Viral Video: ਦੋ ਲੱਤਾਂ ਤੇ ਦੌੜਦਾ ਨਜ਼ਰ ਆਇਆ ਬਾਂਦਰ, ਰਫ਼ਤਾਰ ਇੰਨੀ ਕਿ ਇਨਸਾਨ ਨੂੰ ਵੀ ਪਿੱਛੇ ਛੱਡ ਦਵੇ
Viral Video: ਅਕਸਰ ਅਸੀਂ ਬਾਂਦਰਾਂ ਨੂੰ ਚਾਰ ਪੈਰਾਂ 'ਤੇ ਛਾਲ ਮਾਰਦੇ ਦੇਖਦੇ ਹਾਂ ਪਰ ਇਸ ਵੀਡੀਓ 'ਚ ਦਿਖਾਈ ਦੇਣ ਵਾਲੇ ਬਾਂਦਰ ਦਾ ਅੰਦਾਜ਼ ਬਿਲਕੁਲ ਵੱਖਰਾ ਹੈ। ਸੋਸ਼ਲ ਮੀਡੀਆ 'ਤੇ ਇਕ ਬਾਂਦਰ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਇਨਸਾਨਾਂ ਵਾਂਗ ਆਪਣੀਆਂ ਦੋਵੇਂ ਲੱਤਾਂ 'ਤੇ ਦੌੜਦਾ ਨਜ਼ਰ ਆ ਰਿਹਾ ਹੈ। ਬਾਂਦਰ ਦਾ ਬੈਲੇਂਸ ਦੇਖਣਯੋਗ ਹੈ। ਬਾਂਦਰ ਨੂੰ ਦੋ ਲੱਤਾਂ 'ਤੇ Full ਸਵੈਗ ਵਿੱਚ ਚੱਲਦੇ ਦੇਖਿਆ ਜਾ ਸਕਦਾ ਹੈ।
ਬਚਪਨ ਤੋਂ ਹੀ ਅਸੀਂ ਸੁਣਦੇ ਆ ਰਹੇ ਹਾਂ ਕਿ ਮਨੁੱਖਾਂ ਦੇ ਪੂਰਵਜ ਬਾਂਦਰ ਸਨ। ਭਾਵ ਬਾਂਦਰ ਬਾਅਦ ਵਿੱਚ ਇਨਸਾਨ ਬਣ ਗਏ। ਜੇਕਰ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਇਹ ਵੀਡੀਓ ਜ਼ਰੂਰ ਦੇਖੋ। ਜੋ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇਕ ਬਾਂਦਰ ਨੂੰ ਦੋ ਲੱਤਾਂ ‘ਤੇ Full ਸਵੈਗ ਵਿੱਚ ਚੱਲਦੇ ਦੇਖਿਆ ਜਾ ਸਕਦਾ ਹੈ। ਕੁਝ ਸਮੇਂ ਬਾਅਦ ਬਾਂਦਰ ਨੂੰ ਵੀ ਤੇਜ਼ ਰਫਤਾਰ ਨਾਲ ਦੌੜਦਾ ਦੇਖਿਆ ਜਾ ਸਕਦਾ ਹੈ।
ਅਕਸਰ ਅਸੀਂ ਬਾਂਦਰਾਂ ਨੂੰ ਚਾਰ ਪੈਰਾਂ ‘ਤੇ ਛਾਲ ਮਾਰਦੇ ਦੇਖਦੇ ਹਾਂ ਪਰ ਇਸ ਵੀਡੀਓ ‘ਚ ਦਿਖਾਈ ਦੇਣ ਵਾਲੇ ਬਾਂਦਰ ਦਾ ਅੰਦਾਜ਼ ਬਿਲਕੁਲ ਵੱਖਰਾ ਹੈ। ਜੋ ਕਿਸੇ ਵੀ ਮਨੁੱਖ ਵਾਂਗ ਆਪਣੀਆਂ ਦੋਵੇਂ ਲੱਤਾਂ ‘ਤੇ ਆਰਾਮ ਨਾਲ ਚੱਲ ਰਿਹਾ ਹੈ ਅਤੇ ਤੇਜ਼ ਦੌੜ ਰਿਹਾ ਹੈ। ਬਾਂਦਰਾਂ ਨੂੰ ਆਪਣੀਆਂ ਦੋਵੇਂ ਲੱਤਾਂ ‘ਤੇ ਖੜ੍ਹੇ ਹੋਣ ਲਈ ਸੰਤੁਲਨ ਬਣਾਉਣਾ ਪੈਂਦਾ ਹੈ, ਜੋ ਕਿ ਇੱਕ ਮੁਸ਼ਕਲ ਕੰਮ ਹੈ। ਵਾਇਰਲ ਵੀਡੀਓ ‘ਚ ਇਕ ਬਾਂਦਰ ਨੂੰ ਇਕ ਆਤਮਵਿਸ਼ਵਾਸੀ ਮਾਡਲ ਦੀ ਤਰ੍ਹਾਂ ਘੁੰਮਦਾ ਦੇਖਿਆ ਜਾ ਸਕਦਾ ਹੈ। ਥੋੜ੍ਹੀ ਦੂਰੀ ‘ਤੇ ਚੱਲਣ ਤੋਂ ਬਾਅਦ, ਬਾਂਦਰ ਅਚਾਨਕ ਰੁਕ ਜਾਂਦਾ ਹੈ ਅਤੇ ਕਿਸੇ ਚੀਜ਼ ਤੋਂ ਡਰ ਜਾਂਦਾ ਹੈ, ਪਿੱਛੇ ਮੁੜਦਾ ਹੈ ਅਤੇ ਬਹੁਤ ਤੇਜ਼ੀ ਨਾਲ ਦੌੜਨਾ ਸ਼ੁਰੂ ਕਰ ਦਿੰਦਾ ਹੈ। ਉਹ ਆਪਣੀਆਂ ਦੋਵੇਂ ਲੱਤਾਂ ‘ਤੇ ਇੰਨੀ ਤੇਜ਼ੀ ਨਾਲ ਦੌੜਦਾ ਹੈ ਕਿ ਜੇਕਰ ਕੋਈ ਮਨੁੱਖ ਉਸਦਾ ਪਿੱਛਾ ਵੀ ਕਰੇ ਤਾਂ ਵੀ ਉਹ ਉਸਨੂੰ ਫੜ ਨਹੀਂ ਸਕਦਾ।
Monkey adapted to walk like humans after losing his front limbs pic.twitter.com/NlATpCb5qu
— Nature is Amazing ☘️ (@AMAZlNGNATURE) November 30, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਕੁੱਤੇ ਨੇ ਵਿਆਹ ਦੇ ਮੰਡਪ ਚ ਮਚਾਈ ਦਹਿਸ਼ਤ, ਪੈ ਗਿਆ ਲਾੜੀ ਦੇ ਪਿੱਛੇ
ਇਸ ਵੀਡੀਓ ਨੂੰ ਸੋਸ਼ਲ ਸਾਈਟ X ‘ਤੇ @AMAZlNGNATURE ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ ਕਰੀਬ 50 ਲੱਖ ਲੋਕ ਦੇਖ ਚੁੱਕੇ ਹਨ ਅਤੇ 60 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ। ਬਾਂਦਰ ਨੂੰ ਭੱਜਦਾ ਦੇਖ ਲੋਕ ਹੈਰਾਨ ਰਹਿ ਗਏ। ਕਿਸੇ ਵਿਅਕਤੀ ਨੇ ਬਾਂਦਰ ਨੂੰ ਭੱਜਦੇ ਦੇਖਿਆ ਅਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਇਹ ਬਾਂਦਰ ਸਾਡੇ ਤੋਂ ਤੇਜ਼ ਦੌੜਦਾ ਹੈ। ਇੱਕ ਹੋਰ ਨੇ ਲਿਖਿਆ – ਅਸਲ ਵਿੱਚ ਬਾਂਦਰ ਸਾਡੇ ਪੂਰਵਜ ਸਨ। ਤੀਜੇ ਨੇ ਲਿਖਿਆ- ਉਸ ਨੇ ਦੌੜਨਾ ਕਿਥੋਂ ਸਿੱਖਿਆ? ਇਸੇ ਤਰ੍ਹਾਂ ਕਈ ਹੋਰ ਲੋਕਾਂ ਨੇ ਵੀ ਵੀਡੀਓ ‘ਤੇ ਕੁਮੈਂਟ ਕਰਕੇ ਬਾਂਦਰ ਦੇ ਭੱਜਣ ‘ਤੇ ਹੈਰਾਨੀ ਪ੍ਰਗਟਾਈ।