Shocking Viral: ਮੌਤ ਦੇ ਮੂੰਹ ਵਿੱਚ 4 ਘੰਟੇ! ਭੁੱਖੇ ਬਾਘ ਤੋਂ ਸ਼ਖਸ ਨੇ ਇੰਝ ਬਚਾਈ ਜਾਨ, Video ਵੇਖ ਕੇ ਉੱਡ ਜਾਣਗੇ ਹੋਸ਼
Viral Video: ਇਸ ਵਾਇਰਲ ਵੀਡੀਓ ਵਿੱਚ ਦੇਖ ਸਕਦੇ ਹੋ ਕੀ ਇੱਕ ਸ਼ਖਸ ਦਾ ਮੋਟਰਸਾਈਕਲ ਸੰਘਣੇ ਜੰਗਲ ਵਿੱਚ ਖੜਾ ਹੋਇਆ ਹੈ ਅਤੇ ਭੁੱਖੇ ਬਾਘ ਦੇ ਗਰਜਣ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਓਥੇ ਹੀ ਸ਼ਖਸ ਭਿਆਨਕ ਬਾਘ ਤੋਂ ਆਪਣੀ ਜਾਨ ਬਚਾਉਣ ਲਈ ਦਰਖਤ ਦੇ ਤਣੇ ਨਾਲ ਲਟਕ ਰਿਹਾ ਹੈ ।
ਦਰਖ਼ਤ ਤੇ ਲਟਕ ਕੇ ਲੰਗਾਏ ੪ ਘੰਟੇ
ਮਲੇਸ਼ੀਆ ਤੋਂ ਵਾਇਰਲ ਵੀਡੀਓ ਨੇ ਲੋਕਾਂ ਦੇ ਦਿਲਾਂ ਵਿੱਚ ਖੌਫ ਪੈਦਾ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਇੱਕ ਸ਼ਖਸ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰਦਾ ਦਿਖਾਈ ਦੇ ਰਿਹਾ ਹੈ। ਸ਼ਖਸ ਦਾ ਦਾਅਵਾ ਹੈ ਕਿ ਉਸ ਨੂੰ ਚਾਰ ਘੰਟੇ ਇੱਕ ਉੱਚੇ ਦਰਖਤ ਤੇ ਲਟਕਣਾ ਪਿਆ ਕਿਉਂਕਿ ਭੁੱਖਾ ਮਲਿਆਈ ਬਾਘ ਸ਼ਿਕਾਰ ਦੀ ਭਾਲ ਵਿੱਚ ਹੇਠਾਂ ਘੁੰਮ ਰਿਹਾ ਸੀ।
ਇਸ ਵਾਇਰਲ ਵੀਡੀਓ ਵਿੱਚ ਤੁਸੀਂ ਉਸ ਸ਼ਖਸ ਦੀ ਮੋਟਰਸਾਈਕਲ ਨੂੰ ਸੰਘਣੇ ਜੰਗਲ ਦੇ ਵਿਚਕਾਰ ਖੜਾ ਹੋਇਆ ਦੇਖ ਸਕਦੇ ਹੋ ਅਤੇ ਬਾਘ ਦੇ ਗਰਜਣ ਦੀ ਆਵਾਜ਼ ਆ ਰਹੀ ਹੈ। ਇਸ ਦੌਰਾਨ ਉਹ ਸ਼ਖਸ ਆਪਣੀ ਜਾਨ ਬਚਾਉਣ ਲਈ ਉੱਚੇ ਦਰਖਤ ‘ਤੇ ਚੜ੍ਹ ਜਾਂਦਾ ਹੈ ਅਤੇ ਟਾਹਣੀ ਨਾਲ ਚਿੰਬੜ ਜਾਂਦਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਉਹ ਆਦਮੀ ਬਾਘ ਤੋਂ ਆਪਣੇ ਆਪ ਨੂੰ ਬਚਾਉਣ ਲਈ ਚਾਰ ਘੰਟੇ ਦਰਖਤ ਨਾਲ ਲਟਕਦਾ ਰਿਹਾ। ਇਸ ਵੀਡੀਓ ਨੇ ਨੇਟੀਜ਼ਨਸ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਭ ਤੋਂ ਪਹਿਲਾਂ TikTok ‘ਤੇ ਸ਼ੇਅਰ ਕੀਤਾ ਗਿਆ ਸੀ, ਜਿੱਥੇ ਇਸ ਨੂੰ 40 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ। ਫਿਰ ਇਸ ਨੇ ਹੋਰ ਵੀ ਸਨਸਨੀ ਮਚਾ ਦਿੱਤੀ ਜਦੋਂ ਇਸ ਨੂੰ Fahad Mk ਨਾਮ ਦੇ ਫੇਸਬੁੱਕ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ। ਉੱਥੇ ,ਇਸ ਨੂੰ 20 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦਕਿ ਲੱਖਾਂ ਲਾਈਕਸ ਅਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ।
ਹਾਲਾਂਕਿ, ਇਸ ਵਾਇਰਲ ਵੀਡੀਓ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੀ ਨਿਕਲੀ ਹੈ। Fahad Mk ਅਸਲ ਵਿੱਚ ਕੰਟੈਂਟ ਕ੍ਰਿਏਟੋਰ ਹੈ ਅਤੇ ਨੇਟੀਜ਼ਨ ਦਾਅਵਾ ਕਰ ਰਹੇ ਹਨ ਕਿ ਇਹ ਉਸ ਵਲੋਂ ਬਣਾਇਆ ਗਿਆ ਡਰਾਮਾ ਕੰਟੈਂਟ ਹੈ। Fahad ਅਜਿਹੇ ਵੀਡੀਓ ਬਣਾਉਣ ਲਈ ਇੰਟਰਨੈੱਟ ‘ਤੇ ਮਸ਼ਹੂਰ ਹੈ। ਉਸ ਦਾ ਜ਼ਿਆਦਾਤਰ ਕੰਟੈਂਟ ਅਰਬਨ ਲੇਡੀਜ਼ ਅਤੇ ਸੁਪਰਨੈਚੂਰਲ ਥੀਮਸ ‘ਤੇ ਹੁੰਦਾ ਹੈ।
ਇਸ ਖੁਲਾਸੇ ਤੋਂ ਬਾਅਦ ਵੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਜਿੱਥੇ ਕੁਝ ਲੋਕਾਂ ਨੇ ਸ਼ਖਸ ਦੀ ਹਿੰਮਤ ਦੀ ਤਾਰੀਫ ਕੀਤੀ, ਉੱਥੇ ਹੀ ਕਈਆਂ ਨੇ ਫਹਾਦ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਸ ਨੇ ਇਹ ਸਿਰਫ਼ ਵਿਊਡ ਲੈਣ ਲਈ ਬਣਾਇਆ ਹੈ। ਲੋਕ ਸਵਾਲ ਕਰ ਰਹੇ ਹਨ ਕਿ ਕੀ ਕੋਈ ਰੁੱਖਾਂ ‘ਤੇ ਚੜ੍ਹਣ ਦੇ ਉਪਕਰਣ ਹਮੇਸ਼ਾ ਆਪਣੇ ਨਾਲ ਕਿਵੇਂ ਰੱਖ ਸਕਦਾ ਹੈ।
