AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਪਾਰਕਿੰਗ ‘ਦੇ ਪੈਸੇ ਬਚਾਉਣ ਲਈ ਆਦਮੀ ਨੇ ਅਪਣਾਇਆ ਅਨੋਖਾ ਤਰੀਕਾ, ਹਰ ਕੋਈ ਖਾ ਗਿਆ ਧੋਖਾ

Viral Video: ਲੋਕ ਪਾਰਕਿੰਗ 'ਦੇ ਪੈਸੇ ਬਚਾਉਣ ਲਈ ਕਈ ਤਰੀਕੇ ਵਰਤਦੇ ਹਨ। ਹੁਣ ਇਸ ਆਦਮੀ ਨੂੰ ਹੀ ਦੇਖ ਲਓ। ਉਸਨੇ ਆਪਣੀ ਕਾਰ ਦੇ ਹੇਠਾਂ ਨਕਲੀ ਲੱਤਾਂ ( Dummy legs ) ਲਗਾਈਆਂ ਤਾਂ ਜੋ ਦੇਖਣ ਵਾਲਾ ਕੋਈ ਵੀ ਸੋਚੇ ਕਿ ਕੋਈ ਕਾਰ ਹੇਠਾਂ ਕੰਮ ਕਰ ਰਿਹਾ ਹੈ, ਅਤੇ ਅਜਿਹੀ ਸਥਿਤੀ ਵਿੱਚ, ਸਪੱਸ਼ਟ ਤੌਰ 'ਤੇ ਪਾਰਕਿੰਗ ਫੀਸ ਨਹੀਂ ਲਈ ਜਾਵੇਗੀ।

Viral Video: ਪਾਰਕਿੰਗ 'ਦੇ ਪੈਸੇ ਬਚਾਉਣ ਲਈ ਆਦਮੀ ਨੇ ਅਪਣਾਇਆ ਅਨੋਖਾ ਤਰੀਕਾ, ਹਰ ਕੋਈ ਖਾ ਗਿਆ ਧੋਖਾ
ਪਾਰਕਿੰਗ ‘ਦੇ ਪੈਸੇ ਬਚਾਉਣ ਲਈ ਆਦਮੀ ਨੇ ਅਪਣਾਇਆ ਅਨੋਖਾ ਤਰੀਕਾ
tv9-punjabi
| Published: 27 Feb 2026 10:59 AM IST

ਅਜਿਹਾ ਅਕਸਰ ਕਿਹਾ ਜਾਂਦਾ ਹੈ ਕਿ ਤੁਹਾਨੂੰ ਆਪਣੇ ਵਾਹਨ ਹਮੇਸ਼ਾ ਪਾਰਕਿੰਗ ਵਿੱਚ ਹੀ ਪਾਰਕ ਕਰਨੇ ਚਾਹੀਦੇ ਹਨ, ਤਾਂ ਜੋ ਤੁਹਾਡਾ ਵਾਹਨ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਕਾਰਨ ਨਾ ਬਣੇ ਅਤੇ ਸੁਰੱਖਿਅਤ ਰਹੇ। ਹਾਲਾਂਕਿ, ਕੁਝ ਲੋਕ ਅਜਿਹੇ ਹੁੰਦੇ ਹਨ ਜੋ ਪਾਰਕਿੰਗ ਫੀਸ ਬਚਾਉਣ ਲਈ ਆਪਣੇ ਵਾਹਨ ਬੇਤਰਤੀਬੇ ਢੰਗ ਨਾਲ ਕੀਤੇ ਵੀ ਪਾਰਕ ਕਰ ਦਿੰਦੇ ਹਨ । ਇਸ ਤਰ੍ਹਾਂ ਦੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨਾਲ ਲੋਕ ਹੈਰਾਨ ਅਤੇ ਖੁਸ਼ ਦੋਵੇਂ ਹੋ ਰਹੇ ਹਨ। ਇਹ ਘਟਨਾ ਅਸਲ ਵਿੱਚ ਪਾਰਕਿੰਗ ਫੀਸ ਬਚਾਉਣ ਬਾਰੇ ਹੈ, ਪਰ ਜਿਸ ਚਲਾਕੀ ਨਾਲ ਇਸ ADMI ਨੇ ਇਹ ਜੁਗਾੜ ਲਗਾਇਆ, ਉਸ ਨੇ ਇੰਟਰਨੈੱਟ ‘ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

