Shocking Video: ਕੁੱਤੇ ਨੇ ਸੜਕ ‘ਤੇ ਮਚਾਈ ਅਜਿਹੀ ਦਹਿਸ਼ਤ ਕਿ ਸੁੱਕੇ ਲੋਕਾਂ ਦੇ ਸਾਹ, ਵੇਖੋ ਰੂਹ ਕੰਬਾਉਣ ਵਾਲਾ ਵੀਡੀਓ
Dog Deadly Attack on People : ਇੱਕ ਕੁੱਤੇ ਦਾ ਭੀੜ ਭਾੜ ਵਾਲੀ ਸੜਕ ਦੇ ਲੋਕਾਂ ਤੇ ਹਮਲਾ ਕਰਨ ਦਾ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਹ ਕੁੱਤਾ ਇੱਕ ਤੋਂ ਬਾਅਦ ਇੱਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਪਹਿਲਾ ਬੱਚੀ ਨੂੰ ਬੁਰੀ ਤਰ੍ਹਾਂ ਨਾਲ ਜਖਮੀ ਕਰਨ ਤੋਂ ਬਾਅਦ ਇਹ ਕੁੱਤਾ ਇੱਕ ਸ਼ਖਸ ਦੇ ਪਿੱਛੇ ਪੈ ਜਾਂਦਾ ਹੈ। ਲੋਕ ਇਸ ਸ਼ਖਸ ਨੂੰ ਬਚਾਉਣ ਲਈ ਕਾਫੀ ਕੋਸ਼ਿਸ਼ਾਂ ਕਰਦੇ ਹਨ, ਪਰ ਉਹ ਕਿਸੇ ਵੀ ਕੀਮਤ ਤੇ ਉਸ ਸ਼ਖਸ ਨੂੰ ਛੱਡਣ ਨੂੰ ਤਿਆਰ ਨਹੀਂ ਹੁੰਦਾ ਹੈ।
Video Viral: ਭਾਰਤ ਵਿੱਚ ਇਨ੍ਹੀਂ ਦਿਨੀਂ ਕੁੱਤਿਆਂ ਦੇ ਕੱਟਣ ਦੀਆਂ ਖਬਰਾਂ ਖੂਬ ਸੁਰਖੀਆਂ ਬਣੀਆਂ ਹੋਈਆਂ ਹਨ। ਇੱਥੋਂ ਤੱਕ ਕਿ ਗਾਜ਼ੀਆਬਾਦ ਵਿੱਚ ਤਾਂ ਇੱਕ ਬੱਚੇ ਨੂੰ ਕੁੱਤੇ ਦੇ ਕੱਟਣ ਤੋਂ ਬਾਅਦ ਤਾਂ ਉਸਦੀ ਜਾਨ ਵੀ ਚਲੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੁੱਤਿਆਂ ਦੀ ਦਹਿਸ਼ਤ ਸਿਰਫ ਭਾਰਤ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਇੱਕ ਖੌਫਨਾਕ ਵੀਡੀਓ ਬ੍ਰਿਟੇਨ ਤੋਂ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ਬ੍ਰਿਟੇਨ ਦੇ ਵੱਡੇ ਅਤੇ ਆਧੁਨਿਕ ਸ਼ਹਿਰ ਬਰਮਿੰਘਮ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਅਮਰੀਕੀ XL ਬੁਲੀ ਨਸਲ ਦਾ ਇੱਕ ਕੁੱਤਾ 11 ਸਾਲ ਦੀ ਬੱਚੀ ਸਮੇਤ ਕਈ ਲੋਕਾਂ ਤੇ ਏਨੀ ਬੁਰੀ ਤਰ੍ਹਾਂ ਨਾਲ ਹਮਲਾ ਕਰਦਾ ਹੈ ਕਿ ਉਹ ਬਹੁਤ ਹੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਹਨ। ਸੜਕ ਤੇ ਜਾ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਕੁੱਤਾ ਉਨ੍ਹਾਂ ਤੇ ਹਮਲਾ ਕਰਦਾ ਹੈ ਅਤੇ ਉਨ੍ਹਾਂ ਨੂੰ ਉਦੋਂ ਤੱਕ ਕੱਟਦਾ ਰਹਿੰਦਾ ਹੈ, ਜਦੋਂ ਤੱਕ ਉਹ ਲਹੁਲੁਹਾਨ ਨਹੀਂ ਹੋ ਜਾਂਦੇ। ਕਈ ਲੋਕ ਕੁੱਤੇ ਦੇ ਸ਼ਿਕੰਜੇ ਚ ਫਸੇ ਲੋਕਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕੁੱਤਾ ਉਨ੍ਹਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਇਹ ਵੀਡੀਓ @NeedToKnow_NTK ਨਾਂ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਸ਼ੇਅਰ ਕੀਤੀ ਗਈ ਹੈ।
Home Secretary Suella Braverman announced on Sunday that she is exploring introducing a possible ban on American Bully XL dogs, after this footage of an attack in Birmingham circulated on social media over the weekend. pic.twitter.com/ml8BppaO4g
— Need To Know (@NeedToKnow_NTK) September 11, 2023
ਇਹ ਵੀ ਪੜ੍ਹੋ
ਜਾਣਕਾਰੀ ਮੁਤਾਬਕ, ਇਸ XL ਬੁਲੀ ਡੌਗ ਨੂੰ ਪਿਟਬੁੱਲ ਜਿੰਨਾ ਹੀ ਖਤਰਨਾਕ ਮੰਨਿਆ ਜਾਂਦਾ ਹੈ। XL ਬੁਲੀ ਨੂੰ 2013 ਵਿੱਚ ਅਮਰੀਕਨ ਯੂਨਾਈਟਿਡ ਕੇਨਲ ਕਲੱਬ ਤੋਂ ਇੱਕ ਨਸਲ ਵਜੋਂ ਮਾਨਤਾ ਪ੍ਰਾਪਤ ਹੋਈ। ਹਾਲਾਂਕਿ, ਉਨ੍ਹਾਂ ਨੂੰ ਅਜੇ ਤੱਕ ਬ੍ਰਿਟੇਨ ਦੀ ਮੇਨ ਡਾਗ ਐਸੋਸੀਏਸ਼ਨ ਤੋਂ ਮਾਨਤਾ ਨਹੀਂ ਮਿਲੀ ਹੈ।