ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Ajab-Gajab: ਆਨਲਾਈਨ ਆਰਡਰ ਕੀਤਾ ਸੀ ਮਿਲਕਸ਼ੇਕ, ਭੇਜਿਆ ਪਿਸ਼ਾਬ, ਡਿਲੀਵਰੀ ਬੁਆਏ ਨੂੰ ਪੁੱਛਿਆ ਤਾਂ ਕਹੀ ਹੈਰਾਨ ਕਰਨ ਵਾਲੀ ਗੱਲ

Urine Instead Of Milkshake: ਇੱਕ ਸ਼ਖ਼ਸ ਨੇ ਫੂਡ ਡਿਲੀਵਰੀ ਐਪ ਰਾਹੀਂ ਮਿਲਕ ਸ਼ੇਕ ਅਤੇ ਫਰਾਈਜ਼ ਦਾ ਆਰਡਰ ਕੀਤਾ ਸੀ। ਪਰ ਉਸਦਾ ਦਾਅਵਾ ਹੈ ਕਿ ਮਿਲਕਸ਼ੇਕ ਦੀ ਬਜਾਏ ਉਸਨੂੰ ਪਿਸ਼ਾਬ ਡਿਲੀਵਰ ਕੀਤਾ ਗਿਆ। ਆਦਮੀ ਨੂੰ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸ ਨੇ ਮਿਲਕਸ਼ੇਕ ਦਾ ਇੱਕ ਘੁੱਟ ਭਰਿਆ। ਜਾਣੋ ਕੰਪਨੀ ਨੇ ਕੀ ਦਿੱਤਾ ਜਵਾਬ।

Ajab-Gajab: ਆਨਲਾਈਨ ਆਰਡਰ ਕੀਤਾ ਸੀ ਮਿਲਕਸ਼ੇਕ, ਭੇਜਿਆ ਪਿਸ਼ਾਬ, ਡਿਲੀਵਰੀ ਬੁਆਏ ਨੂੰ ਪੁੱਛਿਆ ਤਾਂ ਕਹੀ ਹੈਰਾਨ ਕਰਨ ਵਾਲੀ ਗੱਲ
Photo Credit: pixabay.
Follow Us
tv9-punjabi
| Published: 02 Nov 2023 18:47 PM

ਆਮ ਤੌਰ ‘ਤੇ, ਜਦੋਂ ਵੀ ਤੁਸੀਂ ਫੂਡ ਡਿਲੀਵਰੀ ਐਪ ਤੋਂ ਕੁਝ ਆਰਡਰ ਕਰਦੇ ਹੋ, ਤਾਂ ਉਹੀ ਚੀਜ਼ ਤੁਹਾਡੇ ਤੱਕ ਪਹੁੰਚਦੀ ਵੀ ਹੈ। ਪਰ ਇਕ ਵਿਅਕਤੀ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਮਿਲਕਸ਼ੇਕ ਦੀ ਬਜਾਏ ਉਸ ਨੂੰ ਪਿਸ਼ਾਬ ਨਾਲ ਭਰਿਆ ਬੰਦ ਡੱਬਾ ਡਿਲੀਵਰ ਕਰ ਦਿੱਤਾ ਗਿਆ। ਆਦਮੀ ਨੂੰ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸ ਨੇ ਮਿਲਕਸ਼ੇਕ ਦੀ ਚੁਸਕੀ ਲਈ। ਇਹ ਹੈਰਾਨ ਕਰਨ ਵਾਲਾ ਮਾਮਲਾ ਅਮਰੀਕਾ ਦੇ ਯੂਟਾ ਦਾ ਹੈ। ਆਓ ਜਾਣਦੇ ਹਾਂ ਆਖਿਰ ਮਾਮਲਾ ਹੈ ਕੀ।

ਫੌਕਸ 59 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਯੂਟਾ ਦੇ ਕਾਲੇਬ ਵੁਡਸ ਨੇ ਗਰਬਹਬ ਫੂਡ ਡਿਲੀਵਰੀ ਐਪ ਰਾਹੀਂ Chick-fil-Aਰੈਸਟੋਰੈਂਟ ਤੋਂ ਫਰਾਈਜ਼ ਅਤੇ ਮਿਲਕਸ਼ੇਕ ਦਾ ਆਰਡਰ ਕੀਤਾ ਸੀ। ਪਰ ਜਿਵੇਂ ਹੀ ਉਸਨੇ ਮਿਲਕਸ਼ੇਕ ਦੀ ਚੁਸਕੀ ਲਈ, ਉਸਨੂੰ ਅਹਿਸਾਸ ਹੋਇਆ ਕਿ ਉਸਨੇ ਪਿਸ਼ਾਬ ਪੀ ਲਿਆ ਹੈ।

