ਸਰਦਾਰ ਨੇ ਗਲੀ ਵਿੱਚ ਖੜੀ ਗੱਡੀ ਨੂੰ ਚੁੱਕ ਕੇ ਕਰ ਦਿੱਤਾ ਸਾਈਡ, Video ਦੇਖਣ ਤੋਂ ਬਾਅਦ ਲੋਕਾਂ ਨੇ ਕਿਹਾ ਇਹ

Updated On: 

26 Jan 2025 14:11 PM IST

ਇੱਕ ਆਮ ਗੱਡੀ ਦਾ ਭਾਰ 1000 ਕਿਲੋਗ੍ਰਾਮ ਤੋਂ ਵੱਧ ਹੁੰਦਾ ਹੈ, ਜਿਸਨੂੰ ਚੁੱਕਣਾ ਇੱਕਲੇ ਆਦਮੀ ਲਈ ਸੰਭਵ ਨਹੀਂ ਹੈ, ਪਰ ਇਨ੍ਹੀਂ ਦਿਨੀਂ ਜੋ ਵੀਡੀਓ ਸਾਹਮਣੇ ਆਇਆ ਹੈ। ਸਰਦਾਰ ਨੇ ਕਮਾਲ ਕਰ ਦਿਖਾਇਆ ਅਤੇ ਇਕੱਲੇ ਨੇ WAGON-R ਨੂੰ ਚੁੱਕਿਆ ਅਤੇ ਇੱਕ ਪਾਸੇ ਕਰ ਦਿੱਤਾ।

ਸਰਦਾਰ ਨੇ ਗਲੀ ਵਿੱਚ ਖੜੀ ਗੱਡੀ ਨੂੰ ਚੁੱਕ ਕੇ ਕਰ ਦਿੱਤਾ ਸਾਈਡ, Video  ਦੇਖਣ ਤੋਂ ਬਾਅਦ ਲੋਕਾਂ ਨੇ ਕਿਹਾ ਇਹ

ਜੇਕਰ ਅਸੀਂ ਸ਼ਹਿਰਾਂ ਵੱਲ ਵੇਖੀਏ, ਤਾਂ ਉੱਥੇ ਲੋਕ ਘੱਟ ਹਨ ਪਰ ਵਾਹਨ ਉਨ੍ਹਾਂ ਨਾਲੋਂ ਵੱਧ ਹਨ। ਜਿਸ ਕਾਰਨ ਨਾ ਸਿਰਫ਼ ਸੜਕਾਂ ਸਗੋਂ ਗਲਿਆਂ ਵਿੱਚ ਵੀ ਜਾਮ ਲਗ ਜਾਂਦਾ ਹੈ ਅਤੇ ਹੋਰ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਕੁਝ ਲੋਕ ਸ਼ਾਂਤੀ ਦਾ ਸਹਾਰਾ ਲੈਂਦੇ ਹਨ, ਪਰ ਕੁਝ ਹੋਰ ਲੋਕ ਆਪਣੀ ਤਾਕਤ ਦੀ ਮਦਦ ਨਾਲ ਕੁਝ ਕਰਦੇ ਹਨ। ਜਿਸ ਨੂੰ ਦੇਖਣ ਤੋਂ ਬਾਅਦ ਲੋਕ ਸੋਚਣ ਲੱਗ ਪੈਂਦੇ ਹਨ। ਇਨ੍ਹੀਂ ਦਿਨੀਂ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ।

ਹੁਣ ਮੰਨ ਲਓ ਕਿ ਇੱਕ ਕਾਰ ਦਾ ਭਾਰ 2-3 ਟਨ ਦੇ ਵਿਚਕਾਰ ਹੁੰਦਾ ਹੈ, ਜਿਸਨੂੰ ਇੱਕ ਸ਼ਖਸ ਲਈ ਚੁੱਕਣਾ ਲਗਭਗ ਅਸੰਭਵ ਹੈ, ਪਰ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੀ ਤਾਕਤ ਨਾਲ ਕਰ ਜਾਂਦੇ ਹਨ। ਹੁਣ ਇਸ ਵੀਡੀਓ ‘ਤੇ ਇੱਕ ਨਜ਼ਰ ਮਾਰੋ ਜਿੱਥੇ ਇੱਕ ਸਰਦਾਰ ਨੇ ਇਕੱਲੇ ਹੀ ਇੱਕ WAGON-R ਚੁੱਕਿਆ ਅਤੇ ਇਸਨੂੰ ਦੂਜੇ ਪਾਸੇ ਰੱਖ ਦਿੱਤਾ। ਵੀਡੀਓ ਦੇਖਣ ਤੋਂ ਬਾਅਦ, ਲੋਕ ਉਸ ਸਰਦਾਰ ਦੀ ਤਾਕਤ ਤੋਂ ਹੈਰਾਨ ਰਹਿ ਗਏ।

ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਸਰਦਾਰ ਜੀ ਆਪਣੀ ਕਾਰ ਨਾਲ ਗਲੀ ਵਿੱਚ ਜਾ ਰਹੇ ਹਨ ਅਤੇ ਉਹ ਸੜਕ ‘ਤੇ ਇੱਕ ਕਾਰ ਦੇਖਦੇ ਹਨ ਜੋ ਸਹੀ ਢੰਗ ਨਾਲ ਖੜੀ ਨਹੀਂ ਹੈ। ਇਸ ‘ਤੇ ਉਸਦਾ ਸਾਥੀ ਕਹਿੰਦਾ ਹੈ ਕਿ ਕਾਰ ਲੰਘ ਨਹੀਂ ਸਕੇਗੀ ਕਿਉਂਕਿ ਕਾਰ ਨੂੰ ਸੜਕ ਦੇ ਵਿਚਕਾਰ ਇੰਨੇ ਬੇਤਰਤੀਬੇ ਢੰਗ ਨਾਲ ਖੜ੍ਹਾ ਕੀਤਾ ਗਿਆ ਹੈ ਕਿ ਕੋਈ ਹੋਰ ਕਾਰ ਲੰਘ ਨਹੀਂ ਸਕੇਗੀ। ਅਜਿਹੀ ਸਥਿਤੀ ਵਿੱਚ, ਸਰਦਾਰ ਆਪਣੀ ਕਾਰ ਤੋਂ ਉਤਰਦਾ ਹੈ, ਸੜਕ ‘ਤੇ ਪਈ ਕਾਰ ਨੂੰ ਚੁੱਕਦਾ ਹੈ, ਇਸਨੂੰ ਸਾਈਡ ‘ਤੇ ਕਰ ਦਿੰਦਾ ਹੈ ਅਤੇ ਵਾਪਸ ਆ ਕੇ ਆਪਣੀ ਕਾਰ ਵਿੱਚ ਬੈਠ ਜਾਂਦਾ ਹੈ।

ਇਹ ਵੀ ਪੜ੍ਹੋ- ਸ਼ਖਸ ਨੇ ਰੇਲ ਦੇ ਇੰਜਣ ਰਾਡ ਤੇ ਰੱਸੀ ਬੰਨ੍ਹ ਰੋਕੀ ਟ੍ਰੇਨ , ਲੋਕਾਂ ਨੇ ਕਿਹਾ- ਕੀ ਸੱਚਮੁੱਚ ਟਾਇਗਰ ਜ਼ਿੰਦਾ ਹੈ?

ਇਹ ਵੀਡੀਓ ਇੰਸਟਾਗ੍ਰਾਮ ‘ਤੇ @HasnaZaruriHai ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ, ਹਜ਼ਾਰਾਂ ਲੋਕ ਇਸਨੂੰ ਦੇਖ ਚੁੱਕੇ ਹਨ ਅਤੇ ਇਸ ‘ਤੇ ਟਿੱਪਣੀਆਂ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਟਿੱਪਣੀ ਕੀਤੀ, ‘ਪਾਜੀ…ਗੱਬਰ ਵਾਪਸ ਆ ਗਿਆ ਹੈ।’ ਜਦੋਂ ਕਿ ਇੱਕ ਹੋਰ ਯੂਜ਼ਰ ਨੇ ਵੀਡੀਓ ‘ਤੇ ਲਿਖਿਆ, ਵਾਹ! ਸਰਦਾਰ ਜੀ, ਗਲੀ ਵਿੱਚ ਕੋਈ ਵੀ ਤੁਹਾਡਾ ਪੰਗਾ ਨਹੀਂ ਲੈ ਸਕਦਾ।

Loading...
Unable to load recommendations.
Follow Us
Related Stories
ਮੁੰਬਈ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਹੜਕੰਪ, ਅਮਿਤਾਭ ਦਾ ਬੰਗਲਾ ਅਤੇ ਦਿਲਜੀਤ ਦਾ ਕੰਸਰਟ ਨਿਸ਼ਾਨੇ ਤੇ, ਜਾਂਚ ਚ ਜੁਟੀਆਂ ਏਜੰਸੀਆਂ
Viral Video: ‘ਆਜਾ ਨਚਲੇ’ ਗਾਣੇ ‘ਤੇ ਕੁੜੀ ਦੇ ਸ਼ਾਨਦਾਰ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ, ਖੂਬਸੂਰਤ ਅਦਾਵਾਂ ਦੇਖ ਫੈਨ ਹੋਏ ਲੋਕ
ਕੋਟਕਪੂਰਾ ‘ਚ ਮਜ਼ਦੂਰ ਔਰਤ ਨੇ 7 ਰੁਪਏ ਦੀ ਲਾਟਰੀ ਨਾਲ ਜਿੱਤਿਆ 1 ਕਰੋੜ ਦਾ ਇਨਾਮ, ਘਰ ‘ਚ ਪਏ ਭੰਗੜੇ
‘ਨਾ ਦਿੱਲੀ, ਨਾ ਗੁਜਰਾਤ…’ ਪਾਕਿਸਤਾਨ ਦੇ ਕਰਾਚੀ ਤੋਂ ਆਇਆ ਨਵਰਾਤਰੀ ਦਾ ਇਹ ਪਿਆਰਾ ਵੀਡੀਓ, ਜਿੱਤ ਰਿਹਾ ਹੈ ਸਭ ਦਾ ਦਿਲ!
China Viral Video: 12ਵੀਂ ਮੰਜ਼ਿਲ ‘ਤੇ ਲਟਕੀ ਸੀ 3 ਸਾਲ ਦੀ ਬੱਚੀ, ਗੁਆਂਢੀਆਂ ਨੇ ਆਪਣੀ ਜਾਨ ‘ਤੇ ਖੇਡ ਕੇ ਇੰਝ ਬਚਾਈ ਜਾਨ, ਦੇਖੋ ਵੀਡੀਓ
Pune Viral Story: ਲੱਖਾਂ ਦਾ ਪੈਕੇਜ, ਫਿਰ ਵੀ ਵੀਕੈਂਡ ‘ਤੇ Rapido ਚਲਾ ਰਹੇ ਇਹ ਦੋ ਸਾਫਟਵੇਅਰ ਇੰਜੀਨੀਅਰ! ਵਜ੍ਹਾ ਕਰ ਦੇਵੇਗੀ ਹੈਰਾਨ