Viral Video: ਨਰਸਰੀ ਅਧਿਆਪਕਾਂ ਦੀ ਇਸ ਵੀਡੀਓ ਨੂੰ ਲੈ ਕੇ ਹੰਗਾਮਾ ਕਿਉਂ? ਆ ਰਹੇ ਅਜਿਹੇ ਕਮੈਂਟਸ, ਲੋਕ ਬੋਲੇ- ‘ਅਸਲੀ ਤਮਾਸ਼ਾ’
Nursery Teachers Training Video: ਨਰਸਰੀ ਟੀਚਰਾਂ ਦੇ ਟਰੇਨਿੰਗ ਸੈਸ਼ਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਾਰੀਆਂ ਮਹਿਲਾ ਟੀਚਰਾਂ 'ਆਹਾ ਟਮਾਟਰ ਬੜਾ ਮਾਜੇਦਾਰ' ਗੀਤ ਗਾਉਂਦੀਆਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਛੇੜ ਦਿੱਤੀ ਹੈ। ਨੇਟੀਜ਼ਨ ਇਸ ਨੂੰ 'ਅਸਲੀ ਤਮਾਸ਼ਾ' ਕਹਿ ਕੇ ਹਰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਹਨ।
ਤੁਸੀਂ ਬੱਚਿਆਂ ਦਾ ਪਸੰਦੀਦਾ ਗੀਤ ‘ਆਹਾ ਟਮਾਟਰ ਬੜਾ ਮਜ਼ੇਦਾਰ’ ਤਾਂ ਸੁਣਿਆ ਹੋਵੇਗਾ। ਇਹ ਗੀਤ ਇਕ ਵਾਇਰਲ ਸਨਸਨੀ ਬਣ ਗਿਆ ਹੈ, ਜਿਸ ਨੂੰ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾ ਅਕਸਰ ਰੀਲਾਂ ਬਣਾਉਣ ਲਈ ਬੈਕਗ੍ਰਾਉਂਡ ਟਰੈਕ ਵਜੋਂ ਵਰਤਦੇ ਹਨ। ਹਾਲਾਂਕਿ, ਇਸ ਗੀਤ ਦੀ ਪ੍ਰਸਿੱਧੀ ਨੇ ਹੈਰਾਨੀਜਨਕ ਮੋੜ ਲਿਆ ਜਦੋਂ ਨਰਸਰੀ ਅਧਿਆਪਕਾਂ ਦੇ Training ਸੈਸ਼ਨ ਦੌਰਾਨ ਗਾਣੇ ਦੀ ਪ੍ਰੈਕਟਿਸ ਕਰਦੇ ਹੋਏ ਇੱਕ ਵੀਡੀਓ ਵਾਇਰਲ ਹੋ ਗਿਆ। ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਛੇੜ ਦਿੱਤੀ ਹੈ। ਹਾਲਾਂਕਿ ਕੁਝ ਲੋਕਾਂ ਨੂੰ ਇਹ ਮਜ਼ੇਦਾਰ ਲੱਗਿਆ, ਕਈਆਂ ਨੇ Professional Session ਦੌਰਾਨ ਅਜਿਹਾ ਕੰਮ ਕਰਨ ਲਈ ਅਧਿਆਪਕਾਂ ਦੀ ਆਲੋਚਨਾ ਕੀਤੀ।
ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਨਰਸਰੀ ਅਧਿਆਪਕਾਂ ਦਾ ਇੱਕ ਗਰੂਪ ਸਕੂਲ ਦੀ ਕਲਾਸ ਵਿੱਚ Training ਸੈਸ਼ਨ ਲਈ ਮੌਜੂਦ ਹੈ। ਇਸ ਦੌਰਾਨ, ਉਨ੍ਹਾਂ ਨੂੰ ਬੱਚਿਆਂ ਲਈ ਪ੍ਰਸਿੱਧ ਹਿੰਦੀ ਕਵਿਤਾ ‘ਆਹਾ ਟਮਾਟਰ ਬੜਾ ਮਾਜੇਦਾਰ’ ਗਾਉਣ ਅਤੇ ਸੁਣਾਉਣ ਲਈ ਕਿਹਾ ਜਾਂਦਾ ਹੈ। ਜਿਸ ਤੋਂ ਬਾਅਦ ਸਾਰੀਆਂ ਮਹਿਲਾ ਅਧਿਆਪਕਾਂ ਨੇ ਨੱਚਣਾ ਅਤੇ ਕਵਿਤਾਵਾਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਵੀਡੀਓ ਨੂੰ ਡਾਕਟਰ ਨਿਤਿਨ ਸ਼ਾਕਿਆ ਨਾਂ ਦੇ ਇੱਕ ਇੰਸਟਾ ਯੂਜ਼ਰ ਨੇ ਸ਼ੇਅਰ ਕੀਤਾ ਹੈ, ਜਿਸ ਦੀ ਪ੍ਰੋਫਾਈਲ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਬਿਊਰੋਕ੍ਰੇਟ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਨਰਸਰੀ ਟੀਚਰ ਸ਼ਾਨਦਾਰ ਟ੍ਰੇਨਿੰਗ ਲੈ ਰਹੇ ਹਨ।’
View this post on Instagram
ਇਹ ਵੀ ਪੜ੍ਹੋ
ਹਾਲਾਂਕਿ, ਇਹ ਪੋਸਟ ਨਕਾਰਾਤਮਕ ਟਿੱਪਣੀਆਂ ਨਾਲ ਭਰ ਗਈ ਹੈ। ਲੋਕਾਂ ਨੇ ਸਿਖਲਾਈ ਸੈਸ਼ਨ ‘ਤੇ ਸਿੱਖਿਆ ਨੂੰ ਮਾਮੂਲੀ ਬਣਾਉਣ ਦਾ ਦੋਸ਼ ਲਗਾਇਆ ਅਤੇ ਇਸ ਨੂੰ ਅਸਲ ਮਜ਼ਾਕ ਦੱਸਿਆ। ਇਕ ਯੂਜ਼ਰ ਨੇ ਕਮੈਂਟ ਕੀਤਾ, ‘ਮੈਂ ਨਰਸਰੀ ਤੋਂ ਅੱਠਵੀਂ ਕਲਾਸ ਤੱਕ ਬੱਚਿਆਂ ਨੂੰ ਪੜ੍ਹਾਉਂਦਾ ਹਾਂ। ਪਰ ਇਸ ਤਰ੍ਹਾਂ ਦੀ ਬਕਵਾਸ ਨਾ ਕਦੇ ਕੀਤੀ ਗਈ ਅਤੇ ਨਾ ਹੀ ਹੋਣ ਦਿੱਤੀ ਗਈ।
ਉਥੇ ਹੀ, ਇਕ ਹੋਰ ਯੂਜ਼ਰ ਦਾ ਕਹਿਣਾ ਹੈ, ‘ਇਹ ਸੱਚਮੁੱਚ ਦੁਖਦਾਈ ਹੈ। ਹੁਣ ਮੈਨੂੰ ਅਧਿਆਪਕਾਂ ‘ਤੇ ਤਰਸ ਆਉਂਦਾ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਇਹ ਅਸਲ ਤਮਾਸ਼ਾ ਹੈ।’ ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ- ਪੈਸਿਆਂ ਦੇ ਲਈ ਕੀ-ਕੀ ਨਹੀਂ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਰਮਤਾ ਜੋਗੀ ਗੀਤ ਤੇ ਦੋ ਕਿਊਟ ਬੱਚੀਆਂ ਨੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਵੇਖ ਕੇ ਪਿਆਰ ਲੁਟਾ ਰਹੇ ਲੋਕ
ਹਾਲਾਂਕਿ, ਕੁਝ ਲੋਕਾਂ ਨੇ ਅਧਿਆਪਕਾਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵੀ ਕਵਿਤਾ ਲਈ ਵਿਸ਼ੇਸ਼ ਕਲਾਸਾਂ ਲੈਣੀਆਂ ਪੈਂਦੀਆਂ ਹਨ। ਨਰਸਰੀ ਦੇ ਬੱਚਿਆਂ ਨੂੰ ਪੜ੍ਹਾਉਣਾ ਬੱਚਿਆਂ ਦੀ ਖੇਡ ਨਹੀਂ ਹੈ। ਵੀਡੀਓ ਨੇ ਇਸ ਕਿੱਤੇ ਵਿੱਚ ਕੰਮ ਕਰਨ ਵਾਲਿਆਂ ਦੀਆਂ ਤਨਖਾਹਾਂ ਬਾਰੇ ਵੀ ਚਰਚਾ ਛੇੜ ਦਿੱਤੀ ਹੈ।