ਕੀ ਯਮਰਾਜ ਛੁੱਟੀ ‘ਤੇ ਹਨ? ਬਾਈਕ ‘ਤੇ ਸ਼ਖਸ ਨੇ ਕੀਤਾ ਖਤਰਨਾਕ ਸਟੰਟ, VIDEO ਦੇਖ ਕੇ ਲੋਕਾਂ ਨੇ ਕੀਤਾ React

Updated On: 

03 Dec 2024 14:44 PM IST

ਬਾਈਕ 'ਤੇ ਇਕ ਵਿਅਕਤੀ ਨੇ ਕੀਤਾ ਅਜਿਹਾ ਸਟੰਟ ਕਿ ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਅਤੇ ਮੂੰਹ ਦੋਵੇਂ ਖੁੱਲ੍ਹੇ ਰਹਿ ਜਾਣਗੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਜਿਸ ਨੂੰ ਲੋਕਾਂ ਨੇ ਦੇਖਿਆ ਅਤੇ ਫਿਰ ਉਨ੍ਹਾਂ ਨੇ ਆਪਣੀ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਸ਼ਖਸ ਨੇ ਇਹ ਖ਼ਤਰਨਾਕ ਸਟੰਟ ਬਿਨ੍ਹਾਂ ਕਿਸੇ ਸੇਫਟੀ ਦੇ ਕੀਤਾ ਹੈ। ਜੋ ਜਾਨ ਲਈ ਵੀ ਖ਼ਤਰਾ ਸਾਬਤ ਹੋ ਸਕਦਾ ਸੀ।

ਕੀ ਯਮਰਾਜ ਛੁੱਟੀ ਤੇ ਹਨ? ਬਾਈਕ ਤੇ ਸ਼ਖਸ ਨੇ ਕੀਤਾ ਖਤਰਨਾਕ ਸਟੰਟ, VIDEO ਦੇਖ ਕੇ ਲੋਕਾਂ ਨੇ ਕੀਤਾ React

ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਿਹੜੀ ਵੀਡੀਓ ਵਾਇਰਲ ਹੋਵੇਗੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਰ ਰੋਜ਼ ਵੱਖ-ਵੱਖ ਵੀਡੀਓ ਵਾਇਰਲ ਹੁੰਦੇ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਆਪਣੀ ਪ੍ਰਤੀਕਿਰਿਆਵਾਂ ਦਿੰਦੇ ਹਨ। ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਦਿਨ ਵਿਚ ਕੁਝ ਸਮਾਂ ਬਿਤਾਉਂਦੇ ਹੋ ਤਾਂ ਉਹ ਸਾਰੇ ਵਾਇਰਲ ਵੀਡੀਓ ਤੁਹਾਡੀ ਫੀਡ ‘ਤੇ ਵੀ ਆਉਂਦੇ ਹੀ ਹੋਣਗੇ। ਤੁਸੀਂ ਵੀ ਵਾਇਰਲ ਵੀਡੀਓਜ਼ ਜ਼ਰੂਰ ਦੇਖੇ ਹੋਣਗੇ। ਕਦੇ ਲੜਾਈ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਕਦੇ ਜੁਗਾੜ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬਾਈਕ ‘ਤੇ ਖਤਰਨਾਕ ਸਟੰਟ ਕਰਨ ਵਾਲੇ ਲੋਕਾਂ ਦੇ ਵੀਡੀਓ ਵੀ ਵਾਇਰਲ ਹੁੰਦੇ ਰਹਿੰਦੇ ਹਨ। ਫਿਲਹਾਲ ਸਟੰਟ ਦਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

ਹੁਣ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਸੜਕ ‘ਤੇ ਤੇਜ਼ ਰਫਤਾਰ ਨਾਲ ਬਾਈਕ ਚਲਾ ਰਿਹਾ ਹੈ ਅਤੇ ਇਸ ਨਾਲ ਖਤਰਨਾਕ ਸਟੰਟ ਵੀ ਕਰ ਰਿਹਾ ਹੈ। ਤੇਜ਼ ਬਾਈਕ ਚਲਾਉਂਦੇ ਹੋਏ ਕਦੇ ਉਹ ਅੱਗੇ ਵਾਲੇ ਪਹੀਏ ਨੂੰ ਹਵਾ ਵਿਚ ਚੁੱਕ ਲੈਂਦਾ ਹੈ ਅਤੇ ਕਦੇ ਉਹ ਬਾਈਕ ਨੂੰ ਲਹਿਰਾਉਣਾ ਸ਼ੁਰੂ ਕਰ ਦਿੰਦਾ ਹੈ। ਅਜਿਹਾ ਉਹ ਕਈ ਵਾਰ ਕਰਦਾ ਹੈ। ਕਈ ਵਾਰ ਉਹ ਸਪੀਡ ਬਰੇਕਰ ਨਾਲ ਬਾਈਕ ਨੂੰ ਹਵਾ ‘ਚ ਉਛਾਲ ਦਿੰਦਾ ਹੈ ਅਤੇ ਕਦੇ ਬਾਈਕ ਦੇ ਅਗਲੇ ਪਹੀਏ ਨੂੰ ਪੂਰੀ ਤਰ੍ਹਾਂ ਨਾਲ ਚੁੱਕ ਕੇ ਹੈਂਡਲ ਛੱਡ ਕੇ ਬਾਈਕ ਚਲਾਉਣ ਲੱਗ ਜਾਂਦਾ ਹੈ। ਇਸ ਤਰ੍ਹਾਂ ਖਤਰਨਾਕ ਸਟੰਟ ਕਰਨ ਵਾਲੇ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- Viral Video: ਸਟੇਜ ਤੇ ਬੈਠ ਕੇ Free Fire ਖੇਡ ਦਾ ਨਜ਼ਰ ਆਇਆ ਲਾੜਾ

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @Cute_girl__29 ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਕੀ ਯਮਰਾਜ ਛੁੱਟੀ ‘ਤੇ ਹੈ?’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 3 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ- ਲੋਕ ਆਪਣੀ ਜਾਨ ਨੂੰ ਖ਼ਤਰੇ ਵਿੱਚ ਕਿਉਂ ਪਾਉਂਦੇ ਹਨ? ਇਕ ਹੋਰ ਯੂਜ਼ਰ ਨੇ ਲਿਖਿਆ- ਯਮਰਾਜ ਜੀ ਛੁੱਟੀ ‘ਤੇ ਹਨ। ਤੀਜੇ ਯੂਜ਼ਰ ਨੇ ਲਿਖਿਆ- ਉਹ ਡਰਿਆ ਨਹੀਂ ਹੈ। ਚੌਥੇ ਯੂਜ਼ਰ ਨੇ ਲਿਖਿਆ- ਮਾਤਾ-ਪਿਤਾ ਬਾਰੇ ਵੀ ਨਹੀਂ ਸੋਚਿਆ। ਇਕ ਹੋਰ ਯੂਜ਼ਰ ਨੇ ਲਿਖਿਆ- ਇੰਨਾ ਰਿਸਕ ਨਹੀਂ ਲੈਣਾ ਚਾਹੀਦਾ।

Loading...
Unable to load recommendations.
Follow Us
Related Stories
ਗਾਣੇ ਦੀ Beat ‘ਤੇ ਕੁੜੀ ਦਾ ਸ਼ਾਨਦਾਰ ਡਾਂਸ, ਵੀਡੀਓ ਦੇਖਣ ਤੋਂ ਬਾਅਦ ਨਹੀਂ ਹੱਟਣਗੀਆਂ ਨਜ਼ਰਾਂ… ਸਟੈਪਸ ਦੇਖ ਕੇ ਤੁਸੀਂ ਵੀ ਹੋ ਜਾਓਗੇ ਫੈਨ
ਮੁੰਬਈ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਹੜਕੰਪ, ਅਮਿਤਾਭ ਦਾ ਬੰਗਲਾ ਅਤੇ ਦਿਲਜੀਤ ਦਾ ਕੰਸਰਟ ਨਿਸ਼ਾਨੇ ਤੇ, ਜਾਂਚ ਚ ਜੁਟੀਆਂ ਏਜੰਸੀਆਂ
Viral Video: ‘ਆਜਾ ਨਚਲੇ’ ਗਾਣੇ ‘ਤੇ ਕੁੜੀ ਦੇ ਸ਼ਾਨਦਾਰ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ, ਖੂਬਸੂਰਤ ਅਦਾਵਾਂ ਦੇਖ ਫੈਨ ਹੋਏ ਲੋਕ
ਕੋਟਕਪੂਰਾ ‘ਚ ਮਜ਼ਦੂਰ ਔਰਤ ਨੇ 7 ਰੁਪਏ ਦੀ ਲਾਟਰੀ ਨਾਲ ਜਿੱਤਿਆ 1 ਕਰੋੜ ਦਾ ਇਨਾਮ, ਘਰ ‘ਚ ਪਏ ਭੰਗੜੇ
‘ਨਾ ਦਿੱਲੀ, ਨਾ ਗੁਜਰਾਤ…’ ਪਾਕਿਸਤਾਨ ਦੇ ਕਰਾਚੀ ਤੋਂ ਆਇਆ ਨਵਰਾਤਰੀ ਦਾ ਇਹ ਪਿਆਰਾ ਵੀਡੀਓ, ਜਿੱਤ ਰਿਹਾ ਹੈ ਸਭ ਦਾ ਦਿਲ!
China Viral Video: 12ਵੀਂ ਮੰਜ਼ਿਲ ‘ਤੇ ਲਟਕੀ ਸੀ 3 ਸਾਲ ਦੀ ਬੱਚੀ, ਗੁਆਂਢੀਆਂ ਨੇ ਆਪਣੀ ਜਾਨ ‘ਤੇ ਖੇਡ ਕੇ ਇੰਝ ਬਚਾਈ ਜਾਨ, ਦੇਖੋ ਵੀਡੀਓ