Viral Video: ਜੁਗਾੜੀਏ ਭਰਾ ਦੀ ਇਹ ਤਕਨੀਕ ਗਰਮੀਆਂ ‘ਚ ਦਵੇਗੀ ਰਾਹਤ, ਵੀਡੀਓ ਵਾਇਰਲ
Viral Video: ਗਰਮੀਆਂ ਆਉਂਦੇ ਹੀ ਲੋਕ ਪਸੀਨੇ ਅਤੇ ਗਰਮੀ ਤੋਂ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦੇ ਹਨ। ਜਿਸ ਕਾਰਨ ਲੋਕ ਦਿਨ ਵਿੱਚ 2 ਤੋਂ ਵੱਧ ਵਾਰ ਇਸ਼ਨਾਨ ਕਰਦੇ ਹਨ। ਜ਼ਿਆਦਾਤਰ ਲੋਕ ਰਾਤ ਨੂੰ ਸੌਣ ਵੇਲੇ ਅਤੇ ਕੁਝ ਲੋਕ ਦੁਪਿਹਰ ਵਿੱਚ ਵੀ ਨਹਾਉਂਦੇ ਹਨ। ਪਰ ਅਕਸਰ ਦੁਪਿਹਰ ਨੂੰ ਨਹਾਉਣ ਵੇਲੇ ਧੁੱਪ ਤੇਜ਼ ਹੋਣ ਦੇ ਕਾਰਨ ਟੂਟੀਆਂ ਤੋਂ ਗਰਮ ਪਾਣੀ ਆਉਂਦਾ ਹੈ। ਜਿਸ ਕਾਰਨ ਤੁਹਾਨੂੰ ਨਹਾਉਣ ਵਿੱਚ ਦਿੱਕਤ ਹੁੰਦੀ ਹੈ। ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਇੱਕ ਵਿਅਕਤੀ ਨੇ ਗਜਬ ਦੀ ਤਕਨੀਕ ਲਗਾਈ ਹੈ। ਜੋ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਹੀ ਹੈ।
ਹੋਲੀ ਖਤਮ ਹੁੰਦੇ ਹੀ ਦੇਸ਼ ਦੇ ਕਈ ਇਲਾਕਿਆਂ ‘ਚ ਗਰਮੀਆਂ ਸ਼ੁਰੂ ਹੋ ਗਈਆਂ ਹਨ। ਕਈ ਇਲਾਕਿਆਂ ‘ਚ ਤਾਪਮਾਨ ‘ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਜਿਵੇਂ-ਜਿਵੇਂ ਦਿਨ ਬੀਤਦੇ ਜਾਣਗੇ ਗਰਮੀ ਹੋਰ ਵਧਦੀ ਜਾਵੇਗੀ। ਗਰਮੀ ਵਧਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਬਹੁਤ ਸਾਰੇ ਲੋਕ ਦਿਨ ਵਿੱਚ 2-3 ਵਾਰ ਇਸ਼ਨਾਨ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ। ਪਰ ਦੁਪਹਿਰ ਨੂੰ ਨਹਾਉਂਦੇ ਸਮੇਂ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਟੂਟੀਆਂ ਵਿੱਚ ਪਾਣੀ ਬਹੁਤ ਗਰਮ ਹੁੰਦਾ ਹੈ। ਪਰ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਕ ਵਿਅਕਤੀ ਨੇ ਇਸ ਦਾ ਹੱਲ ਲੱਭ ਲਿਆ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਵਿਅਕਤੀ ਨੇ ਕੀ ਖੋਜ ਕੀਤੀ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ ਬਾਥਰੂਮ ਦੇ ਅੰਦਰ ਦਾ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਸ਼ਾਵਰ ‘ਚੋਂ ਪਾਣੀ ਨਿਕਲ ਰਿਹਾ ਹੈ ਪਰ ਹੇਠਾਂ ਡਿੱਗਣ ਤੋਂ ਪਹਿਲਾਂ ਇਹ ਇਕ ਛੋਟੀ ਜਾਲੀ ‘ਚੋਂ ਲੰਘ ਰਿਹਾ ਹੈ। ਵੀਡੀਓ ‘ਚ ਅੱਗੇ ਦੇਖਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਜਾਲੀ ‘ਚ ਬਰਫ ਰੱਖੀ ਹੋਈ ਹੈ, ਜਿਸ ‘ਚੋਂ ਪਾਣੀ ਲੰਘ ਰਿਹਾ ਹੈ। ਵਿਅਕਤੀ ਨੇ ਅਜਿਹਾ ਜੁਗਾੜ ਕੀਤਾ ਹੈ ਕਿ ਟੈਂਕ ਤੋਂ ਆਉਣ ਵਾਲਾ ਗਰਮ ਪਾਣੀ ਬਰਫ਼ ਨਾਲ ਠੰਡਾ ਜਾਂ ਥੋੜ੍ਹਾ ਜਿਹਾ ਨਾਰਮਲ ਹੋ ਜਾਵੇ ਅਤੇ ਫਿਰ ਉਹ ਇਸ ਨਾਲ ਨਹਾ ਸਕਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਾਫੀ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਤਲਾਬ ਚੋਂ ਪਾਣੀ ਪੀਣਾ ਹੋ ਰਿਹਾ ਸੀ ਮੁਸ਼ਕਲ, ਜਿਰਾਫ ਨੇ ਲਗਾਈ ਇਹ ਤਰਕੀਬ
ਇਹ ਵੀ ਪੜ੍ਹੋ
ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ high.br0 ਨਾਂ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਕਰੋੜ 69 ਲੱਖ ਲੋਕ ਦੇਖ ਚੁੱਕੇ ਹਨ ਅਤੇ 4 ਲੱਖ 17 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਇਹ ਜੁਗਾੜ ਦਿੱਲੀ ਅਤੇ ਰਾਜਸਥਾਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਇਕ ਹੋਰ ਯੂਜ਼ਰ ਨੇ ਲਿਖਿਆ- ਹੁਣ ਮੈਂ ਵੀ ਇਹ ਟ੍ਰਾਈ ਕਰਾਂਗਾ। ਇਕ ਹੋਰ ਯੂਜ਼ਰ ਨੇ ਲਿਖਿਆ- ਕੀ ਕੋਈ ਭਾਰਤੀ ਟੈਲੇਂਟ ਦੇ ਸਾਹਮਣੇ ਕੁਝ ਕਹਿ ਸਕਦਾ ਹੈ? ਇੱਕ ਯੂਜ਼ਰ ਨੇ ਲਿਖਿਆ- ਮੈਨੂੰ ਇਹ ਕਰਨਾ ਹੋਵੇਗਾ।