Mansa Viral Video : ਪੁੱਟੇ ਵਾਲ, ਘਸੀੜਦੇ ਹੋਏ ਕੱਢਿਆ ਘਰੋਂ ਬਾਹਰ, ਔਰਤ ਨਾਲ ਸਹੁਰੇ ਪਰਿਵਾਰ ਨੇ ਕੀਤੀ ਤਸ਼ੱਦਦ
Mansa In laws Tortured: ਮਾਨਸਾ ਤੋਂ ਇਕ ਖੌਫਨਾਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਸਹੁਰੇ ਪਰਿਵਾਰ ਵੱਲੋਂ ਨੂੰਹ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਔਰਤ ਦੇ ਪਤੀ ਦੀ 9 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸਹੁਰਾ ਪਰਿਵਾਰ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਅਤੇ ਹੁਣ ਉਸ 'ਤੇ ਹਮਲਾ ਤੱਕ ਕਰ ਦਿੱਤਾ ਹੈ।

ਮਾਨਸਾ ਤੋਂ ਇਕ ਵੀਡੀਓ ਇਸ ਸਮੇਂ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਾਇਰਲ ਵੀਡੀਓ ਵਿੱਚ ਕੁਝ ਲੋਕ ਇਕ ਔਰਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਔਰਤ ਨੂੰ ਕੁੱਟਣ ਵਾਲੇ ਲੋਕ ਕੋਈ ਹੋਰ ਨਹੀਂ ਸਗੋਂ ਉਸ ਦਾ ਸਹੁਰਾ ਪਰਿਵਾਰ ਹੀ ਹੈ। ਵੀਡੀਓ ਵਿੱਚ ਸਾਫ਼ ਦਿੱਖ ਰਿਹਾ ਹੈ ਕਿ ਕਿਵੇਂ ਔਰਤ ਨਾਲ ਜ਼ੁਲਮ ਕੀਤਾ ਜਾ ਰਿਹਾ ਹੈ। ਉਸਨੂੰ ਵਾਲਾਂ ਤੋਂ ਘੜੀਸਦੇ ਹੋਏ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ।
ਸੀਸੀਟੀ ਵੀਡੀਓ ਬਾਰੇ ਜਾਣਕਾਰੀ ਦਿੰਦਿਆਂ ਪੀੜਤਾ ਦੇ ਕੁਝ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ। ਜੋ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ, ਉਹ ਬਿਲਕੁੱਲ ਸਹੀ ਹੈ। ਉਨ੍ਹਾਂ ਦੀ ਕੁੜੀ ਦਾ ਸਹੁਰਾ ਪਰਿਵਾਰ ਉਸ ਨਾਲ ਬਹੁਤ ਬਦਸਲੂਕੀ ਕਰ ਰਿਹਾ ਹੈ। ਅਸੀਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੀੜਤਾ ਲਈ ਇਨਸਾਫ ਦੀ ਮੰਗ ਕਰਦੇ ਹਾਂ। ਹਾਲਾਂਕਿ, ਹਾਲੇ ਤੱਕ ਪੁਲਿਸ ਅਧਿਕਾਰੀਆਂ ਨੇ ਮਾਮਲੇ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ। ਉਨਾਂ ਨੇ ਇਸ ਮਾਮਲੇ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਐਫਆਈਆਰ ਦਰਜ ਹੋਣ ਤੋਂ ਬਾਅਦ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਪੀੜਤ ਔਰਤ ਨੇ ਦੱਸੀ ਹੱਡਬੀਤੀ
ਪੀੜਤਾ ਨਵਦੀਪ ਕੌਰ ਨੇ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਉਸ ਨਾਲ ਲੰਮੇ ਸਮੇਂ ਤੋਂ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਵਿਆਹ ਨੂੰ 11 ਸਾਲ ਹੋ ਗਏ ਪਰ 9 ਮਹੀਨੇ ਪਹਿਲਾਂ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨਾਲ ਸਹੁਰਾ ਪਰਿਵਾਰ ਬਦਸਲੂਕੀ ਕਰਨ ਲੱਗ ਪਏ। ਉਨ੍ਹਾਂ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਚੱਲਦੇ ਉਹ ਅਲਗ ਘਰ ਵਿੱਚ ਰਹਿਣ ਲੱਗ ਗਏ। ਉਨ੍ਹਾਂ ਕਿਹਾ ਮੇਰੇ ਨਣਦੋਈ , ਸਹੁਰਾ, ਸੱਸ, ਨਨਾਣਾਂ ਅਤੇ ਕੁਝ ਹੋਰ ਅਣਪਛਾਤੇ ਲੋਕਾਂ ਨੇ ਮੇਰੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ। ਘਰ ਦੇ ਜ਼ਿੰਦੇ ਤੋੜ ਦਿੱਤੇ ਅਤੇ ਮੈਨੂੰ ਜਬਰਦਸਤੀ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਪੀੜਤਾ ਨੇ ਇਹ ਵੀ ਆਰੋਪ ਲਗਾਇਆ ਕਿ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ।
ਇਹ ਵੀ ਪੜ੍ਹੋ- ਮਗਰਮੱਛ ਨੇ 2 ਸਕਿੰਟਾਂ ਵਿੱਚ ਕੁੱਤੇ ਨੂੰ ਕੀਤਾ ਢੇਰ, ਸ਼ਿਕਾਰੀ ਦੇ ਸਾਹਮਣੇ ਕੀਤੀ ਸੀ ਇਹ ਗਲਤੀ
ਡਾਕਟਰਾਂ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ
ਡਾ. ਸ਼ਿਵਮ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੁੱਟਮਾਰ ਦਾ ਕੇਸ ਸਾਡੇ ਕੋਲ ਆਇਆ ਹੈ। ਜਿਸ ਦੀ ਇਤਲਾਹ ਅਸੀਂ ਪੁਲਿਸ ਨੂੰ ਕਰ ਦਿੱਤੀ ਹੈ। ਮਾਮਲਾ ਜਾਂਚ ਅਧੀਨ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਮਾਜ ਸੇਵੀ ਸੀਮਾ ਭਾਰਗਵ ਵੀ ਹਸਪਤਾਲ ਪਹੁੰਚ ਗਏ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪੀੜਤ ਔਰਤ ਨਾਲ ਸਹੁਰੇ ਪਰਿਵਾਰ ਨੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ। ਉਸ ‘ਤੇ ਕਾਫੀ ਜ਼ੁਲਮ ਹੋਇਆ ਹੈ। ਉਨ੍ਹਾਂ ਕਿਹਾ ਕਿ ਨਵਦੀਪ ਕੌਰ ਨੂੰ ਅਸੀਂ ਜਿਉਂਦੀ ਨੂੰ ਹੀ ਇਨਸਾਫ ਦਵਾਉਣਾ ਹੈ ਨਾ ਕਿ ਉਸਦੇ ਮਰਨ ਪਿੱਛੋਂ ਕੈਂਡਲ ਮਾਰਚ ਕੱਢ ਕੇ।