ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਰਾਮਲਲਾ ਦੀ ਪ੍ਰਾਣ ਪ੍ਰਤਿਸਥਾ ਦੌਰਾਨ ਲੋਕਾਂ ਨੇ ਲਤਾ ਮੰਗੇਸ਼ਕਰ ਤੋਂ ਗਵਾ ਦਿੱਤਾ ਗਾਣਾ

Ram Mandir Pran Prathistha: ਰਾਮ ਮੰਦਰ ਪ੍ਰਾਣ ਪ੍ਰਤਿਸਥਾ ਦੇ ਮੌਕੇ 'ਤੇ ਸਭ ਤੋਂ ਵੱਧ ਸੁਣਿਆ ਗਿਆ ਇੱਕ ਗੀਤ ਰਾਮ ਆਏਂਗੇ ਹੈ। ਇਹ ਗੀਤ ਹਰ ਦੇਸ਼ ਵਾਸੀ ਦੀ ਪਲੇਲਿਸਟ ਦਾ ਹਿੱਸਾ ਬਣ ਗਿਆ ਹੈ। ਖੁਦ ਪੀਐਮ ਮੋਦੀ ਨੇ ਵੀ ਗੀਤ ਦੀ ਤਾਰੀਫ ਕੀਤੀ ਹੈ। ਹੁਣ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਇਹ ਗੀਤ ਵਾਇਰਲ ਹੋ ਰਿਹਾ ਹੈ। ਜਿਸਨੂੰ ਤੁਸੀਂਵੀ ਸੁਣ ਕੇ ਹੈਰਾਨ ਰਹਿ ਜਾਵੋਗੇ ਅਤੇ ਮੰਤਰਮੁਗਧ ਹੋ ਜਾਵੋਗੇ।

Viral Video: ਰਾਮਲਲਾ ਦੀ ਪ੍ਰਾਣ ਪ੍ਰਤਿਸਥਾ ਦੌਰਾਨ ਲੋਕਾਂ ਨੇ ਲਤਾ ਮੰਗੇਸ਼ਕਰ ਤੋਂ ਗਵਾ ਦਿੱਤਾ ਗਾਣਾ
Viral Video: ਰਾਮਲਲਾ ਦੀ ਪ੍ਰਾਣ ਪ੍ਰਤਿਸਥਾ ਦੌਰਾਨ ਲੋਕਾਂ ਨੇ ਲਤਾ ਮੰਗੇਸ਼ਕਰ ਤੋਂ ਗਵਾ ਦਿੱਤਾ ਗਾਣਾ
Follow Us
kusum-chopra
| Published: 22 Jan 2024 13:50 PM IST

Lata Mangeshkar Sang Ram Aayenge: ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ‘ਤੇ ਪੂਰਾ ਦੇਸ਼ ਰਾਮਮੈਅ ਹੋ ਗਿਆ ਹੈ। ਹਰ ਪਾਸੇ ਸਿਰਫ਼ ਭਗਵਾਨ ਰਾਮ ਦੀ ਹੀ ਚਰਚਾ ਹੋ ਰਹੀ ਹੈ। ਫਿਲਮ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਇਸ ਇਵੈਂਟ ਦਾ ਹਿੱਸਾ ਬਣੇ ਹਨ। ਪੀਐਮ ਮੋਦੀ ਨੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ, ਜਿਸ ਨੂੰ ਪੂਰੀ ਦੁਨੀਆ ਨੇ ਦੇਖਿਆ। ਪਿਛਲੇ ਕਈ ਦਿਨਾਂ ਤੋਂ ਇਸ ਖਾਸ ਮੌਕੇ ‘ਤੇ ਇਕ ਗੀਤ ਕਾਫੀ ਵਾਇਰਲ ਹੋਇਆ ਸੀ। ਇਸ ਦਾ ਟਾਈਟਲ ਹੈ ਰਾਮ ਆਏਂਗੇ …। ਇਸ ਗੀਤ ਨੂੰ ਬਿਹਾਰ ਦੀ ਬੇਟੀ ਸਵਾਤੀ ਮਿਸ਼ਰਾ ਨੇ ਗਾਇਆ ਹੈ। ਮੋਦੀ ਜੀ ਨੇ ਖੁਦ ਵਾਇਰਲ ਹੋ ਰਹੇ ਇਸ ਗੀਤ ਨੂੰ ਸ਼ੇਅਰ ਕੀਤਾ ਹੈ।

