Viral Video: ਜੀਜੇ ਦਾ ਗਿਫ਼ਟ ਦੇਖ ਕੰਬ ਗਈ ਸਾਲੀ ਦੀ ਰੂਹ, ਡਰ ਨਾਲ ਸਟੇਜ਼ ‘ਤੇ ਹੀ ਹੋਈ ਧੜਾਮ; ਲੋਕ ਬੋਲੇ- ਕੀ ਹੀ ਤੋਹਫ਼ਾ ਦਿੱਤਾ ਹੈ
ਭਾਰਤੀ ਵਿਆਹਾਂ 'ਚ ਸਾਲੀਆਂ ਜੀਜੇ ਦੇ ਜੁੱਤੇ ਚੋਰੀ ਕਰਦੀਆਂ ਹਨ ਤੇ ਉਸ ਦੇ ਮਜ਼ੇ ਲੈਣ ਲਈ ਕੋਈ ਕਸਰ ਨਹੀਂ ਛੱਡਦੀਆਂ। ਪਰ, ਸੋਸ਼ਲ ਮੀਡੀਆ 'ਤੇ ਇੱਕ ਵਾਇਰਲ ਵੀਡੀਓ 'ਚ ਜੀਜੇ ਨੇ ਬਾਜ਼ੀ ਪਲਟ ਦਿੱਤੀ, ਉਸ ਨੇ ਸਾਲੀ ਨਾਲ ਅਜਿਹਾ ਮਜ਼ਾਕ ਕੀਤਾ ਕਿ ਉਸ ਦੀ ਸਾਲੀ ਡਰ ਨਾਲ ਉਛਲ ਕੇ ਡਿੱਗ ਪਈ। ਤੁਸੀਂ ਵੀ ਇਹ ਇਹ ਮਜ਼ੇਦਾਰ ਵੀਡੀਓ ਦੇਖੋ।
ਵਿਆਹ ‘ਚ ਜੀਜਾ-ਸਾਲੀ ‘ਚ ਮਜ਼ਾਕ ਨਾ ਹੋਵੇ, ਇਹ ਭਲਾ ਮੁਮਕੀਨ ਵੀ ਹੋ ਸਕਦਾ ਹੈ। ਹਾਲਾਂਕਿ, ਅਕਸਰ ਆਪਣੇ ਜੀਜੇ ‘ਤੇ ਸਾਲੀਆਂ ਭਾਰੀ ਰਹਿੰਦੀਆਂ ਹਨ। ਜੀਜੇ ਨਾਲ ਅਜਿਹਾ ਮਜ਼ਾਕ ਕਰਦੀਆਂ ਹਨ ਕਿ ਜੀਜਾ ਕਈ ਵਾਰ ਪਰੇਸ਼ਾਨ ਹੀ ਹੋ ਜਾਂਦਾ ਹੈ। ਪਰ ਵਾਇਰਲ ਵੀਡੀਓ ‘ਚ ਜੀਜੇ ਨੇ ਬਾਜ਼ੀ ਪਲਟ ਦਿੱਤੀ, ਉਸ ਨੇ ਸਾਲੀ ਨਾਲ ਅਜਿਹਾ ਮਜ਼ਾਕ ਕੀਤਾ ਕਿ ਉਹ ਉਛਲ ਕੇ ਡਿੱਗ ਪੈਂਦੀ ਹੈ।
ਇਸ ਟ੍ਰੈਂਡਿੰਗ ਵੀਡੀਓ ਵਿੱਚ, ਲਾੜੇ ਨੂੰ ਨੀਲੇ ਸੂਟ ‘ਚ ਸਜਿਆ ਸਟੇਜ ‘ਤੇ ਖੜ੍ਹਾ ਦੇਖਿਆ ਜਾ ਸਕਦਾ ਹੈ। ਉਸ ਦੇ ਸਾਹਮਣੇ ਸਾਲੀ ਖੜ੍ਹੀ ਹੈ, ਜੋ ਜੀਜੇ ਵੱਲੋਂ ਆਪਣੇ ਤੋਹਫ਼ੇ ਨੂੰ ਖੋਲ੍ਹਣ ਲਈ ਬਹੁਤ ਉਤਸ਼ਾਹ ਨਾਲ ਉਡੀਕ ਕਰ ਰਹੀ ਹੈ। ਜਿਵੇਂ ਹੀ ਜੀਜੇ ਨੇ ਰੈਪਿੰਗ ਪੇਪਰ ਨੂੰ ਖੋਲ੍ਹਿਆ ਤਾ ਸਾਲੀ ਦੀ ਮੁਸਕਰਾਹਟ ਹੋਰ ਵੀ ਵੱਧ ਗਈ। ਪਰ, ਸਾਲੀ ਨੇ ਸ਼ਾਇਦ ਸੋਚਿਆ ਹੋਵੇਗਾ ਕਿ ਇਹ ਤੋਹਫ਼ਾ ਉਸ ਨੂੰ ਡਰ ਨਾਲ ਕੰਬਣ ਲਈ ਮਜ਼ਬੂਰ ਕਰ ਦੇਵੇਗਾ।
ਇਸ ਦੌਰਾਨ ਜਦੋਂ ਜੀਜੇ ਨੇ ਸਾਲੀ ਲਈ ਗਿਫ਼ਟ ਖੋਲ੍ਹਿਆਂ ਤਾਂ ਇੱਕ ਡੱਡੂ ਡੱਬੇ ‘ਚੋਂ ਬਾਹਰ ਨਿਕਲਿਆ ਤੇ ਸਿੱਧਾ ਸਾਲੀ ‘ਤੇ ਆ ਡਿੱਗਿਆ ਤੇ ਫਿਰ ਹਫੜਾ-ਦਫੜੀ ਮਚ ਗਈ! ਡਰੀ ਹੋਈ, ਸਾਲੀ ਨੇ ਛਾਲ ਮਾਰ ਦਿੱਤੀ ਤੇ ਉਹ ਜ਼ੋਰ ਨਾਲ ਸਟੇਜ਼ ‘ਤੇ ਹੀ ਡਿੱਗ ਪਈ। ਪਹਿਲਾਂ ਤਾਂ, ਮੌਜੂਦ ਸਾਰੇ ਲੋਕ ਚੁੱਪ ‘ਚ ਡੁੱਬ ਗਏ, ਫਿਰ, ਉਹ ਸਾਰੇ ਉੱਚੀ-ਉੱਚੀ ਹੱਸਣ ਲੱਗ ਪਏ।
ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਗਏ, ਇਸ ਵੀਡੀਓ ਨੂੰ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ ਤੇ ਕੁਮੈਂਟ ਬਾਕਸ ਪ੍ਰਤੀਕਿਰਿਆਵਾਂ ਨਾਲ ਭਰ ਗਿਆ ਹੈ। ਇੱਕ ਯੂਜ਼ਰ ਨੇ ਲਿਖਿਆ, “ਭਰਾ, ਲਾੜੇ ਨੇ ਕੀ ਬਦਲਾ ਲਿਆ ਹੈ!” ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, “ਮੈਂ ਜਿੱਥੋਂ ਆਇਆ ਹਾਂ, ਲਾੜੇ ਨੂੰ ਅਜਿਹਾ ਕੁਝ ਕਰਨ ਲਈ ਕੁੱਟਿਆ ਜਾਂਦਾ।” ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, “ਹਾਏ ਰੱਬਾ, ਇੱਕ ਡੱਡੂ!”
<
ਇਹ ਵੀ ਪੜ੍ਹੋ
View this post on Instagram


