Shocking News: ਪੂਲ ‘ਚ ਨਹਾਉਣ ਗਈ ਸੀ ਕੁੜੀ…ਨੱਕ ‘ਚੋਂ ਵੜ ਗਿਆ ਦਿਮਾਗ ਨੂੰ ਖਾਣ ਵਾਲਾ ਕੀੜਾ , ਇੰਝ ਹੋਈ ਤੜਫ-ਤੜਫ ਕੇ ਮੌਤ
ਅਮਰੀਕਾ ਸਥਿਤ ਕੋਲੰਬੀਆ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣ ਕੇ ਪੂਰੀ ਦੁਨੀਆ ਹੈਰਾਨ ਹੈ ਕਿਉਂਕਿ ਇੱਥੇ ਇੱਕ 10 ਸਾਲ ਦੀ ਬੱਚੀ ਸਵੀਮਿੰਗ ਪੂਲ ਵਿੱਚ ਨਹਾਉਣ ਗਈ ਸੀ ਅਤੇ ਦੋ ਹਫ਼ਤਿਆਂ ਬਾਅਦ ਬੱਚੀ ਦੀ ਦਰਦਨਾਕ ਮੌਤ ਹੋ ਗਈ। ਰਿਪੋਰਟ ਮੁਤਾਬਕ ਨੱਕ ਰਾਹੀਂ ਅਮੀਬਾ ਲੜਕੀ ਦੇ ਦਿਮਾਗ ਵਿੱਚ ਦਾਖ਼ਲ ਹੋ ਗਿਆ ਸੀ।
ਕਈ ਵਾਰ ਲਾਪਰਵਾਹੀ ਕਾਰਨ ਅਜਿਹਾ ਹੁੰਦਾ ਹੈ ਕਿ ਗੱਲ ਸਾਡੀ ਜਾਨ ਤੇ ਬਣ ਆਉਂਦੀ ਹੈ ਅਤੇ ਅਸੀਂ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਪਾਉਂਦੇ। ਅਜਿਹਾ ਹੀ ਇੱਕ ਮਾਮਲਾ ਇਨ੍ਹੀਂ ਦਿਨੀਂ ਅਮਰੀਕਾ ਦੇ ਕੋਲੰਬੀਆ ਤੋਂ ਸਾਹਮਣੇ ਆਇਆ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਸਲ ਵਿੱਚ ਹੋਇਆ ਇਹ ਕਿ ਕੋਲੰਬੀਆ ਦੀ ਇੱਕ 10 ਸਾਲਾਂ ਦੀ ਕੁੜੀ ਪੂਲ ਵਿੱਚ ਇੱਕ ਕੀੜੇ ਦੀ ਲਪੇਟ ਵਿੱਚ ਆ ਗਈ ਅਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਉਸਦੀ ਮੌਤ ਹੋ ਗਈ। ਇਹ ਮੌਤ ਇੰਨੀ ਦਰਦਨਾਕ ਸੀ ਕਿ ਸਾਰਾ ਪਰਿਵਾਰ ਟੁੱਟ ਗਿਆ।
ਇੱਥੇ ਅਸੀਂ ਗੱਲ ਕਰ ਰਹੇ ਹਾਂ 10 ਸਾਲ ਦੀ ਬੈਲੇ ਡਾਂਸਰ ਸਟੇਫਾਨੀਆ ਵਿਲਾਮਿਜ਼ਾਰ ਗੋਂਜਾਲੇਜ਼ (Stefanía Villamizar González) ਦੀ, ਜੋ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਇੱਕ ਹੋਟਲ ਵਿੱਚ ਗਈ ਹੋਈ ਸੀ। ਜਿੱਥੇ ਉਹ ਆਪਣੇ ਆਪ ਨੂੰ ਤਰੋਤਾਜ਼ਾ ਕਰਨ ਲਈ ਸਵੀਮਿੰਗ ਲਈ ਗਈ ਅਤੇ ਜਿਵੇਂ ਹੀ ਉਹ ਬਾਹਰ ਆਈ ਤਾਂ ਉਸ ਦੇ ਕੰਨ ਵਿੱਚ ਦਰਦ, ਬੁਖਾਰ ਅਤੇ ਉਲਟੀਆਂ ਹੋਣ ਲੱਗੀਆਂ। ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਹਾਲਤ ਵੇਖੀ ਤਾਂ ਉਹ ਤੁਰੰਤ ਉਸ ਨੂੰ ਘਰ ਲੈ ਆਏ।