ਵੀਡੀਓ ਵਿੱਚ, ਤੁਸੀਂ ਇੱਕ ਆਦਮੀ ਨੂੰ ਆਪਣੀ ਪਿੱਠ ਉੱਤੇ ਇੱਕ ਬੈਗ ਲਟਕਦੇ ਹੋਏ ਦੇਖ ਸਕਦੇ ਹੋ, ਜੋ ਤੁਰੰਤ ਕਾਰ ਦੀ ਡਿੱਗੀ ਖੋਲ੍ਹਦਾ ਹੈ। ਫਿਰ ਉਹ ਆਪਣਾ ਬੈਗ ਡਿੱਗੀ ਅੰਦਰ ਰੱਖਦਾ ਹੈ, ਇਸ ਤੋਂ ਬਾਅਦ ਉਹ ਅੱਗੇ ਜੋ ਕਰਦਾ ਹੈ ਉਹ ਸਭ ਨੂੰ ਹੈਰਾਨ ਕਰ ਦਿੰਦਾ ਹੈ। ਕਾਰ ਦੇ ਹੇਠਾਂ ਤੋਂ ਦੋ ਲੱਤਾਂ ਬਾਹਰ ਨਿਕਲਦੀਆਂ ਹੋਇਆ ਦਿਖਾਈ ਦਿੰਦੀਆਂ ਹਨ। ਅਜਿਹਾ ਲੱਗਦਾ ਹੈ ਜਿਵੇਂ ਕੋਈ ਮਕੈਨਿਕ ਜਾਂ ਕਾਰ ਮਾਲਕ ਖੁਦ ਕਾਰ ਦੇ ਹੇਠਾਂ ਲੇਟਿਆ ਹੋਇਆ ਮੁਰੰਮਤ ਦਾ ਕੰਮ ਕਰ ਰਿਹਾ ਹੋਵੇ , ਪਰ ਅਸਲ ਵਿੱਚ, ਉਹ ਲੱਤਾਂ ਨਕਲੀ ਹੁੰਦੀਆਂ ਹਨ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਉਸ ਆਦਮੀ ਨੇ ਕਾਰ ਦੇ ਹੇਠਾਂ ਨਕਲੀ ਲੱਤਾਂ ਰੱਖੀਆਂ ਸਨ ਤਾਂ ਜੋ ਦੂਰੋਂ ਇਹ ਲੱਗੇ ਕਿ ਕੋਈ ਹੇਠਾਂ ਕੰਮ ਕਰ ਰਿਹਾ ਹੈ ਤਾਂਕਿ ਉਹ ਪਾਰਕਿੰਗ ਦੇ ਪੈਸੇ ਬਚਾ ਸਕੇ। ਤੁਸੀਂ ਅਜਿਹੀ ਟ੍ਰੀਕ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ।

ਕਾਰ ਦੇ ਹੇਠਾਂ ਰੱਖਿਆ ਨਕਲੀ ਲੱਤਾਂ

ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @iAnonPatriot ਯੂਜ਼ਰਨੇਮ ਦੁਆਰਾ ਸਾਂਝਾ ਕੀਤਾ ਗਿਆ ਸੀ, ਜਿਸਦੇ ਕੈਪਸ਼ਨ ਵਿੱਚ ਲਿਖਿਆ ਸੀ, “ਆਦਮੀ ਆਪਣੀ ਕਾਰ ਦੇ ਹੇਠਾਂ ਨਕਲੀ ਲੱਤਾਂ ਰੱਖ ਕੇ ਪਾਰਕਿੰਗ ਟਿਕਟ ਤੋਂ ਬਚ ਜਾਂਦਾ ਹੈ ਤਾਂ ਜੋ ਇਹ ਦਿਖਾਈ ਦੇਵੇ ਕਿ ਉਹ ਇਸ ‘ਤੇ ਕੰਮ ਕਰ ਰਿਹਾ ਹੈ।”

ਇਸ 18-ਸਕਿੰਟ ਦੇ ਵੀਡੀਓ ਨੂੰ 226,000 ਤੋਂ ਵੱਧ ਵਾਰ ਦੇਖਿਆ ਗਿਆ ਹੈ, 2,000 ਤੋਂ ਵੱਧ ਲੋਕਾਂ ਨੇ ਇਸਨੂੰ ਲਾਇਕ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਯੂਜਰਸ ਨੇ ਲਿਖਿਆ, “ਜੀਨੀਅਸ ਹੈ, ਪਰ ਮੈਨੂੰ ਨਹੀਂ ਲੱਗਦਾ ਇਸ ਦਾ ਕੋਈ ਫ਼ਾਇਦਾ ਹੈ। ਇਹ ਡਮੀ ਤਾ ਟਰੱਕ ਨਾਲੋਂ ਵੀ ਤੇਜ਼ੀ ਨਾਲ ਚੋਰੀ ਹੋ ਜਾਵੇਗਾ।” ਇੱਕ ਹੋਰ ਯੂਜ਼ਰਸ ਨੇ ਲਿਖਿਆ, “ਇਹ ਤਾ ਨੇਕਸਟ ਲੈਵਲ ਪ੍ਰੌਬਲਮ ਸਾਲਵਿੰਗ ਹੈ।”

ਇੱਥੇ ਦੇਖੋ ਵੀਡੀਓ

Follow Us
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...