Viral Train Video: ਟ੍ਰੇਨ ਵਿੱਚ ਸ਼ਖਸ ਨੇ ਸੀਟ ਦੇ ਕੋਲ ਚਲਾਇਆ ਫਰਾਟਾ, ਕੈਮਰੇ ਵਿੱਚ ਕੈਦ ਹੋਈ ਗਰਮੀ ਤੋਂ ਬਚਣ ਦੀ ਤਕਨੀਕ
Viral Train Video: ਟ੍ਰੇਨ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕਿਉਂਕਿ ਤੁਹਾਡੇ ਵਿੱਚੋਂ ਸ਼ਾਇਦ ਹੀ ਕੋਈ ਯਾਤਰੀ ਹੋਵੇਗਾ ਜੋ ਫਰਾਟੇ ਨਾਲ ਟ੍ਰੇਨ ਵਿੱਚ Travel ਕਰਦਾ ਹੋਵੇਗਾ। ਜੇਕਰ ਕਦੇ ਲੈ ਕੇ ਵੀ ਗਿਆ ਹੋਵੇਗਾ ਤਾਂ ਇਹ ਸਿਰਫ Luggage ਵਜੋਂ ਹੀ ਰੱਖੀਆ ਹੋਵੇਗਾ, ਇਸਨੂੰ ਵਰਤਣ ਦੇ ਇਰਾਦੇ ਨਾਲ ਨਹੀਂ। ਇਹੀ ਕਾਰਨ ਹੈ ਕਿ ਇਸ ਵੀਡੀਓ ਨੇ ਇੰਟਰਨੈਟ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਹੱਸਣ ਲਈ ਮਜਬੂਰ ਕਰ ਦਿੱਤਾ ਹੈ। ਵੀਡੀਓ ਵਿੱਚ, ਇੱਕ ਯਾਤਰੀ ਆਪਣੇ ਫਰਾਟੇ ਨਾਲ ਰੇਲਗੱਡੀ ਵਿੱਚ ਯਾਤਰਾ ਕਰਦਾ ਦਿਖਾਈ ਦੇ ਰਿਹਾ ਹੈ… ਅਤੇ ਉਹ ਵੀ ਸਿਰਫ਼ ਇਸਨੂੰ ਆਪਣੇ ਨਾਲ ਲਿਆਉਣ ਲਈ ਨਹੀਂ, ਸਗੋਂ ਇਸਨੂੰ ਪਲੱਗਬੋਰਡ ਵਿੱਚ ਲਗਾਉਣ ਅਤੇ ਕੁਝ ਠੰਡੀ ਹਵਾ ਲੈਣ ਲਈ! ਆਮ ਤੌਰ ‘ਤੇ, ਯਾਤਰੀ ਰੇਲਗੱਡੀ ਵਿੱਚ ਪੱਖੇ ਨੂੰ Luggage ਵਜੋਂ ਲੈ ਕੇ ਜਾਂਦੇ ਸਨ, ਪਰ ਸ਼ਾਇਦ ਹੀ ਕੋਈ ਇਸਨੂੰ ਵਰਤਣ ਦੇ ਇਰਾਦੇ ਨਾਲ ਲਿਆਇਆ ਹੋਵੇ। ਇਹ ਅਜੀਬ ਜੁਗਾੜਬਾਜ਼ੀ ਇਸ ਵੀਡੀਓ ਨੂੰ ਵਾਇਰਲ ਕਰ ਰਹੀ ਹੈ।
ਵਾਇਰਲ ਵੀਡੀਓ ਵਿੱਚ, ਟ੍ਰੇਨ ਦੀ ਚੇਅਰ ਕਾਰ (ਸੀਸੀ) ਕੋਚ ਭਰੀ ਹੋਈ ਦਿਖਾਈ ਦੇ ਰਹੀ ਹੈ। ਬਹੁਤ ਸਾਰੇ ਯਾਤਰੀ ਸੀਟਾਂ ‘ਤੇ ਬੈਠੇ ਹਨ, ਜਦੋਂ ਕਿ ਬਹੁਤ ਸਾਰੇ ਗਲਿਆਰੇ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ। ਫਿਰ ਕੈਮਰਾ ਇੱਕ ਯਾਤਰੀ ‘ਤੇ ਫੋਕਸ ਕਰਦਾ ਹੈ, ਜੋ ਆਪਣੇ ਨਾਲ ਇੱਕ ਪੱਖਾ ਲੈ ਕੇ ਆਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਵਿਅਕਤੀ ਪੱਖੇ ਨੂੰ ਪਲੱਗਬੋਰਡ ਵਿੱਚ ਲਗਾਉਂਦਾ ਹੈ ਅਤੇ ਇਸਨੂੰ on ਵੀ ਕਰ ਦਿੰਦਾ ਹੈ ਅਤੇ ਆਰਾਮ ਨਾਲ ਹਵਾ ਖਿੱਚ ਰਿਹਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਨੇੜੇ ਬੈਠੇ ਕਿਸੇ ਵੀ ਯਾਤਰੀ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ – ਹਰ ਕੋਈ ਆਰਾਮ ਨਾਲ ਬੈਠਾ ਹੈ।
