕੀਤਾ ਗਿਆ ਸੀ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਬਾਅ ਇੰਨਾ ਜ਼ਿਆਦਾ ਸੀ ਕਿ ਇੱਕ ਬੱਚੇ ਦੀ ਕਮੀਜ਼ ਫਟ ਗਈ ਕਿਉਂਕਿ ਉਹ ਟੁੱਟੀ ਖਿੜਕੀ ਦੇ ਸਭ ਤੋਂ ਨੇੜੇ ਬੈਠਾ ਸੀ। ਅਲਾਸਕਾ ਏਅਰਲਾਈਨਜ਼ ਦੀ ਫਲਾਈਟ AS1282 ਨੇ ਪੋਰਟਲੈਂਡ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ ਅਤੇ ਓਨਟਾਰੀਓ ਇੰਟਰਨੈਸ਼ਨਲ ਏਅਰਪੋਰਟ, ਕੈਲੀਫੋਰਨੀਆ ‘ਤੇ ਉਤਰਨਾ ਸੀ। ਜਹਾਜ਼ ਨੇ ਕਰੀਬ 4.40 ਵਜੇ ਉਡਾਣ ਭਰੀ ਅਤੇ ਸ਼ਾਮ 5.30 ਵਜੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
An Alaska Airlines flight was forced to make an emergency landing at Portland International Airport after a window blew out mid-air, passengers say
One passenger reported that the extreme depressurization caused a childs shirt to be ripped offhttps://t.co/fd3enwCoC0 pic.twitter.com/ZPtDnYX9mu
ਇਹ ਵੀ ਪੜ੍ਹੋ
— philip lewis (@Phil_Lewis_) January 6, 2024
ਟੁੱਟੀ ਹੋਈ ਖਿੜਕੀ ਦੀ ਫੋਟੋ ਪੋਸਟ ਕਰਦੇ ਹੋਏ @Phil_Lewis_ ਨੇ ਲਿਖਿਆ ਯਾਤਰੀਆਂ ਦਾ ਕਹਿਣਾ ਹੈ ਕਿ ਅਲਾਸਕਾ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਪੋਰਟਲੈਂਡ ਇੰਟਰਨੈਸ਼ਨਲ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਕੀਤਾ ਗਿਆ ਕਿਉਂਕਿ ਉਸ ਦੀ ਖਿੜਕੀ ਹਵਾ ਵਿੱਚ ਉੱਡ ਗਈ ਸੀ। ਇੱਕ ਯਾਤਰੀ ਨੇ ਦੱਸਿਆ ਕਿ ਬਹੁਤ ਜ਼ਿਆਦਾ ਦਬਾਅ ਕਾਰਨ ਬੱਚੇ ਦੀ ਕਮੀਜ਼ ਫਟ ਗਈ