ਮਿਲਕਸ਼ੇਕ ਦੀ ਬਜਾਏ ਪਿਸ਼ਾਬ

ਉਸ ਨੇ ਨਿਊਜ਼ ਚੈਨਲ ਨੂੰ ਦੱਸਿਆ ਕਿ ਉਹ ਆਪਣੇ ਬਾਰਡਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਇਸ ਕਾਰਨ ਉਹ ਡਿਲੀਵਰੀ ਤੋਂ ਬਾਅਦ ਆਪਣੇ ਆਪ ‘ਤੇ ਕਾਬੂ ਨਹੀਂ ਰੱਖ ਸਕਿਆ। ਵੁਡਸ ਨੇ ਕਿਹਾ, ਮੈਂ ਤੁਰੰਤ ਫਰਾਈਜ਼ ਖਾਣਾ ਸ਼ੁਰੂ ਕਰ ਦਿੱਤਾ। ਪਰ ਜਦੋਂ ਮੈਂ ਮਿਲਕਸ਼ੇਕ ਵਿੱਚ ਸਟ੍ਰਾ ਪਾ ਕੇ ਘੁੱਟ ਭਰਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਜਿਸਨੂੰ ਮੈਂ ਮਿਲਕਸ਼ੇਕ ਸਮਝ ਕੇ ਪੀ ਰਿਹਾ ਹਾਂ, ਉਹ ਤਾਂ ਅਸਲ ਵਿੱਚ ਪਿਸ਼ਾਬ ਸੀ। ਇਸ ਤੋਂ ਭੜਕੇ ਵੁਡਸ ਨੇ ਤੁਰੰਤ ਡਿਲੀਵਰੀ ਬੁਆਏ ਨੂੰ ਬੁਲਾਇਆ। ਪਰ ਰਾਈਡਰ ਨੇ ਉਸ ਨੂੰ ਜੋ ਦੱਸਿਆ ਉਹ ਹੋਰ ਵੀ ਹੈਰਾਨ ਕਰਨ ਵਾਲਾ ਸੀ।

ਹੈਰਾਨ ਕਰਨ ਵਾਲੀ ਹੈ ਡਿਲੀਵਰੀ ਬੁਆਏ ਦੀ ਗੱਲ

ਵੁਡਸ ਨੇ ਦਾਅਵਾ ਕੀਤਾ ਹੈ ਕਿ ਡਿਲੀਵਰੀ ਬੁਆਏ ਨੇ ਆਪਣੀ ਕਾਰ ਵਿੱਚ ਰੱਖੇ ਦੋ ਸਟਾਇਰੋਫੋਮ ਕੱਪਾਂ ਨੂੰ ਲੈ ਕੇ ਕਨਫਿਊਜ਼ਨ ਦੀ ਗੱਲ ਕਹੀ। ਡਿਲੀਵਰੀ ਬੁਆਏ ਨੇ ਕਥਿਤ ਤੌਰ ‘ਤੇ ਕਿਹਾ ਕਿ ਉਹ ਲੰਬੇ ਸਮੇਂ ਤੱਕ ਕੰਮ ਕਰਨ ਕਾਰਨ ਬਾਥਰੂਮ ਬਰੇਕ ਲੈਣ ਵਿੱਚ ਅਸਮਰੱਥ ਹੈ। ਅਜਿਹੇ ‘ਚ ਉਹ ਹਮੇਸ਼ਾ ਆਪਣੀ ਕਾਰ ‘ਚ ਡਿਸਪੋਜ਼ੇਬਲ ਕੱਪ ਰੱਖਦਾ ਹੈ, ਜਿਸ ‘ਚ ਉਹ ਪਿਸ਼ਾਬ ਕਰਦਾ ਹੈ।

ਮਾਮਲੇ ‘ਤੇ ਕੰਪਨੀ ਨੇ ਕੀ ਕਿਹਾ?

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਡਿਲੀਵਰੀ ਵਰਕਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਇਸ ਦੇ ਨਾਲ ਹੀ ਵੁਡਸ ਦੇ ਆਰਡਰ ਦੇ ਪੈਸੇ ਵਾਪਸ ਕਰ ਦਿੱਤੇ। ਹਾਲਾਂਕਿ, ਵੁਡਸ ਦਾ ਕਹਿਣਾ ਹੈ ਕਿ ਗਰਬਹਬ ਨੇ ਕੰਪਨੀ ਨੇ ਉਸਦੇ ਡਿਲੀਵਰੀ ਚਾਰਜ ਅਤੇ ਉਸ ਦੁਆਰਾ ਰਾਈਡਰ ਨੂੰ ਦਿੱਤੀ ਟਿਪ ਵਾਪਸ ਨਹੀਂ ਕੀਤੀ।

ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...