OMG! ਲੰਚ ਬ੍ਰੇਕ ਦੌਰਾਨ ਚਮਕੀ ਕਿਸਮਤ, ਜਿੱਤੇ 16 ਕਰੋੜ ਰੁਪਏ, ਜੈਕਪਾਟ ਜਿੱਤਣ ਤੋਂ ਬਾਅਦ ਵੀ ਵਾਪਸ ਆ ਕੇ ਪੂਰਾ ਕੀਤਾ ਦਫ਼ਤਰ ਦਾ ਕੰਮ
Lottery Jackpot: ਅਮਰੀਕਾ ਦੀ ਇੱਕ ਮਹਿਲਾ ਨੇ ਲੰਚ ਬ੍ਰੇਕ ਦੌਰਾਨ 20 ਡਾਲਰ ਦੀ ਸਕ੍ਰੈਚ ਟਿਕਟ ਖਰੀਦੀ ਅਤੇ 20 ਲੱਖ ਡਾਲਰ ਦਾ ਜੈਕਪਾਟ ਜਿੱਤ ਲਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਖੁਸ਼ੀ ਮਨਾਉਣ ਦੀ ਬਜਾਏ ਉਸ ਨੇ ਟਿਕਟ ਨੂੰ ਸੰਭਾਲ ਕੇ ਰੱਖਿਆ ਅਤੇ ਵਾਪਸ ਕੰਮ 'ਤੇ ਚਲੀ ਗਈ 'ਤੇ ਆਪਣੀ ਸ਼ਿਫਟ ਪੂਰੀ ਕੀਤੀ।
ਮਹਿਲਾ ਨੇ ਜਿੱਤਿਆ 16 ਕਰੋੜ ਦਾ ਜੈਕਪਾਟ
ਅਮਰੀਕਾ ਦੇ ਵਰਜੀਨੀਆ ਵਿੱਚ ਰਹਿਣ ਵਾਲੀ ਇੱਕ ਮਹਿਲਾ ਦੀ ਕਿਸਮਤ ਉਸ ਸਮੇਂ ਅਚਾਨਕ ਬਦਲ ਗਈ, ਜਦੋਂ ਉਸ ਨੇ ਲੰਚ ਬ੍ਰੇਕ ਦੌਰਾਨ 20 ਡਾਲਰ ਦੀ ਲਾਟਰੀ ਟਿਕਟ ਖਰੀਦੀ ਅਤੇ ਉਸ ਵਿੱਚ 20 ਲੱਖ ਡਾਲਰ ਯਾਨੀ ਕਰੀਬ 16 ਕਰੋੜ ਰੁਪਏ ਦਾ ਜੈਕਪਾਟ ਨਿਕਲ ਆਇਆ। ਪਰ ਇਸ ਪੂਰੀ ਕਹਾਣੀ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਉਸ ਦੀ ਜਿੱਤ ਨਹੀਂ, ਸਗੋਂ ਇਸ ਤੋਂ ਬਾਅਦ ਉਸ ਦਾ ਅਗਲਾ ਕਦਮ ਸੀ। ਕਰੋੜਾਂ ਦੀ ਲਾਟਰੀ ਜਿੱਤਣ ਦੇ ਬਾਵਜੂਦ ਉਹ ਤੁਰੰਤ ਘਰ ਨਹੀਂ ਗਈ, ਸਗੋਂ ਆਪਣੀ ਟਿਕਟ ਸੰਭਾਲ ਕੇ ਵਾਪਸ ਦਫ਼ਤਰ ਪਹੁੰਚੀ ਅਤੇ ਆਪਣੀ ਸ਼ਿਫਟ ਪੂਰੀ ਕੀਤੀ।
ਪੀਪਲ ਮੈਗਜ਼ੀਨ ਦੀ ਰਿਪੋਰਟ ਮੁਤਾਬਕ, ਉਸ ਦਿਨ ਮਹਿਲਾ ਕੰਮ ਦੌਰਾਨ ਕਾਫ਼ੀ ਤਣਾਅ ਭਰੇ ਸਮੇਂ ਵਿੱਚੋਂ ਲੰਘ ਰਹੀ ਸੀ। ਇਸੇ ਦੌਰਾਨ ਉਨ੍ਹਾਂ ਨੇ ਕੁਝ ਖਾਣ ਦਾ ਫੈਸਲਾ ਕੀਤਾ ਅਤੇ ਸੋਚਿਆ ਕਿ ਕਿਉਂ ਨਾ ਲਾਟਰੀ ਵਿੱਚ ਵੀ ਕਿਸਮਤ ਅਜ਼ਮਾਈ ਜਾਵੇ। ਉਹ Love Food Mart ਨਾਮ ਦੀ ਦੁਕਾਨ ‘ਤੇ ਪਹੁੰਚੀ ਅਤੇ ਉੱਥੋਂ 20 ਡਾਲਰ ਦੀ Platinum 7s ਸਕ੍ਰੈਚ-ਆਫ ਟਿਕਟ ਖਰੀਦ ਲਈ।
