ਢਾਬੇ ‘ਤੇ ਖਾਣਾ ਖਾਣ ਲਈ ਰੁਕੇ ਫੌਜੀਆਂ ‘ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰ ਕੀਤਾ ਜ਼ੋਰਦਾਰ ਸਵਾਗਤ, Video ਹੋ ਰਹੀ ਵਾਇਰਲ
Indian Army : ਫੌਜੀਆਂ ਦਾ ਇੱਕ ਸਮੂਹ ਖਾਣਾ ਖਾਣ ਲਈ ਇੱਕ ਢਾਬੇ 'ਤੇ ਰੁਕਿਆ, ਜਿੱਥੇ ਸਥਾਨਕ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਲੋਕਾਂ ਨੇ ਇਸ ਮਾਣਮੱਤੇ ਪਲ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕੀਤਾ। ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Indian Army : ਇਸ ਸਮੇਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਸਥਾਨਕ ਲੋਕਾਂ ਨੇ ਇੱਕ ਢਾਬੇ ‘ਤੇ ਖਾਣਾ ਖਾਣ ਲਈ ਰੁਕੇ ਸੈਨਿਕਾਂ ਦਾ ਨਿੱਘਾ ਸਵਾਗਤ ਕੀਤਾ। ਲੋਕਾਂ ਨੇ ਸੈਨਿਕਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਮਨੋਬਲ ਵਧਾਇਆ। ਇਹ ਵੀਡੀਓ ਜੋ ਵਾਇਰਲ ਹੋ ਰਿਹਾ ਹੈ, ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਫੌਜ ਦੇ ਜਵਾਨ ਸ਼ਿਵਾ ਢਾਬਾ ਉਰਫ਼ ਮਾਮਾ ਯਾਦਵ ਢਾਬਾ ਨਾਮਕ ਇੱਕ ਢਾਬੇ ‘ਤੇ ਖਾਣਾ ਖਾਣ ਲਈ ਰੁਕੇ। ਜਦੋਂ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਢਾਬੇ ‘ਤੇ ਦੇਖਿਆ ਤਾਂ ਉਹ ਖੁਸ਼ੀ ਨਾਲ ਭਰ ਗਏ ਅਤੇ ਫੁੱਲਾਂ ਦੀ ਵਰਖਾ ਕਰਕੇ, ਤਾੜੀਆਂ ਵਜਾ ਕੇ ਅਤੇ “ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਗਾ ਕੇ ਦੇਸ਼ ਦੇ ਸੈਨਿਕਾਂ ਦਾ ਸਵਾਗਤ ਕੀਤਾ। ਕੁਝ ਢਾਬਿਆਂ ਨੇ ਤਾਂ ਸੈਨਿਕਾਂ ਲਈ ਮੁਫ਼ਤ ਭੋਜਨ ਦਾ ਐਲਾਨ ਵੀ ਕੀਤਾ।
ਦੇਸ਼ ਭਗਤੀ ਅਤੇ ਸੈਨਿਕਾਂ ਪ੍ਰਤੀ ਸਤਿਕਾਰ
ਵੀਡੀਓ ਵਿੱਚ, ਲੋਕ ਸੈਨਿਕਾਂ ਦਾ ਉਤਸ਼ਾਹ ਨਾਲ ਸਵਾਗਤ ਕਰਦੇ ਦੇਖੇ ਜਾ ਸਕਦੇ ਹਨ। ਵੀਡੀਓ ਵਿੱਚ, ਜਨਤਾ ਵਿੱਚ ਦੇਸ਼ ਭਗਤੀ ਅਤੇ ਸੈਨਿਕਾਂ ਪ੍ਰਤੀ ਸਤਿਕਾਰ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਵੇਲੇ, ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ‘ਤੇ ਵੱਡੇ ਪੱਧਰ ‘ਤੇ ਸਾਂਝਾ ਕੀਤਾ ਜਾ ਰਿਹਾ ਹੈ। ਅਸੀਂ ਇਹ ਵੀਡੀਓ ਸੋਸ਼ਲ ਸਾਈਟ X ‘ਤੇ @gharkekalesh ਨਾਂਅ ਦੇ ਅਕਾਊਂਟ ਤੋਂ ਲਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ, ਇਸਨੂੰ ਲੱਖਾਂ ਲੋਕਾਂ ਨੇ ਦੇਖਿਆ ਹੈ ਅਤੇ ਹਜ਼ਾਰਾਂ ਲੋਕਾਂ ਨੇ ਪਸੰਦ ਕੀਤਾ ਹੈ।
In Uttar Pradesh’s Hapur district, people welcomed the soldiers who stopped to eat at a dhaba in this manner. They showered flowers and clapped. pic.twitter.com/pn28eUILCC
— Ghar Ke Kalesh (@gharkekalesh) May 10, 2025
ਇਹ ਵੀ ਪੜ੍ਹੋ
ਲੋਕਾਂ ਨੇ ਕਿਹਾ- ਇਹ ਸਾਡੇ ਲਈ ਮਾਣ ਵਾਲਾ ਪਲ
ਵੀਡੀਓ ਦੇਖਣ ਤੋਂ ਬਾਅਦ, ਲੋਕਾਂ ਨੇ ਢਾਬਾ ਮਾਲਕ ਅਤੇ ਸਥਾਨਕ ਲੋਕਾਂ ਦੀ ਦੇਸ਼ ਭਗਤੀ ਦੀ ਸ਼ਲਾਘਾ ਕੀਤੀ। ਜਿੱਥੇ ਇੱਕ ਯੂਜ਼ਰ ਨੇ ਵੀਡੀਓ ‘ਤੇ ਕੁਮੈਂਟ ਕੀਤਾ ਅਤੇ ਲਿਖਿਆ – ਸਾਨੂੰ ਉੱਤਰ ਪ੍ਰਦੇਸ਼ ਦੇ ਲੋਕਾਂ ‘ਤੇ ਮਾਣ ਹੈ। ਜੈ ਹਿੰਦ। ਇੱਕ ਹੋਰ ਨੇ ਲਿਖਿਆ – ਭਾਰਤੀ ਫੌਜ ਜ਼ਿੰਦਾਬਾਦ, ਇਹ ਸਾਡੇ ਲਈ ਮਾਣ ਵਾਲਾ ਪਲ ਹੈ।
ਇਹ ਵੀ ਪੜ੍ਹੋ- Metro Viral Video : ਮੈਟਰੋ ਚ ਸਫ਼ਰ ਕਰਦੇ ਹੋਏ ਅੰਕਲ ਨੇ ਦਿਖਾਈ ਇਨਸਾਨੀਅਤ, ਇਸ ਤਰ੍ਹਾਂ ਜਿੱਤ ਲਿਆ ਸਾਰਿਆਂ ਦਾ ਦਿਲ