Shocking Video: ਗਲ ਵਿੱਚ ਫ਼ਸੀ ਪਲਾਸਟਿਕ ਦੀ ਡੋਰ, ਬਚਾਅ ਕਰਦਾ ਬਿਜਲੀ ਦੇ ਖੰਭੇ ਨਾਲ ਟਕਰਾਇਆ ਨੌਜਵਾਨ, ਹਾਲਾਤ ਗੰਭੀਰ
Jagraon Road Accident Viral Video: ਇਹ ਘਟਨਾ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਝਾਂਸੀ ਰਾਣੀ ਚੌਕ ਨੇੜੇ ਵਾਪਰੀ। ਜ਼ਖਮੀ ਨੌਜਵਾਨ ਦਾ ਨਾਮ ਆਰੀਅਨ ਸਿੰਘ ਹੈ। ਆਰੀਅਨ ਦਾ ਸਿਰ ਖੰਭੇ ਨਾਲ ਟਕਰਾ ਗਿਆ, ਜਿਸ ਕਾਰਨ ਉਸਦੀ ਹਾਲਤ ਗੰਭੀਰ ਹੈ। ਘਟਨਾ ਦੇ ਸਮੇਂ ਆਰੀਅਨ ਮੰਡੀ ਤੋਂ ਕਮਲ ਚੌਕ ਵੱਲ ਜਾ ਰਿਹਾ ਸੀ।
ਲੁਧਿਆਣਾ ਦੇ ਜਗਰਾਉਂ ਵਿੱਚ ਮੋਟਰਸਾਈਕਲ ਚਲਾ ਰਹੇ ਇੱਕ ਨੌਜਵਾਨ ਦੇ ਗਲੇ ਵਿੱਚ ਪਲਾਸਟਿਕ ਦੀ ਡੋਰ ਫਸ ਗਈ। ਨੌਜਵਾਨ ਨੇ ਪਲਾਸਟਿਕ ਦੀ ਡੋਰ ਤੋਂ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਇਸੀ ਵਿਚਾਲੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਖੰਭੇ ਨਾਲ ਟਕਰਾ ਗਿਆ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।
ਇਹ ਘਟਨਾ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਝਾਂਸੀ ਰਾਣੀ ਚੌਕ ਨੇੜੇ ਵਾਪਰੀ। ਜ਼ਖਮੀ ਨੌਜਵਾਨ ਦਾ ਨਾਮ ਆਰੀਅਨ ਸਿੰਘ ਹੈ। ਆਰੀਅਨ ਦਾ ਸਿਰ ਖੰਭੇ ਨਾਲ ਟਕਰਾ ਗਿਆ, ਜਿਸ ਕਾਰਨ ਉਸਦੀ ਹਾਲਤ ਗੰਭੀਰ ਹੈ। ਘਟਨਾ ਦੇ ਸਮੇਂ ਆਰੀਅਨ ਮੰਡੀ ਤੋਂ ਕਮਲ ਚੌਕ ਵੱਲ ਜਾ ਰਿਹਾ ਸੀ।
ਅਚਾਨਕ, ਪਲਾਸਟਿਕ ਦੀ ਡੋਰ ਉਸਦੀ ਗਰਦਨ ਵਿੱਚ ਫਸ ਗਈ, ਜਿਸ ਨਾਲ ਉਸਦੇ ਗਲੇ ਉੱਪਰ ਕੱਟ ਲੱਗ ਗਿਆ ਅਤੇ ਮੋਟਰਸਾਈਕਲ ਆਪਣਾ ਸੰਤੁਲਨ ਗੁਆ ਬੈਠਾ ਅਤੇ ਜਿਸ ਕਾਰਨ ਉਹ ਸਿੱਧਾ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਸ ਪਾਸ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਡਿੱਗਦੇ ਸਮੇਂ ਆਰੀਅਨ ਦਾ ਸਿਰ ਵੀ ਜ਼ਮੀਨ ਨਾਲ ਟਕਰਾ ਗਿਆ।
#Ludhiana में मोटरसाइकिल सवार युवक में अटकी प्लास्टिक का मांझा, हुआ हादसा#viral #Punjab pic.twitter.com/586lsi4FZd
— JARNAIL (@N_JARNAIL) January 21, 2025
ਇਹ ਵੀ ਪੜ੍ਹੋ
ਰਾਹਗੀਰਾਂ ਨੇ ਕੀਤੀ ਮਦਦ
ਰਾਹਗੀਰ ਹਰਪ੍ਰੀਤ ਸਿੰਘ ਜ਼ਖਮੀ ਆਰੀਅਨ ਨੂੰ ਤੁਰੰਤ ਹਸਪਤਾਲ ਲੈ ਗਿਆ, ਜਿੱਥੋਂ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਸੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਆਰੀਅਨ ਡਿਸਪੋਜ਼ਲ ਰੋਡ ‘ਤੇ ਨਵੀਂ ਗਊਸ਼ਾਲਾ ਦੇ ਨੇੜੇ ਰਹਿੰਦਾ ਹੈ ਅਤੇ ਕਮਲ ਚੌਕ ਦੇ ਨੇੜੇ ਇੱਕ ਜੁੱਤੀਆਂ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਉਸਦੇ ਪਿਤਾ ਇੱਕ ਦਿਹਾੜੀਦਾਰ ਮਜ਼ਦੂਰ ਹਨ।
ਪਬੰਧੀ ਤੋਂ ਬਾਅਦ ਵੀ ਵਿਕ ਰਹੀ ਡੋਰ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਬਸੰਤ ਪੰਚਮੀ ਦੇ ਮੌਸਮ ਦੌਰਾਨ ਜਗਰਾਉਂ ਵਿੱਚ ਪਲਾਸਟਿਕ ਦੇ ਮੰਝੇ ਖੁੱਲ੍ਹੇਆਮ ਵਿਕ ਰਹੇ ਹਨ। ਪੁਲਿਸ ਨੇ ਹੁਣ ਤੱਕ ਸਿਰਫ਼ ਸੱਤ ਗੱਟੂ ਹੀ ਜ਼ਬਤ ਕੀਤੇ ਹਨ, ਜਦੋਂ ਕਿ ਸ਼ਹਿਰ ਵਿੱਚ ਰੋਜ਼ਾਨਾ ਦਰਜਨਾਂ ਪਲਾਸਟਿਕ ਡੋਰ ਵਾਲੇ ਗੱਟੂ ਵਿਕ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਵੀ ਡੋਰ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਸੀ।