OMG: ਮਗਰਮੱਛ ਦੇ ਮੂੰਹ ‘ਚ ਹੱਥ ਪਾ ਕੇ ਕਰ ਰਿਹਾ ਸੀ ਕਰਤਬ, ਆਖਰ ਉਹੀ ਹੋਇਆ ਜਿਸ ਦਾ ਡਰ ਸੀ
Shocking News: ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਇਕ ਵਿਅਕਤੀ ਮਗਰਮੱਛ ਨਾਲ ਕਰਤਬ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਮਗਰਮੱਛ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਵਿਅਕਤੀ ਨੂੰ ਇਹ ਕਰਨਾ ਭਾਰੀ ਪੈ ਗਿਆ।
ਕਿਹਾ ਜਾਂਦਾ ਹੈ ਕਿ ਮਗਰਮੱਛ ਪਾਣੀ ਦਾ ਸਭ ਤੋਂ ਭਿਆਨਕ ਜੀਵ ਹੈ। ਇਸ ਬਾਰੇ ਇੱਕ ਬਹੁਤ ਮਸ਼ਹੂਰ ਕਹਾਵਤ ਹੈ। ‘ਪਾਣੀ ਵਿਚ ਰਹਿ ਕੇ ਮਗਰਮੱਛਾਂ ਨਾਲ ਬੈਰ” ਇਸ ਦਾਮਤਲਬ ਸਾਫ਼ ਹੈ ਕਿ ਪਾਣੀ ਵਿਚ ਰਹਿੰਦੇ ਹੋਏ ਮਗਰਮੱਛਾਂ ਨਾਲ ਕੋਈ ਖਿਲਵਾੜ ਨਹੀਂ ਕਰਨਾ ਚਾਹੀਦਾ। ਫਿਲਹਾਲ ਸੋਸ਼ਲ ਮੀਡੀਆ ‘ਤੇ ਮਗਰਮੱਛ ਦਾ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਲੂੰ ਕੰਡੇ ਖੜੇ ਹੋ ਗਏ।
ਵੀਡੀਓ ‘ਚ ਇਕ ਵਿਅਕਤੀ ਨੂੰ ਮਗਰਮੱਛ ਦੇ ਮੂੰਹ ‘ਚ ਹੱਥ ਪਾਉਂਦੇ ਦੇਖਿਆ ਜਾ ਸਕਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਉਹ ਵਿਅਕਤੀ ਸਟੇਡੀਅਮ ‘ਚ ਲੋਕਾਂ ਦੇ ਸਾਹਮਣੇ ਮਗਰਮੱਛ ਨਾਲ ਕਰਤਬ ਕਰ ਰਿਹਾ ਹੈ। ਆਦਮੀ ਆਪਣੀ ਜਾਨ ਖਤਰੇ ਵਿੱਚ ਪਾ ਕੇ ਮਗਰਮੱਛ ਦੇ ਕੋਲ ਬੈਠਾ ਹੈ ਅਤੇ ਉਹ ਆਪਣਾ ਹੱਥ ਇਸਦੇ ਖੁੱਲ੍ਹੇ ਮੂੰਹ ਵਿੱਚ ਪਾ ਰਿਹਾ ਹੈ। ਇਸ ਦੌਰਾਨ ਮਗਰਮੱਛ ਨੇ ਅਚਾਨਕ ਉਸ ਵਿਅਕਤੀ ਦੇ ਹੱਥ ‘ਤੇ ਝਪਾਟਾ ਮਾਰ ਕੇ ਆਪਣਾ ਮੂੰਹ ਬੰਦ ਕਰ ਲਿਆ। ਜਿਵੇਂ ਹੀ ਮਗਰਮੱਛ ਆਪਣਾ ਮੂੰਹ ਬੰਦ ਕਰਦਾ ਹੈ, ਵਿਅਕਤੀ ਤੁਰੰਤ ਆਪਣਾ ਹੱਥ ਬਾਹਰ ਕੱਢ ਲੈਂਦਾ ਹੈ। ਪਰ ਮਗਰਮੱਛ ਦੇ ਹਮਲੇ ਕਾਰਨ ਆਦਮੀ ਦਾ ਹੱਥ ਖੂਨ ਨਾਲ ਭਰ ਜਾਂਦਾ ਹੈ। ਖੁਸ਼ਕਿਸਮਤੀ ਸੀ ਕਿ ਉਸ ਆਦਮੀ ਨੇ ਸਮੇਂ ਸਿਰ ਆਪਣਾ ਹੱਥ ਬਾਹਰ ਕੱਢ ਲਿਆ, ਨਹੀਂ ਤਾਂ ਜੇ ਮਗਰਮੱਛ ਨੇ ਉਸ ਦਾ ਹੱਥ ਚੰਗੀ ਤਰ੍ਹਾਂ ਫੜ ਲਿਆ ਹੁੰਦਾ, ਤਾਂ ਉਹ ਉਸ ਨੂੰ ਵੱਖ ਕਰਕੇ ਹੀ ਮੰਨਦਾ। ਇਹ ਘਟਨਾ ਕਦੋਂ ਅਤੇ ਕਿੱਥੇ ਵਾਪਰੀ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਦੇਖਦੇ ਹੀ ਦੇਖਦੇ ਲੋਕਾਂ ਦੀ ਹਾਲਤ ਖਰਾਬ ਹੋ ਗਈ।
View this post on Instagram
ਇਹ ਵੀ ਪੜ੍ਹੋ- ਮੁੰਡੇ ਨੇ ਕੀਤਾ ਜ਼ਬਰਦਸਤ ਡਾਂਸ, ਲੋਕ ਬੋਲੇ- ਨੋਰਾ ਵੀ ਕਰ ਦਿੱਤੀ ਫੇਲ
ਇਹ ਵੀ ਪੜ੍ਹੋ
ਤੁਹਾਨੂੰ ਦੱਸ ਦੇਈਏ ਕਿ ਮਗਰਮੱਛ ਧਰਤੀ ਉੱਤੇ ਪਾਏ ਜਾਣ ਵਾਲੇ ਸਭ ਤੋਂ ਖਤਰਨਾਕ ਜੀਵਾਂ ਵਿੱਚੋਂ ਇੱਕ ਹਨ। ਜੇ ਉਹ ਆਪਣੇ ਸ਼ਿਕਾਰ ਨੂੰ ਇਕ ਵਾਪ ਫੜ ਲਵੇ ਤਾਂ ਸਮਝੋ ਕਿ ਉਹ ਉਸ ਦੇ ਟੁਕੜੇ-ਟੁਕੜੇ ਕਰਕੇ ਹੀ ਮੰਨੇਗਾ। ਮਗਰਮੱਛ ਦਾ ਡੰਗ ਇੰਨਾ ਖ਼ਤਰਨਾਕ ਹੁੰਦਾ ਹੈ ਕਿ ਜੇਕਰ ਇਹ ਕਿਤੇ ਵੀ ਕੱਟਦਾ ਹੈ ਤਾਂ ਮਾਸ ਦੇ ਨਾਲ-ਨਾਲ ਹੱਡੀਆਂ ਵੀ ਚਕਨਾਚੂਰ ਹੋ ਜਾਂਦੀਆਂ ਹਨ। ਇਸ ਵੀਡੀਓ ਨੂੰ @memes_with_you12 ਨਾਮ ਦੇ ਪੇਜ ਤੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਇਹ ਖਬਰ ਲਿਖੇ ਜਾਣ ਤੱਕ ਹਜ਼ਾਰਾਂ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਲਾਈਕ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਈ ਲੋਕਾਂ ਨੇ ਇਸ ਵੀਡੀਓ ‘ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਜਿੱਥੇ ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ- ਇਸ ਨੂੰ ਕਹਿੰਦੇ ਹਨ ਉੱਡਦਾ ਤੀਰ ਲੈਣਾ। ਦੂਜੇ ਨੇ ਲਿਖਿਆ- ਉਹ ਖੁਸ਼ਕਿਸਮਤ ਹੈ ਕਿ ਉਹ ਬਚ ਗਿਆ ਨਹੀਂ ਤਾਂ ਮਗਰਮੱਛਾਂ ਨੇ ਉਸ ਦਾ ਹੱਥ ਵੱਢ ਲਿਆ ਹੁੰਦਾ।