View this post on Instagram
ਇਸ ਵਿਚਾਲੇ ਜਦੋਂ ਨਜ਼ਰਾਂ ਉੱਪਰ Luggage ਰੱਖਣ ਵਾਲੀ ਥਾਂ ‘ਤੇ ਜਾਂਦੀ ਹੈ, ਤਾਂ ਸਾਨੂੰ ਇੱਕ ਹੋਰ ਹੈਰਾਨ ਕਰਨ ਵਾਲਾ ਨਜ਼ਾਰਾ ਦਿਖਾਈ ਦਿੰਦਾ ਹੈ ਕਿ ਬਹੁਤ ਸਾਰੇ ਯਾਤਰੀ ਉੱਥੇ ਬੈਠੇ ਜਾਂ ਲੇਟ ਕੇ ਯਾਤਰਾ ਕਰ ਰਹੇ ਹਨ। ਅਤੇ, ਇੰਟਰਨੈੱਟ ਯੂਜ਼ਰਸ ਨੇ ਵੀ ਇਸ ਅਜੀਬ ਸੀਨ ਨੂੰ ਵੀ ਤੁਰੰਤ Notice ਕਰ ਲਿਆ।
ਇਹ ਵੀ ਪੜ੍ਹੋ
ਇਹ ਵੀਡੀਓ 9 ਜੂਨ ਨੂੰ ਇੰਸਟਾਗ੍ਰਾਮ ਹੈਂਡਲ @abhishek_hindu_.5 ‘ਤੇ ਪੋਸਟ ਕੀਤਾ ਗਿਆ ਸੀ, ਜਿਸਨੂੰ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ, ਇਸ ਰੀਲ ਨੂੰ 17 ਲੱਖ ਵਿਊਜ਼ ਅਤੇ 34 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ, ਜਦੋਂ ਕਿ ਸੈਂਕੜੇ ਯੂਜ਼ਰਸ ਨੇ ਇਸ ‘ਤੇ ਮਜ਼ੇਦਾਰ ਕਮੈਂਟਸ ਵੀ ਕੀਤੇ ਹਨ।
ਇਹ ਵੀ ਪੜ੍ਹੋ- ਪਾਰਕ ਚ ਟੂ-ਇਨ-ਵਨ Workout ਕਰਦੇ ਦਿਖੇ 2 ਬਜ਼ੁਰਗ Best friends, ਵਾਇਰਲ ਹੋ ਰਹੀ VIDEO
ਦਿਲਚਸਪ ਗੱਲ ਇਹ ਹੈ ਕਿ ਜ਼ਿਆਦਾਤਰ ਲੋਕਾਂ ਨੇ ਯਾਤਰੀ ਦੇ ਉਸ ਪੱਖੇ ਵੱਲ ਧਿਆਨ ਨਹੀਂ ਦਿੱਤਾ ਜਿਸ ‘ਤੇ ਕੈਮਰਾ ਫੋਕਸ ਕੀਤਾ ਹੋਇਆ ਸੀ, ਪਰ ਯੂਜ਼ਰਸ ਨੇ ਕੁਝ ਅਜਿਹਾ ਦੇਖਿਆ ਜਿਸਨੂੰ ਕੈਮਰਾਮੈਨ ਨੇ ਵੀ ਨਜ਼ਰਅੰਦਾਜ਼ ਕਰ ਦਿੱਤਾ। ਦਰਅਸਲ, ਬਹੁਤ ਸਾਰੇ ਲੋਕਾਂ ਨੇ ਕਮੈਂਟਸ ਵਿੱਚ ਲਿਖਿਆ ਕਿ ਯਾਤਰੀ ਸਮਾਨ ਕੈਰੀਅਰ ‘ਤੇ ਬੈਠੇ ਹਨ ਜਾਂ ਸੌਂ ਰਹੇ ਹਨ। ਕੁਝ ਯੂਜ਼ਰਸ ਨੇ ਇਸ ਸੀਨ ਨੂੰ ‘ਤਕਨਾਲੋਜੀਆ’ ਦਾ ਨਾਮ ਦਿੱਤਾ, ਜਦੋਂ ਕਿ ਜ਼ਿਆਦਾਤਰ ਲੋਕ ਵੀਡੀਓ ਦੇਖਣ ਤੋਂ ਬਾਅਦ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ।