ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Indian Railways: ਪਹਾੜਾਂ ਅਤੇ ਝਰਨਿਆਂ ਵਿਚਕਾਰ ਰਫਤਾਰ ਭਰਦੀ ਦਿਖੀ ਟਰੇਨ, ਮਨਮੋਹਕ ਵੀਡੀਓ ਸ਼ੇਅਰ ਕਰ ਰੇਲਵੇ ਨੇ ਦਿਖਾਇਆ ਆਪਣਾ ਸੁਹਾਵਣਾ ਸਫਰ

Indian Railways: ਭਾਰਤ ਵਿੱਚ ਰੇਲ ਗੱਡੀਆਂ ਆਵਾ-ਜਾਹੀ ਦਾ ਇਕ ਬਹੁਤ ਵੱਡਾ ਸਰੋਤ ਹੈ। ਰੋਜ਼ਾਨਾ ਕਰੋੜਾਂ ਲੋਕ ਇਸ ਵਿੱਚ ਸਫ਼ਰ ਕਰ ਆਪਣੀ ਮੰਜ਼ੀਲ ਤੱਕ ਪਹੁੰਚਦੇ ਹਨ। ਹਾਲ ਹੀ ਵਿੱਚ ਭਾਰਤੀ ਰੇਲਵੇ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਟਰੇਨ ਨੂੰ ਕਦੇ ਪਹਾੜਾਂ 'ਚੋਂ ਲੰਘਦੇ ਦੇਖਿਆ ਜਾ ਸਕਦਾ ਹੈ ਅਤੇ ਕਦੇ ਝਰਨੇ ਦੇ ਕੋਲ।

Indian Railways: ਪਹਾੜਾਂ ਅਤੇ ਝਰਨਿਆਂ ਵਿਚਕਾਰ ਰਫਤਾਰ ਭਰਦੀ ਦਿਖੀ ਟਰੇਨ, ਮਨਮੋਹਕ ਵੀਡੀਓ ਸ਼ੇਅਰ ਕਰ ਰੇਲਵੇ ਨੇ ਦਿਖਾਇਆ ਆਪਣਾ ਸੁਹਾਵਣਾ ਸਫਰ
ਪਹਾੜਾਂ ਅਤੇ ਝਰਨਾਂ ਦੇ ਵਿਚਕਾਰ ਰਫਤਾਰ ਭਰਦੀ ਦਿਖੀ ਭਾਰਤੀ ਰੇਲਵੇ, ਵੀਡੀਓ ਵਾਇਰਲ ( Pic Credit: Videograb)
Follow Us
tv9-punjabi
| Published: 03 Jul 2024 11:30 AM

ਭਾਰਤੀ ਰੇਲਵੇ ਨੈੱਟਵਰਕ ਦੁਨੀਆ ਦੇ ਸਭ ਤੋਂ ਵੱਡੇ ਨੈੱਟਵਰਕਾਂ ਵਿੱਚੋਂ ਇੱਕ ਹੈ। ਹਰ ਰੋਜ਼ ਕਰੋੜਾਂ ਲੋਕ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਹਨ ਅਤੇ ਜੇਕਰ ਰੇਲ ਨਾ ਹੋਵੇ ਤਾਂ ਸਾਡਾ ਦੇਸ਼ ਠੱਪ ਹੋ ਜਾਵੇਗਾ। ਭਾਰਤੀ ਰੇਲਵੇ ਦੇਸ਼ ਦੇ ਸਾਰੇ ਦੂਰ-ਦੁਰਾਡੇ ਖੇਤਰਾਂ ਨੂੰ ਇੱਕ ਦੂਜੇ ਨਾਲ ਜੋੜਦੀ ਹੈ। ਪਹਾੜਾਂ, ਮੈਦਾਨਾਂ, ਜੰਗਲਾਂ ਸਮੇਤ ਦੇਸ਼ ਦੇ ਹਰ ਕੋਨੇ ਨੂੰ ਜੋੜਦੀ ਹੈ। ਇਨ੍ਹਾਂ ਥਾਵਾਂ ‘ਤੇ ਯਾਤਰਾ ਦੌਰਾਨ ਕਈ ਵਾਰ ਸਾਨੂੰ ਖੂਬਸੂਰਤ ਥਾਵਾਂ ਦੇਖਣ ਨੂੰ ਮਿਲਦੀਆਂ ਹਨ। ਮੌਸਮ ਭਾਵੇਂ ਕੋਈ ਵੀ ਹੋਵੇ, ਭਾਰਤੀ ਰੇਲਵੇ ਕਦੇ ਨਹੀਂ ਰੁਕਦੀ। ਮੀਂਹ ਹੋਵੇ ਜਾਂ ਕੜਾਕੇ ਦੀ ਠੰਢ, ਹਰ ਮੌਸਮ ਵਿੱਚ ਰੇਲ ਗੱਡੀਆਂ ਲੋਕਾਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਲੈ ਜਾਂਦੀਆਂ ਹਨ।

