AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Shocking News: 6 ਸਾਲ ਦੇ ਬੱਚੇ ਨੂੰ ਜ਼ਬਰਦਸਤੀ ਖੁਆਈ ਉਲਟੀ, ਸਕੂਲ ‘ਚ ਮਹਿਲਾ ਟੀਚਰ ਦਾ ਇਹ ਕਿਹੋ ਜਿਹਾ ਸਲੂਕ

China Teacher Punishment: ਜਨਮ ਦਿਨ ਵਾਲੇ ਦਿਨ ਉਸ ਦੇ ਮਾਪਿਆਂ ਨੇ ਆਪਣੇ ਛੇ ਸਾਲ ਦੇ ਬੇਟੇ ਨੂੰ ਨਵੇਂ ਕੱਪੜੇ ਪਾ ਕੇ ਸਕੂਲ ਭੇਜਿਆ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਸਕੂਲ ਵਿਚ ਉਸ ਦੇ ਪੁੱਤਰ ਨਾਲ ਕੀ ਹੋਣ ਵਾਲਾ ਹੈ। ਇੱਕ ਮਹਿਲਾ ਅਧਿਆਪਕ ਨੇ ਜੋ ਵੀ ਕੀਤਾ, ਉਹ ਮਾੜੇ ਤੋਂ ਵੀ ਮਾੜਾ ਹੈ। ਪੁਲਿਸ ਦੇ ਦਖਲ ਤੋਂ ਬਾਅਦ ਦੋਸ਼ੀ ਅਧਿਆਪਕ ਨੂੰ ਸਕੂਲ 'ਚੋਂ ਕੱਢ ਦਿੱਤਾ ਗਿਆ ਹੈ।

Shocking News: 6 ਸਾਲ ਦੇ ਬੱਚੇ ਨੂੰ ਜ਼ਬਰਦਸਤੀ ਖੁਆਈ ਉਲਟੀ, ਸਕੂਲ 'ਚ ਮਹਿਲਾ ਟੀਚਰ ਦਾ ਇਹ ਕਿਹੋ ਜਿਹਾ ਸਲੂਕ
Photo: Tv9 Hindi.com
tv9-punjabi
| Published: 25 Oct 2023 19:27 PM IST
Share

ਸਕੂਲਾਂ ਵਿੱਚ ਅਨੁਸ਼ਾਸਨ ਅਤੇ ਪੜ੍ਹਾਈ ਪ੍ਰਤੀ ਸਖ਼ਤੀ ਜ਼ਰੂਰੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਧਿਆਪਕ ਬੱਚਿਆਂ ਨਾਲ ਜਾਨਵਰਾਂ ਵਰਗਾ ਵਿਹਾਰ ਕਰਨ ਲੱਗ ਜਾਣ। ਚੀਨ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਲੋਕ ਗੁੱਸੇ ‘ਚ ਹਨ। ਇੱਥੇ ਇੱਕ ਮਹਿਲਾ ਅਧਿਆਪਕ ਨੇ 6 ਸਾਲ ਦੇ ਮਾਸੂਮ ਬੱਚੇ ਦੇ ਮੂੰਹ ਵਿੱਚ ਜ਼ਬਰਦਸਤੀ ਭੋਜਨ ਪਾ ਦਿੱਤਾ। ਜਦੋਂ ਬੱਚੇ ਨੇ ਉਲਟੀ ਕੀਤੀ ਤਾਂ ਉਸ ਨੂੰ ਵੀ ਖਾਣ ਲਈ ਮਜਬੂਰ ਕੀਤਾ। ਪੁਲਿਸ ਵੱਲੋਂ ਮਾਮਲੇ ਵਿੱਚ ਦਖਲ ਦੇਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਦੋਸ਼ੀ ਮਹਿਲਾ ਅਧਿਆਪਕ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।

ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਇਹ ਘਟਨਾ 15 ਸਤੰਬਰ ਨੂੰ ਲਿਆਓਨਿੰਗ ਸੂਬੇ ਦੇ ਮੇਲੁਵਾਨ ਕਿੰਡਰਗਾਰਟਨ ਵਿੱਚ ਵਾਪਰੀ। ਬੱਚੇ ਦੇ ਮਾਪਿਆਂ ਦਾ ਦੋਸ਼ ਹੈ ਕਿ ਉਸ ਦਿਨ ਉਨ੍ਹਾਂ ਦੇ ਪੁੱਤਰ ਦਾ ਜਨਮ ਦਿਨ ਸੀ। ਅਧਿਆਪਕ ਨੇ ਉਸਦੇ ਮੂੰਹ ਵਿੱਚ ਇੰਨਾ ਜ਼ਿਆਦਾ ਭੋਜਨ ਠੂਸ ਦਿੱਤਾ ਕਿ ਉਸ ਨੂੰ ਉਲਟੀ ਆ ਗਈ। ਇਸ ‘ਤੇ ਅਧਿਆਪਕ ਗੁੱਸੇ ‘ਚ ਆ ਗਈਅਤੇ ਉਸ ਨੇ ਸਜ਼ਾ ਦੇ ਤੌਰ ‘ਤੇ ਉਨ੍ਹਾਂ ਦੇ ਬੇਟੇ ਨੂੰ ਉਸਦੀ ਹੀ ਉਲਟੀ ਖਾਣ ਲਈ ਮਜਬੂਰ ਕਰ ਦਿੱਤਾ।

