OMG: ਕਿੰਗ ਕੋਬਰਾ ਨੂੰ ਹੱਥ ‘ਚ ਫੜ ਕੇ Kiss ਕਰ ਰਿਹਾ ਸੀ ਸ਼ਖਸ, ਸੱਪ ਨੇ ਪਲਟ ਕੇ ਮੱਥੇ ‘ਤੇ ਮਾਰਿਆ ਡੰਗ, ਦੇਖੋ VIDEO
Shocking Video: ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਵਿਅਕਤੀ ਖਤਰਨਾਕ ਕਿੰਗ ਕੋਬਰਾ ਨੂੰ ਹੱਥ 'ਚ ਫੜ ਕੇ ਉਸ ਨੂੰ ਚੁੰਮ ਰਿਹਾ ਹੈ। ਜਿਸ ਤੋਂ ਬਾਅਦ ਗੁੱਸੇ 'ਚ ਆ ਕੇ ਸੱਪ ਨੇ ਉਸ ਦੇ ਮੱਥੇ 'ਤੇ ਡੰਗ ਮਾਰ ਦਿੱਤਾ। ਖਤਰਨਾਕ ਵੀਡੀਓ ਨੂੰ ਇੰਸਟਾਗ੍ਰਾਮ 'ਤੇ @doktorkobra_official ਨਾਮ ਦੇ ਅਕਾਊਂਟ ਰਾਹੀਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ।
ਜਿੱਥੇ ਸੱਪ ਦਾ ਨਾਮ ਸੁਣਦੇ ਹੀ ਲੋਕ ਭੱਜ ਜਾਂਦੇ ਹਨ। ਉੱਥੇ ਹੀ ਕਈ ਲੋਕ ਆਪਣੀ ਜਾਨ ਖਤਰੇ ‘ਚ ਪਾ ਕੇ ਸੱਪਾਂ ਨਾਲ ਖਿਲਵਾੜ ਕਰਦੇ ਦਿਖਾਈ ਦਿੰਦੇ ਹਨ। ਕਈ ਵਾਰ ਉਨ੍ਹਾਂ ਦੇ ਆਲੇ-ਦੁਆਲੇ ਖਿਲਵਾੜ ਕਰਨਾ ਉਨ੍ਹਾਂ ਦੀ ਜਾਨ ਲਈ ਖਤਰਾ ਬਣ ਜਾਂਦਾ ਹੈ। ਅਜਿਹਾ ਹੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਇਕ ਵਿਅਕਤੀ ਹੱਥ ‘ਚ ਕਿੰਗ ਕੋਬਰਾ ਫੜ ਕੇ ਵੀਡੀਓ ਬਣਾਉਂਦਾ ਨਜ਼ਰ ਆ ਰਿਹਾ ਹੈ। ਪਰ ਬਾਅਦ ਵਿੱਚ ਅਜਿਹਾ ਕਰਨਾ ਉਸਨੂੰ ਬਹੁਤ ਮਹਿੰਗਾ ਪੈ ਜਾਂਦਾ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਹੱਥ ‘ਚ ਜ਼ਹਿਰੀਲਾ ਕੋਬਰਾ ਸੱਪ ਫੜ ਕੇ ਕੈਮਰੇ ਦੇ ਸਾਹਮਣੇ ਗੱਲ ਕਰ ਰਿਹਾ ਹੈ। ਗੱਲ ਕਰਦੇ ਹੋਏ ਉਹ ਵਿਅਕਤੀ ਅਚਾਨਕ ਕੋਬਰਾ ਸੱਪ ਨੂੰ ਚੁੰਮਣ ਲੱਗ ਜਾਂਦਾ ਹੈ। ਜਿਸ ਕਾਰਨ ਕਿੰਗ ਕੋਬਰਾ ਗੁੱਸੇ ‘ਚ ਆ ਜਾਂਦਾ ਹੈ ਅਤੇ ਬਦਲੇ ‘ਚ ਉਸ ਵਿਅਕਤੀ ‘ਤੇ ਹਮਲਾ ਕਰਕੇ ਉਸ ਦੇ ਮੱਥੇ ‘ਤੇ ਡੰਗ ਮਾਰਦਾ ਹੈ। ਵੀਡੀਓ ਦੇ ਕਮੈਂਟ ਸੈਕਸ਼ਨ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਵੀਡੀਓ ਉਜ਼ਬੇਕਿਸਤਾਨ ਦੀ ਹੈ ਅਤੇ ਜਿਸ ਵਿਅਕਤੀ ਦੇ ਮੱਥੇ ‘ਤੇ ਸੱਪ ਨੇ ਡੰਗਿਆ ਹੈ, ਉਹ ਬਿਲਕੁਲ ਸੁਰੱਖਿਅਤ ਹੈ।
ਇਹ ਵੀ ਪੜ੍ਹੋ- ਕੁੜੀ ਨਾਲ ਅੰਕਲ ਨੇ ਕੀਤਾ ਧਮਾਕੇਦਾਰ ਡਾਂਸ, Steps ਦੇਖ ਲੋਕ ਬੋਲੇ- ਖੁੱਦ ਨੂੰ ਕਾਬੂ ਕਰੋ
ਇਹ ਵੀ ਪੜ੍ਹੋ
ਇਸ ਖਤਰਨਾਕ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @doktorkobra_official ਨਾਮ ਦੇ ਅਕਾਊਂਟ ਰਾਹੀਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੇ ਲਾਈਕ ਕੀਤਾ ਹੈ। ਕਈ ਲੋਕਾਂ ਨੇ ਵੀਡੀਓ ‘ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਜ਼ਾਹਰ ਕੀਤੀ ਹੈ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਭਾਈ, ਸੁਆਦ ਆ ਗਿਆ? ਇਕ ਹੋਰ ਨੇ ਲਿਖਿਆ- ਇਸ ਨੂੰ ਕਹਿੰਦੇ ਹਨ ਆਪਣੇ ਪੈਰ ‘ਤੇ ਕੁਹਾੜੀ ਮਾਰਨਾ। ਤੀਸਰੇ ਨੇ ਲਿਖਿਆ- ਭਾਈ, ਕਾਲੀਦਾਸ ਜੀ ਦਾ ਚੇਲਾ ਲੱਗਦਾ ਹੈ।