ਮਹਿਲਾ ਨੇ ਦੁਕਾਨ ਦੇ ਅੰਦਰ ਹੀ ਟਿਕਟ ਸਕ੍ਰੈਚ ਕੀਤੀ। ਜਿਵੇਂ-ਜਿਵੇਂ ਨੰਬਰ ਸਾਹਮਣੇ ਆਉਂਦੇ ਗਏ, ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਸਭ ਤੋਂ ਵੱਡਾ ਜੈਕਪਾਟ ਜਿੱਤ ਲਿਆ ਹੈ। ਯਾਨੀ ਇਸ ਟਿਕਟ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਸੀ। ਆਮ ਤੌਰ ‘ਤੇ ਅਜਿਹੀ ਖ਼ਬਰ ਮਿਲਦੇ ਹੀ ਕੋਈ ਖੁਸ਼ੀ ਨਾਲ ਝੂਮ ਉੱਠੇ ਜਾਂ ਕੰਮ ਛੱਡ ਕੇ ਘਰ ਭੱਜ ਜਾਵੇ, ਪਰ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ।
ਹੱਥ ਲੱਗਾ 16 ਕਰੋੜ ਦਾ ਜੈਕਪਾਟ
ਉਨ੍ਹਾਂ ਨੂੰ ਅਚਾਨਕ ਯਾਦ ਆਇਆ ਕਿ ਉਨ੍ਹਾਂ ਦਾ ਲੰਚ ਬ੍ਰੇਕ ਖਤਮ ਹੋਣ ਵਾਲਾ ਹੈ ਅਤੇ ਉਨ੍ਹਾਂ ਨੂੰ ਵਾਪਸ ਕੰਮ ‘ਤੇ ਜਾਣਾ ਹੈ। ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੀ ਖੁਸ਼ੀ ਨੂੰ ਸੰਭਾਲਿਆ, ਟਿਕਟ ਨੂੰ ਸੁਰੱਖਿਅਤ ਰੱਖਿਆ ਅਤੇ ਦਫ਼ਤਰ ਵਾਪਸ ਚਲੀ ਗਈ। ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਉੱਥੇ ਕਿਸੇ ਨੂੰ ਵੀ ਕੁਝ ਨਹੀਂ ਦੱਸਿਆ ਅਤੇ ਬਿਲਕੁਲ ਆਮ ਤਰੀਕੇ ਨਾਲ ਆਪਣੀ ਡਿਊਟੀ ਕਰਦੀ ਰਹੀ। Virginia Lottery ਦੇ ਅਧਿਕਾਰੀਆਂ ਨਾਲ ਗੱਲ ਕਰਦਿਆਂ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਪਸ ਕੰਮ ‘ਤੇ ਜਾਣਾ ਸੀ ਅਤੇ ਅਜਿਹਾ ਵਿਵਹਾਰ ਕਰਨਾ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਉਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਵਰਜੀਨੀਆ ਦੇ ਕਾਨੂੰਨ ਤਹਿਤ ਲਾਟਰੀ ਜੇਤੂ ਚਾਹੁਣ ਤਾਂ ਆਪਣੀ ਪਛਾਣ ਗੁਪਤ ਰੱਖ ਸਕਦੇ ਹਨ।
ਅਜਿਹੇ ਮਾਮਲਿਆਂ ਵਿੱਚ ਲਾਟਰੀ ਵਿਭਾਗ ਜੇਤੂ ਦਾ ਨਾਮ, ਸ਼ਹਿਰ ਅਤੇ ਜਿੱਤੀ ਗਈ ਰਕਮ ਜਨਤਕ ਨਹੀਂ ਕਰਦਾ, ਜਦੋਂ ਤੱਕ ਜੇਤੂ ਖੁਦ ਇਸ ਦੀ ਲਿਖਤੀ ਇਜਾਜ਼ਤ ਨਾ ਦੇਵੇ। ਬਾਅਦ ਵਿੱਚ ਜਦੋਂ ਮਹਿਲਾ ਆਪਣਾ ਇਨਾਮ ਲੈਣ ਪਹੁੰਚੀ ਤਾਂ ਉਨ੍ਹਾਂ ਦੇ ਸਾਹਮਣੇ ਦੋ ਵਿਕਲਪ ਸਨ। ਪਹਿਲਾ ਵਿਕਲਪ ਇਹ ਸੀ ਕਿ ਉਨ੍ਹਾਂ ਨੂੰ 30 ਸਾਲਾਂ ਵਿੱਚ ਕਿਸ਼ਤਾਂ ਦੇ ਰੂਪ ਵਿੱਚ ਪੂਰੇ 20 ਲੱਖ ਡਾਲਰ ਦਿੱਤੇ ਜਾਣ। ਦੂਜਾ ਵਿਕਲਪ ਇੱਕਮੁਸ਼ਤ ਰਕਮ ਲੈਣ ਦਾ ਸੀ। ਮਹਿਲਾ ਨੇ ਦੂਜਾ ਵਿਕਲਪ ਚੁਣਿਆ।
ਇਹ ਵੀ ਪੜ੍ਹੋ
ਇੱਕਮੁਸ਼ਤ ਭੁਗਤਾਨ ਚੁਣਨ ਤੋਂ ਬਾਅਦ ਉਨ੍ਹਾਂ ਨੂੰ ਟੈਕਸ ਕੱਟਣ ਤੋਂ ਪਹਿਲਾਂ 9,52,000 ਡਾਲਰ ਮਿਲੇ। ਯਾਨੀ ਜੈਕਪਾਟ ਦੀ ਪੂਰੀ ਰਕਮ ਲੈਣ ਦੀ ਬਜਾਏ ਉਨ੍ਹਾਂ ਨੇ ਤੁਰੰਤ ਮਿਲਣ ਵਾਲੀ ਨਕਦ ਰਕਮ ਨੂੰ ਤਰਜੀਹ ਦਿੱਤੀ।
ਇਸ ਜਿੱਤ ਨਾਲ ਸਿਰਫ਼ ਮਹਿਲਾ ਦੀ ਕਿਸਮਤ ਹੀ ਨਹੀਂ ਬਦਲੀ, ਸਗੋਂ ਜਿਸ ਸਟੋਰ ਤੋਂ ਉਨ੍ਹਾਂ ਨੇ ਇਹ ਲੱਕੀ ਟਿਕਟ ਖਰੀਦੀ ਸੀ, ਉਸ ਨੂੰ ਵੀ ਜੇਤੂ ਟਿਕਟ ਵੇਚਣ ਲਈ ਬੋਨਸ ਮਿਲਿਆ। ਕਹਾਣੀ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ 20 ਲੱਖ ਡਾਲਰ ਜਿੱਤਣ ਦੀ ਖ਼ਬਰ ਮਿਲਣ ਤੋਂ ਬਾਅਦ ਵੀ ਮਹਿਲਾ ਨੇ ਆਪਣੀ ਨੌਕਰੀ ਨਹੀਂ ਛੱਡੀ ਅਤੇ ਵਾਪਸ ਜਾ ਕੇ ਆਪਣੀ ਸ਼ਿਫਟ ਪੂਰੀ ਕੀਤੀ। ਹਾਲਾਂਕਿ, ਹੁਣ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਨਾਮ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦਿੱਤਾ ਜਾਂ ਨਹੀਂ।
ਫਿਲਹਾਲ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਗਈ ਹੈ, ਪਰ ਉਨ੍ਹਾਂ ਦੀ ਕਹਾਣੀ ਜ਼ਰੂਰ ਲੋਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣ ਗਈ ਹੈ। ਇੱਕ ਪਾਸੇ ਕਰੋੜਾਂ ਦੀ ਲਾਟਰੀ ਜਿੱਤਣ ਦੀ ਖੁਸ਼ੀ ਅਤੇ ਦੂਜੇ ਪਾਸੇ ਉਸੇ ਦਿਨ ਆਪਣੀ ਨੌਕਰੀ ‘ਤੇ ਵਾਪਸ ਜਾ ਕੇ ਕੰਮ ਪੂਰਾ ਕਰਨਾ, ਇਸ ਕਹਾਣੀ ਨੂੰ ਖਾਸ ਬਣਾ ਦਿੰਦਾ ਹੈ।