ਇਸ ਤਰ੍ਹਾਂ ਸਾਹਮਣੇ ਆਈ ਅਧਿਆਪਕ ਦੀ ਕਰਤੂਤ

ਮਾਤਾ-ਪਿਤਾ ਨੂੰ ਆਪਣੇ ਬੇਟੇ ਨਾਲ ਹੋਈ ਇਸ ਬਦਸਲੂਕੀ ਦਾ ਉਦੋਂ ਪਤਾ ਲੱਗਾ ਜਦੋਂ ਉਹ ਸਕੂਲ ਤੋਂ ਮੈਲੇ ਕੱਪੜੇ ਪਾ ਕੇ ਘਰ ਪਰਤਿਆ। ਉਨ੍ਹਾਂ ਨੇ ਕਿਹਾ, ਅਸੀਂ ਉਸ ਨੂੰ ਨਵੇਂ ਕੱਪੜੇ ਪਹਿਨਾਏ ਸਨ, ਪਰ ਜਦੋਂ ਉਹ ਘਰ ਆਇਆ ਤਾਂ ਕੱਪੜੇ ਮੈਲੇ ਸਨ। ਇਸ ਤੋਂ ਬਾਅਦ ਬੱਚੇ ਨੇ ਆਪਣੀ ਦਾਦੀ ਨੂੰ ਦੱਸਿਆ ਕਿ ਕਿਵੇਂ ਅਧਿਆਪਕ ਨੇ ਉਸ ਨੂੰ ਉਲਟੀ ਖਾਣ ਲਈ ਮਜਬੂਰ ਕੀਤਾ।

ਸੀਸੀਟੀਵੀ ਫੁਟੇਜ ਦਿਖਾਉਣ ਤੋਂ ਕੀਤਾ ਇਨਕਾਰ

ਰਿਪੋਰਟ ਮੁਤਾਬਕ ਮਾਪਿਆਂ ਨੇ ਸਕੂਲ ਨੂੰ ਸੀਸੀਟੀਵੀ ਫੁਟੇਜ ਦਿਖਾਉਣ ਲਈ ਕਿਹਾ ਪਰ ਉਨ੍ਹਾਂ ਸਾਫ਼ ਇਨਕਾਰ ਕਰ ਦਿੱਤਾ। ਹਾਲਾਂਕਿ ਪੁਲਿਸ ਦੇ ਦਖਲ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੂੰ ਝੁਕਣਾ ਪਿਆ। ਜਾਂਚ ਤੋਂ ਬਾਅਦ ਸਕੂਲ ਨੇ ਆਪਣੇ ਅਧਿਕਾਰਤ ਵੀਚੈਟ ਅਕਾਊਂਟ ‘ਤੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਦੋਸ਼ੀ ਅਧਿਆਪਕ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।

ਸੂਈਆਂ ਚੁਭਾ ਕੇ ਦਿੱਤੀ ਸਜ਼ਾ

ਇਸ ਤੋਂ ਪਹਿਲਾਂ 2017 ਵਿੱਚ ਬੀਜਿੰਗ ਪੁਲਿਸ ਨੂੰ ਇੱਕ ਅਧਿਆਪਕ ਬਾਰੇ ਸ਼ਿਕਾਇਤ ਮਿਲੀ ਸੀ ਜੋ ਵਿਦਿਆਰਥੀਆਂ ਨੂੰ ਸੂਈਆਂ ਨਾਲ ਚੁਭੋ ਕੇ ਸਜ਼ਾ ਦਿੰਦਾ ਸੀ। ਦੋਸ਼ੀ ਸਾਬਤ ਹੋਣ ਤੋਂ ਬਾਅਦ ਲਿਊ ਨਾਂ ਦੇ ਇਸ ਅਧਿਆਪਕ ਨੂੰ 18 ਮਹੀਨੇ ਦੀ ਕੈਦ ਹੋਈ। ਨਾਲ ਹੀ, ਉਸ ‘ਤੇ ਅਗਲੇ ਪੰਜ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...