ਧਿਆਨ ਨਾਲ ਲਵੋ ਆਨਲਾਈਨ ਆਰਡਰ, ਹੋ ਸਕਦੀ ਹੈ ਵੱਡੀ ਧੋਖਾਧੜੀ, ਵੇਖੋ VIDEO

Updated On: 

01 Nov 2023 15:45 PM

ਲੋਕਾਂ ਦਾ ਝੁਕਾਅ ਆਨਲਾਈਨ ਸ਼ਾਪਿੰਗ ਵੱਲ ਵੱਧ ਗਿਆ ਹੈ। ਇਸ ਦੇ ਨਾਲ ਹੀ ਖਾਸ ਕਰਕੇ ਨੌਜਵਾਨ ਇਸ ਦੀ ਜ਼ਿਆਦਾ ਵਰਤੋਂ ਕਰਦੇ ਹਨ। ਇਸ 'ਚ ਤੁਹਾਨੂੰ ਕੋਈ ਵੀ ਵਸਤੂ ਲੈਣ ਲਈ ਘਰ ਤੋਂ ਬਾਹਰ ਨਹੀਂ ਜਾਣਾ ਪੈਂਦਾ ਪਰ ਕਈ ਵਾਰੀ ਇਸ ਵਿੱਚ ਵੱਡੇ ਧੋਖੇ ਹੋ ਜਾਂਦੇ ਹਨ। ਸਾਈਬਰਾਂ ਠੱਗਾਂ ਨੇ ਹੁਣ ਧੋਖਾਂ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ। ਇਸ ਤਰ੍ਹਾਂ ਦਾ ਹੀ ਧੋਖਾ ਇੱਕ ਕੁੜੀ ਨਾਲ ਹੋਇਆ ਹੈ ਜਿਸਨੇ ਵੀਡੀਓ ਸੋਸ਼ਲ ਮੀਡੀਅ ਤੇ ਸ਼ੇਅਰ ਕੀਤਾ ਹੈ।

ਧਿਆਨ ਨਾਲ ਲਵੋ ਆਨਲਾਈਨ ਆਰਡਰ, ਹੋ ਸਕਦੀ ਹੈ ਵੱਡੀ ਧੋਖਾਧੜੀ, ਵੇਖੋ VIDEO

(Photo Credit: Twiter

Follow Us On

ਟ੍ਰੈਡਿੰਗ ਨਿਊਜ। ਬਹੁਤ ਜ਼ਿਆਦਾ ਲੋਕ ਅੱਜ ਕੱਲ੍ਹ ਔਨਲਾਈਨ ਖਰੀਦਦਾਰੀ (Online shopping) ਕਰਦੇ ਹਨ। ਤਿਓਹਾਰਾਂ ਦਾ ਸੀਜ਼ਨ ਛੱਡਕੇ ਆਮ ਦਿਨਾਂ ਵਿੱਚ ਲੋਕ ਹੁਣ ਔੁਨਲਾਈਨ ਚੀਜਾਂ ਮੰਗਵਾਉਣ ਨੂੰ ਵਧੇਰੇ ਪਸੰਦ ਕਰ ਕਰਦੇ ਹਨ। ਪਰ ਇਸ ਵਿੱਚ ਬਹੁਤ ਵੱਡੇ ਧੋਖੇ ਹੁੰਦੇ ਹਨ ਤੇ ਹੁਣ ਸਾਈਬਰ ਬਦਮਾਸ਼ਾਂ ਨੇ ਇਸ ਮਾਮਲੇ ਵਿੱਚ ਧੋਖਾਂ ਕਰਨ ਦਾ ਨਵਾਂ ਤਰੀਕਾ ਆਪਣਾਇਆ ਹੈ।

ਹੁਣ ਔਨਲਾਈਨ ਪ੍ਰੋਡਕਟਾਂ ਦੀ ਡਿਲੀਵਰੀ ਦੇ ਨਾਂ ‘ਤੇ ਧੋਖਾਧੜੀ ਹੋ ਰਹੀ ਹੈ। ਜੇਕਰ ਤੁਸੀਂ ਇਸ ਪ੍ਰਤੀ ਸੁਚੇਤ ਅਤੇ ਸਾਵਧਾਨ ਨਹੀਂ ਰਹੇ ਤਾਂ ਤੁਹਾਡਾ ਬੈਂਕ ਬੈਲੇਂਸ (Bank balance) ਲੁੱਟਿਆ ਜਾ ਸਕਦਾ ਹੈ। ਸਾਈਬਰ ਧੋਖਾਧੜੀ ਕਾਰਨ ਨੁਕਸਾਨ ਹੋ ਸਕਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਕ ਲੜਕੀ ਨੇ ਅਜਿਹੇ ਹੀ ਇਕ ਧੋਖੇ ਦੀ ਵੀਡੀਓ ਸ਼ੇਅਰ ਕੀਤੀ ਹੈ।

ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ

ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਇੱਥੇ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਤੁਹਾਡੀ ਉਮਰ ਭਰ ਦੀ ਕਮਾਈ ਨੂੰ ਗਲਤ ਹੱਥਾਂ ਵਿੱਚ ਪਾ ਸਕਦੀ ਹੈ, ਕਿਉਂਕਿ ਧੋਖੇਬਾਜ਼ ਲੋਕਾਂ ਨੂੰ ਧੋਖਾ ਦੇਣ ਦਾ ਕੰਮ ਕਰਦੇ ਹਨ। ਤਾਂ ਆਓ ਜਾਣਦੇ ਹਾਂ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ, ਤਾਂ ਜੋ ਤੁਸੀਂ ਧੋਖਾਧੜੀ ਦਾ ਸ਼ਿਕਾਰ ਨਾ ਹੋਵੋ। ਤਾਂ ਆਓ ਜਾਣਦੇ ਹਾਂ ਇਸ ਬਾਰੇ।

ਜਾਲੀ ਵੈੱਬਸਾਈਟਾਂ ਤੋਂ ਕਦੇ ਨਾ ਕਰੋ ਖਰੀਦਦਾਰੀ

ਜੇਕਰ ਤੁਸੀਂ ਆਨਲਾਈਨ ਖਰੀਦਦਾਰੀ ਕਰ ਰਹੇ ਹੋ, ਤਾਂ ਧਿਆਨ ਰੱਖੋ ਕਿ ਇੱਥੇ ਬਹੁਤ ਸਾਰੀਆਂ ਫਰਜ਼ੀ ਵੈੱਬਸਾਈਟਾਂ ਅਤੇ ਐਪਸ ਉਪਲਬਧ ਹਨ। ਇਸ ਲਈ ਇਨ੍ਹਾਂ ਤੋਂ ਦੂਰ ਰਹੋ। ਇਹ ਬਿਲਕੁਲ ਅਸਲੀ ਵਾਂਗ ਦਿਖਾਈ ਦਿੰਦੇ ਹਨ, ਇਸ ਲਈ ਸਾਵਧਾਨ ਰਹੋ ਅਤੇ ਜਾਅਲੀ ਵੈੱਬਸਾਈਟਾਂ ਜਾਂ ਐਪਾਂ ਤੋਂ ਨਾ ਖਰੀਦੋ। ਨਹੀਂ ਤਾਂ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।