ਕਈ ਵਾਰ ਭਾਰਤੀ ਰੇਲਵੇ ਸਾਨੂੰ ਦੇਸ਼ ਦੀਆਂ ਉਨ੍ਹਾਂ ਖੂਬਸੂਰਤ ਥਾਵਾਂ ਦੇ ਦਰਸ਼ਨ ਕਰਵਾਉਂਦੀ ਹੈ, ਜਿਨ੍ਹਾਂ ਨੂੰ ਦੇਖ ਕੇ ਸਾਡਾ ਦਿਲ ਖੁਸ਼ ਹੋ ਜਾਂਦਾ ਹੈ। ਰੇਲਵੇ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਆਪਣੇ ਅਕਾਊਂਟ ਤੋਂ ਭਾਰਤੀ ਰੇਲਵੇ ਦੇ ਕੁਝ ਅਜਿਹੀਆਂ ਥਾਵਾਂ ਤੋਂ ਲੰਘਣ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਯਕੀਨਨਾਲ ਕਹੋਗੇ ਕਿ ਸਾਡੇ ਦੇਸ਼ ‘ਚ ਕਈ ਥਾਵਾਂ ‘ਤੇ ਸਵਰਗ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਰੇਲਵੇ ਕਦੇ ਖੂਬਸੂਰਤ ਪਹਾੜੀਆਂ, ਕਦੇ ਝਰਨੇ ਦੇ ਵਿਚਕਾਰ ਅਤੇ ਕਦੇ ਪੁਲਾਂ ‘ਤੇ ਤੇਜ਼ ਰਫਤਾਰ ਨਾਲ ਚੱਲ ਰਹੀ ਹੈ। ਵੀਡੀਓ ‘ਚ ਕੁਝ ਥਾਵਾਂ ‘ਤੇ ਝਰਨਾ ਦਿਖਾਈ ਦੇ ਰਿਹਾ ਹੈ, ਕੁਝ ਥਾਵਾਂ ‘ਤੇ ਰੇਲਗੱਡੀ ਉੱਚੇ ਪੁਲ ਤੋਂ ਲੰਘ ਰਹੀ ਹੈ ਅਤੇ ਕੁਝ ਥਾਵਾਂ ‘ਤੇ ਰੇਲਗੱਡੀ ਪਹਾੜਾਂ ਨੂੰ ਕੱਟ ਕੇ ਬਣੀ ਗੁਫਾ ‘ਚ ਜਾਂਦੀ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ- ਇਸ ਵੀਡੀਓ ਨੂੰ ਦੇਖ ਕੇ Tea Lovers ਦੰਗ ਰਹਿ ਜਾਣਗੇ, ਕਿਉਂਕਿ ਜ਼ੋਰਦਾਰ ਹੈ ਔਰਤ ਦੀ Creativity

ਭਾਰਤੀ ਰੇਲਵੇ ਨੇ ਇਸ ਜਨੱਤ ਵਰਗ੍ਹੀ ਥਾਂ ਦੀ ਯਾਤਰਾ ਦਾ ਵੀਡੀਓ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ – “ਭਾਰਤੀ ਰੇਲਵੇ ਦੇ ਨਾਲ ਇੱਕ ਖੂਬਸੂਰਤ ਯਾਤਰਾ ‘ਤੇ ਨਿਕਲੋ, ਜਿੱਥੇ ਸ਼ਾਨਦਾਰ ਪਹਾੜਾਂ ਦੇ ਸ਼ਾਨਦਾਰ ਨਜ਼ਾਰੇ ਅਤੇ ਕੁਦਰਤ ਦੀ ਸੁੰਦਰਤਾ ਨੂੰ ਦੇਖਣ ਨੂੰ ਮਿਲਦੇ ਹਨ।” ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਕਈ ਲੋਕ ਇਸ ਵੀਡੀਓ ‘ਤੇ ਕਮੈਂਟ ਕਰਕੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਕਈ ਲੋਕ ਇੰਡੀਅਨ ਰੇਲਵੇ ਦਾ ਇੰਨਾ ਖੂਬਸੂਰਤ ਨਜ਼ਾਰਾ ਸ਼ੇਅਰ ਕਰਨ ਲਈ ਧੰਨਵਾਦ ਕਰ ਰਹੇ ਹਨ, ਉਥੇ ਹੀ ਕਈ ਲੋਕ ਰੇਲਵੇ ਦਾ ਮਜ਼ਾਕ ਉਡਾ ਰਹੇ ਹਨ। ਇੱਕ ਯੂਜ਼ਰ ਨੇ ਵਿਅੰਗ ਕਰਦੇ ਹੋਏ ਲਿਖਿਆ- ਝਰਨੇ ਦੇਖਣ ਲਈ ਦੂਰ ਕਿਉਂ ਜਾਣਾ, ਬਰਸਾਤ ਦੇ ਦਿਨਾਂ ਵਿੱਚ ਟਰੇਨਾਂ ਦੀਆਂ ਛੱਤਾਂ ਤੋਂ ਹਰ ਰੋਜ਼ ਝਰਨੇ ਦੇਖੇ ਜਾ ਸਕਦੇ ਹਨ। ਇੱਕ ਹੋਰ ਨੇ ਲਿਖਿਆ – ਭਾਰਤੀ ਰੇਲਵੇ ਨੂੰ ਵੀ ਆਪਣੀ ਖਰਾਬ ਅਤੇ ਮਾੜੀ ਹਾਲਤ ‘ਤੇ ਵੀ ਰੀਲ ਬਣਾਉਣੀ ਚਾਹੀਦੀ ਹੈ। ਵਿਸ਼ਵਾਸ ਕਰੋ, ਉਹ ਬਹੁਤ ਵਾਇਰਲ ਹੋ ਜਾਵੇਗਾ।