ਗਰਮੀਆਂ ਵਿੱਚ ਖੀਰੇ ਦਾ ਜੂਸ ਪੀਣ ਨਾਲ ਸ਼ਰੀਰ ਨੂੰ ਕੀ ਫਾਇਦੇ ਹੁੰਦਾ ਹਨ? ਜਾਣੋ 

03-04- 2024

TV9 Punjabi

Author: Isha Sharma

ਖੀਰੇ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਮੈਂਗਨੀਜ਼, ਵਿਟਾਮਿਨ ਏ, ਵਿਟਾਮਿਨ ਕੇ ਅਤੇ ਭਰਪੂਰ ਮਾਤਰਾ ਵਿੱਚ ਪਾਣੀ ਪਾਇਆ ਜਾਂਦਾ ਹੈ। ਇਹ ਸਿਹਤ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੈ।

ਖੀਰੇ

ਖੀਰੇ ਨੂੰ ਕਈ ਤਰੀਕਿਆਂ ਨਾਲ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜਿਵੇਂ ਕਿ ਸਲਾਦ, ਸੈਂਡਵਿਚ, ਰਾਇਤਾ, ਜੂਸ ਆਦਿ। ਇਸਦਾ ਜੂਸ ਪੀਣਾ ਵੀ ਸਰੀਰ ਲਈ ਫਾਇਦੇਮੰਦ ਹੁੰਦਾ ਹੈ।

ਫਾਇਦੇਮੰਦ

ਆਯੁਰਵੇਦ ਮਾਹਿਰ ਕਿਰਨ ਗੁਪਤਾ ਦੇ ਅਨੁਸਾਰ, ਖੀਰੇ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਹ ਗੁਰਦਿਆਂ ਅਤੇ ਲੀਵਰ ਲਈ ਵੀ ਚੰਗਾ ਹੈ, ਇਹ ਉਨ੍ਹਾਂ ਨੂੰ ਡੀਟੌਕਸੀਫਾਈ ਕਰਨ ਵਿੱਚ ਮਦਦ ਕਰਦਾ ਹੈ।

ਬਲੱਡ ਪ੍ਰੈਸ਼ਰ ਕੰਟਰੋਲ

ਖੀਰੇ ਦਾ ਜੂਸ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦਾ ਹੈ, ਕਿਉਂਕਿ ਖੀਰੇ ਵਿੱਚ 95% ਪਾਣੀ ਹੁੰਦਾ ਹੈ। ਗਰਮੀਆਂ ਵਿੱਚ ਸਰੀਰ ਨੂੰ ਠੰਢਕ ਪ੍ਰਦਾਨ ਕਰਦਾ ਹੈ।

ਹਾਈਡ੍ਰੇਟ 

ਖੀਰੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਇਸ ਲਈ, ਖੀਰੇ ਦਾ ਜੂਸ ਸਕਿਨ ਲਈ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਤੋਂ ਇਲਾਵਾ, ਇਹ ਪੇਟ ਵਿੱਚ ਗੈਸ ਅਤੇ ਐਸਿਡਿਟੀ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।

ਐਸਿਡਿਟੀ

ਕਿਉਂਕਿ ਖੀਰੇ ਦੀ ਤਾਸੀਰ ਠੰਡੀ ਹੁੰਦੀ ਹੈ, ਮੌਸਮ ਭਾਵੇਂ ਕੋਈ ਵੀ ਹੋਵੇ, ਖੰਘ, ਜ਼ੁਕਾਮ ਅਤੇ ਦਮਾ ਵਰਗੀਆਂ ਸਿਹਤ ਸਥਿਤੀਆਂ ਵਿੱਚ ਖੀਰੇ ਦਾ ਜੂਸ ਨਹੀਂ ਪੀਣਾ ਚਾਹੀਦਾ।

ਠੰਡਾ

ਖੀਰੇ ਨੂੰ ਸਾਫ਼ ਕਰੋ ਅਤੇ ਇਸਦਾ ਛਿਲਕਾ ਉਤਾਰ ਦਿਓ। ਇਸ ਤੋਂ ਬਾਅਦ, ਮਿਕਸਰ ਗ੍ਰਾਈਂਡਰ ਵਿੱਚ ਖੀਰਾ ਅਤੇ ਪਾਣੀ ਪਾ ਕੇ ਪੀਸ ਲਓ। ਖੀਰੇ ਦਾ ਜੂਸ ਤਿਆਰ ਹੈ। ਤੁਸੀਂ ਇਸ ਵਿੱਚ ਪੁਦੀਨੇ ਦੇ ਪੱਤੇ ਵੀ ਪਾ ਸਕਦੇ ਹੋ।

ਜੂਸ 

Can ਜਾਂ ਬੋਤਲ, ਕਿਸ ਵਿੱਚ ਸਸਤੀ ਮਿਲੇਗੀ ਬੀਅਰ?