ਪਰ ਜ਼ਰਾ ਸੋਚੋ, ਜੇਕਰ ਲਤਾ ਜੀ ਨੇ ਇਹ ਗੀਤ ਗਾਇਆ ਹੁੰਦਾ, ਤਾਂ ਇਹ ਸੋਨੇ ਤੇ ਸੁਹਾਗਾ ਹੋ ਜਾਂਦਾ। ਪਰ ਅਜਿਹਾ ਵੀ ਹੋਇਆ ਹੈ। ਉਹ ਕਿਹੜੀ ਚੀਜ਼ ਹੈ ਜੋ ਤਕਨਾਲੋਜੀ ਦੇ ਯੁੱਗ ਵਿੱਚ ਸੰਭਵ ਨਹੀਂ ਹੈ? ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਲਤਾ ਜੀ ਇਹ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਲਤਾ ਮੰਗੇਸ਼ਕਰ ਭਾਰਤ ਦੀ ਸਭ ਤੋਂ ਸਤਿਕਾਰਯੋਗ ਸ਼ਖਸੀਅਤਾਂ ਵਿੱਚੋਂ ਇੱਕ ਰਹੇ ਹਨ। ਭਾਵੇਂ ਅੱਜ ਉਹ ਇਸ ਦੁਨੀਆਂ ਵਿੱਚ ਨਹੀਂ ਹਨ, ਪਰ ਪੂਰੇ ਦੇਸ਼ ਦੀਆਂ ਭਾਵਨਾਵਾਂ ਉਨ੍ਹਾਂ ਨਾਲ ਜੁੜੀਆਂ ਹੋਈਆਂ ਹਨ। ਜ਼ਰਾ ਕਲਪਨਾ ਕਰੋ ਕਿ ਜੇਕਰ ਅੱਜ ਲਤਾ ਮੰਗੇਸ਼ਕਰ ਰਾਮ ਆਏਂਗੇ ਗੀਤ ਗਾਉਂਦੇ ਤਾਂ ਇਹ ਕਿਹੋ ਜਿਹਾ ਹੁੰਦਾ। ਭਾਵੇਂ ਇਹ ਸੰਭਵ ਨਾ ਹੋਵੇ ਪਰ ਅੱਜ ਦੇ ਦੌਰ ਵਿੱਚ ਕੁਝ ਵੀ ਅਸੰਭਵ ਨਹੀਂ ਹੈ। ਇਸ ਮੌਕੇ ‘ਤੇ AI ਨੇ ਇਕ ਆਡੀਓ ਸ਼ੇਅਰ ਕੀਤਾ ਹੈ ਜਿਸ ‘ਚ ਲਤਾ ਮੰਗੇਸ਼ਕਰ ਦੀ ਆਵਾਜ਼ ‘ਚ ਗੀਤ ਰਾਮ ਆਏਂਗੇ ਵੱਜ ਰਿਹਾ ਹੈ।

ਗੀਤ ਸ਼ੁਰੂ ਹੁੰਦੇ ਹੀ ਇੱਕ ਸੁਖਦ ਅਹਿਸਾਸ ਹੋ ਰਿਹਾ ਹੈ। ਇਹ ਉਹ ਆਵਾਜ਼ ਹੈ ਜੋ ਸਾਡੀਆਂ ਪੀੜ੍ਹੀਆਂ ਸੁਣਦੀਆਂ ਆ ਰਹੀਆਂ ਹਨ। ਅਤੇ ਅੱਜ, ਇੰਨੇ ਵੱਡੇ ਮੌਕੇ ‘ਤੇ ਲਤਾ ਦੀ ਆਵਾਜ਼ ‘ਚ ਇੰਨਾ ਸ਼ਾਨਦਾਰ ਗੀਤ ਸੁਣ ਕੇ, ਇਹ ਕਹਿਣ ਦਾ ਮਨ ਕਰ ਰਿਹਾ ਹੈ – AI ਹੈ ਤਾਂ ਮੁਮਕਿਨ ਹੈ। ਦੱਸ ਦੇਈਏ ਕਿ ਲਤਾ ਮੰਗੇਸ਼ਕਰ ਨੂੰ ਸੰਗੀਤ ਦੀ ਰਾਣੀ ਕਿਹਾ ਜਾਂਦਾ ਹੈ। ਉਨ੍ਹਾਂ ਨੇ 7 ਦਹਾਕਿਆਂ ਤੱਕ ਸੰਗੀਤ ਜਗਤ ਦੀ ਸੇਵਾ ਕੀਤੀ। 6 ਫਰਵਰੀ 2022 ਨੂੰ ਉਨ੍ਹਾਂ ਦੀ ਮੌਤ ਹੋ ਗਈ। ਅੱਜ ਵੀ ਉਹ ਲੱਖਾਂ ਭਾਰਤੀਆਂ ਦੇ ਦਿਲਾਂ ‘ਤੇ ਰਾਜ ਕਰਦੀ ਹੈ ਅਤੇ ਲੋਕਾਂ ਦੀਆਂ ਪਲੇਲਿਸਟ ਉਨ੍ਹਾਂ ਦੇ ਗੀਤਾਂ ਨਾਲ ਗੂੰਜਦੀਆਂ ਹਨ।..

Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?...
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ...