Viral Video: ਬਿਹਾਰ ਤੋਂ ਬੈਂਗਲੁਰੂ ਜਾ ਰਹੀ ਮਾਂ ਲਈ ਫ਼ਰਿਸ਼ਤਾ ਬਣਿਆ ਰੇਲਵੇ ਸਟਾਫ਼, 2 ਸਾਲ ਦੇ ਮਾਸੂਮ ਲਈ ਤੁਰੰਤ ਬਣਾ ਕੇ ਦਿੱਤੇ ਓਟਸ

Published: 

04 Oct 2026 16:45 PM IST

Viral Video: ਦੋ ਸਾਲ ਦੇ ਛੋਟੇ ਬੱਚੇ ਨਾਲ ਰੇਲਗੱਡੀ ਵਿੱਚ ਲੰਮਾ ਸਫ਼ਰ ਤੈਅ ਕਰਨਾ ਕਿਸੇ ਵੀ ਮਾਂ ਲਈ ਸੌਖਾ ਕੰਮ ਨਹੀਂ ਹੁੰਦਾ। ਬੱਚੇ ਦੇ ਖਾਣ-ਪੀਣ ਤੋਂ ਲੈ ਕੇ ਉਸ ਦੀ ਹਰ ਨਿੱਕੀ-ਮੋਟੀ ਲੋੜ ਦਾ ਪਹਿਲਾਂ ਤੋਂ ਹੀ ਪ੍ਰਬੰਧ ਕਰਨਾ ਪੈਂਦਾ ਹੈ। ਅਜਿਹੇ ਹਾਲਾਤ ਵਿੱਚ ਜੇਕਰ ਸਫ਼ਰ ਦੌਰਾਨ ਕੋਈ ਅਣਜਾਣ ਵਿਅਕਤੀ ਮਾੜੀ ਜਿਹੀ ਵੀ ਮਦਦ ਕਰ ਦੇਵੇ, ਤਾਂ ਉਹ ਬਹੁਤ ਅਹਿਮ ਤੇ ਖ਼ਾਸ ਬਣ ਜਾਂਦੀ ਹੈ।

Viral Video: ਬਿਹਾਰ ਤੋਂ ਬੈਂਗਲੁਰੂ ਜਾ ਰਹੀ ਮਾਂ ਲਈ ਫ਼ਰਿਸ਼ਤਾ ਬਣਿਆ ਰੇਲਵੇ ਸਟਾਫ਼, 2 ਸਾਲ ਦੇ ਮਾਸੂਮ ਲਈ ਤੁਰੰਤ ਬਣਾ ਕੇ ਦਿੱਤੇ ਓਟਸ

Image Credit source: Instagram/dakshnmom

ਦੋ ਸਾਲ ਦੇ ਛੋਟੇ ਬੱਚੇ ਨਾਲ ਰੇਲਗੱਡੀ ਵਿੱਚ ਲੰਮਾ ਸਫ਼ਰ ਤੈਅ ਕਰਨਾ ਕਿਸੇ ਵੀ ਮਾਂ ਲਈ ਸੌਖਾ ਕੰਮ ਨਹੀਂ ਹੁੰਦਾ। ਬੱਚੇ ਦੇ ਖਾਣ-ਪੀਣ ਤੋਂ ਲੈ ਕੇ ਉਸ ਦੀ ਹਰ ਨਿੱਕੀ-ਮੋਟੀ ਲੋੜ ਦਾ ਪਹਿਲਾਂ ਤੋਂ ਹੀ ਪ੍ਰਬੰਧ ਕਰਨਾ ਪੈਂਦਾ ਹੈ। ਅਜਿਹੇ ਹਾਲਾਤ ਵਿੱਚ ਜੇਕਰ ਸਫ਼ਰ ਦੌਰਾਨ ਕੋਈ ਅਣਜਾਣ ਵਿਅਕਤੀ ਮਾੜੀ ਜਿਹੀ ਵੀ ਮਦਦ ਕਰ ਦੇਵੇ, ਤਾਂ ਉਹ ਬਹੁਤ ਅਹਿਮ ਤੇ ਖ਼ਾਸ ਬਣ ਜਾਂਦੀ ਹੈ। ਬਿਹਾਰ ਤੋਂ ਬੈਂਗਲੁਰੂ ਜਾ ਰਹੀ ਇੱਕ ਮਹਿਲਾ ਯਾਤਰੀ ਨਾਲ ਵੀ ਬਿਲਕੁਲ ਅਜਿਹਾ ਹੀ ਵਾਪਰਿਆ। ਇਸ ਯਾਤਰਾ ਦੌਰਾਨ ਰੇਲਗੱਡੀ ਦੇ ਪੈਂਟਰੀ ਸਟਾਫ਼ ਨੇ ਉਸ ਲਈ ਅਜਿਹਾ ਸ਼ਲਾਘਾਯੋਗ ਕੰਮ ਕੀਤਾ, ਜਿਸ ਨੂੰ ਉਹ ਲੰਮੇ ਸਮੇਂ ਤੱਕ ਯਾਦ ਰੱਖੇਗੀ।

ਇੰਸਟਾਗ੍ਰਾਮ ਤੇ Dakshnmom ਨਾਮ ਦੇ ਖਾਤੇ ਤੋਂ ਪੋਸਟ ਪਾਉਣ ਵਾਲੀ ਇਸ ਮਹਿਲਾ ਨੇ ਆਪਣੇ ਸਫ਼ਰ ਦਾ ਇਹ ਨਿੱਘਾ ਤਜਰਬਾ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ। ਉਸ ਨੇ ਦੱਸਿਆ ਕਿ ਉਹ ਆਪਣੇ ਦੋ ਸਾਲਾ ਪੁੱਤਰ ਨਾਲ ਬਿਹਾਰ ਤੋਂ ਬੈਂਗਲੁਰੂ ਜਾ ਰਹੀ ਸੀ। ਇਹ ਸਫ਼ਰ ਕਰੀਬ ਦੋ ਰਾਤਾਂ ਦਾ ਸੀ ਅਤੇ ਛੋਟੇ ਬੱਚੇ ਦੀ ਹਾਜ਼ਰੀ ਕਾਰਨ ਉਸ ਨੇ ਪਹਿਲਾਂ ਹੀ ਖਾਣ-ਪੀਣ ਦਾ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ।

ਪੈਂਟਰੀ ਸਟਾਫ਼ ਨੇ ਇਸ ਤਰ੍ਹਾਂ ਕੀਤੀ ਮਦਦ

ਮਹਿਲਾ ਆਪਣੇ ਨਾਲ ਬੱਚੇ ਵਾਸਤੇ ਓਟਸ (Oats) ਲੈ ਕੇ ਚੱਲੀ ਸੀ। ਉਹ ਚਾਹੁੰਦੀ ਸੀ ਕਿ ਸਫ਼ਰ ਦੌਰਾਨ ਰਾਤ ਵੇਲੇ ਬੱਚੇ ਨੂੰ ਘਰੋਂ ਲਿਆਂਦਾ ਇਹੀ ਖਾਣਾ ਦਿੱਤਾ ਜਾਵੇ, ਤਾਂ ਜੋ ਉਸ ਨੂੰ ਬਾਹਰ ਦਾ ਕੁਝ ਖੁਆਉਣ ਦੀ ਲੋੜ ਨਾ ਪਵੇ। ਪਰ ਚੱਲਦੀ ਰੇਲਗੱਡੀ ਵਿੱਚ ਓਟਸ ਤਿਆਰ ਕਰਨਾ ਉਸ ਲਈ ਆਸਾਨ ਨਹੀਂ ਸੀ। ਅਜਿਹੇ ਵਿੱਚ ਉਸ ਨੇ ਪੈਂਟਰੀ ਸਟਾਫ਼ ਕੋਲੋਂ ਮਦਦ ਮੰਗਣ ਦਾ ਫ਼ੈਸਲਾ ਲਿਆ। ਉਸ ਨੇ ਮੁਲਾਜ਼ਮਾਂ ਨੂੰ ਪੁੱਛਿਆ ਕਿ ਕੀ ਉਹ ਨਾਲ ਲਿਆਂਦੇ ਓਟਸ ਬੱਚੇ ਲਈ ਪਕਾ ਕੇ ਦੇ ਸਕਦੇ ਹਨ। ਉਸ ਨੂੰ ਬਿਲਕੁਲ ਵੀ ਆਸ ਨਹੀਂ ਸੀ ਕਿ ਇੰਨੀ ਆਸਾਨੀ ਨਾਲ ਉਸ ਦੀ ਗੱਲ ਸੁਣੀ ਜਾਵੇਗੀ, ਪਰ ਪੈਂਟਰੀ ਸਟਾਫ਼ ਨੇ ਬਿਨਾਂ ਕਿਸੇ ਝਿਜਕ ਜਾਂ ਪਰੇਸ਼ਾਨੀ ਦੇ ਤੁਰੰਤ ਹਾਮੀ ਭਰ ਦਿੱਤੀ।

ਮਹਿਲਾ ਮੁਤਾਬਕ, ਮੁਲਾਜ਼ਮਾਂ ਨੇ ਉਸ ਕੋਲੋਂ ਓਟਸ ਦਾ ਪੈਕੇਟ ਲਿਆ ਅਤੇ ਕੁਝ ਹੀ ਮਿੰਟਾਂ ਵਿੱਚ ਉਸ ਨੂੰ ਤਿਆਰ ਕਰਕੇ ਵਾਪਸ ਸੌਂਪ ਦਿੱਤਾ। ਮਹਿਜ਼ ਪੰਜ ਮਿੰਟਾਂ ਦੇ ਅੰਦਰ-ਅੰਦਰ ਬੱਚੇ ਲਈ ਗਰਮਾ-ਗਰਮ ਖਾਣਾ ਤਿਆਰ ਸੀ। ਉਸ ਨੇ ਦੱਸਿਆ ਕਿ ਉਸ ਸਮੇਂ ਉਸ ਨੂੰ ਬਹੁਤ ਚੰਗਾ ਲੱਗਾ, ਕਿਉਂਕਿ ਉਸ ਨੇ ਸੋਚਿਆ ਸੀ ਕਿ ਸ਼ਾਇਦ ਰੇਲਗੱਡੀ ਵਿੱਚ ਅਜਿਹੀ ਛੋਟੀ ਜਿਹੀ ਮਦਦ ਮਿਲਣਾ ਕਾਫ਼ੀ ਔਖਾ ਹੋਵੇਗਾ। ਹਾਲਾਂਕਿ, ਮਹਿਲਾ ਲਈ ਸਭ ਤੋਂ ਖ਼ਾਸ ਗੱਲ ਸਿਰਫ਼ ਖਾਣਾ ਬਣਨਾ ਨਹੀਂ ਸੀ, ਸਗੋਂ ਉਸ ਨੂੰ ਇਸ ਗੱਲ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਕਿ ਪੈਂਟਰੀ ਸਟਾਫ਼ ਨੇ ਬਿਨਾਂ ਕਿਸੇ ਨਾਂਹ-ਨੁੱਕਰ ਦੇ ਖਿੜੇ ਮੱਥੇ ਉਸ ਦੀ ਮਦਦ ਕੀਤੀ। ਇੱਕ ਛੋਟੇ ਬੱਚੇ ਨਾਲ ਸਫ਼ਰ ਕਰ ਰਹੀ ਮਾਂ ਦੀ ਹਾਲਤ ਨੂੰ ਸਮਝਦਿਆਂ ਮੁਲਾਜ਼ਮਾਂ ਦਾ ਇਹ ਸਹਿਯੋਗ ਉਸ ਲਈ ਬੇਹੱਦ ਵੱਡੀ ਗੱਲ ਸੀ।

ਸੋਸ਼ਲ ਮੀਡੀਆ ਤੇ ਮਿਲਿਆ ਭਰਵਾਂ ਹੁੰਗਾਰਾ

ਉਸ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਪੈਂਟਰੀ ਮੁਲਾਜ਼ਮਾਂ ਦੇ ਵਧੀਆ ਵਤੀਰੇ ਦੀ ਵੀ ਖ਼ੂਬ ਤਾਰੀਫ਼ ਕੀਤੀ। ਉਸ ਦੇ ਅਨੁਸਾਰ, ਸਟਾਫ਼ ਬਹੁਤ ਹੀ ਮਦਦਗਾਰ ਅਤੇ ਮਿਲਣਸਾਰ ਸੀ। ਉਨ੍ਹਾਂ ਨੇ ਮਦਦ ਕਰਨ ਵਿੱਚ ਨਾ ਤਾਂ ਕੋਈ ਆਨਾਕਾਨੀ ਕੀਤੀ ਅਤੇ ਨਾ ਹੀ ਮਹਿਲਾ ਨੂੰ ਕੋਈ ਪਰੇਸ਼ਾਨੀ ਮਹਿਸੂਸ ਹੋਣ ਦਿੱਤੀ। ਬੱਚੇ ਨਾਲ ਲੰਮੀ ਦੂਰੀ ਦੇ ਸਫ਼ਰ ਵਿੱਚ ਵੈਸੇ ਵੀ ਕੱਪੜੇ, ਦਵਾਈਆਂ, ਖਾਣ-ਪੀਣ ਅਤੇ ਰੋਜ਼ਾਨਾ ਲੋੜਾਂ ਵਾਲੀਆਂ ਚੀਜ਼ਾਂ ਦੀ ਵੱਡੀ ਤਿਆਰੀ ਕਰਨੀ ਪੈਂਦੀ ਹੈ। ਅਜਿਹੇ ਵਿੱਚ ਰਸਤੇ ਦੌਰਾਨ ਮਿਲਣ ਵਾਲਾ ਮਾੜਾ ਜਿਹਾ ਸਹਿਯੋਗ ਵੀ ਬਹੁਤ ਵੱਡੀ ਰਾਹਤ ਬਣ ਜਾਂਦਾ ਹੈ।

ਮਹਿਲਾ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ ਸੋਸ਼ਲ ਮੀਡੀਆ ਉੱਤੇ ਲੋਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ਵਿੱਚ ਵਰਤੋਂਕਾਰਾਂ ਨੇ ਪੈਂਟਰੀ ਸਟਾਫ਼ ਦੇ ਇਸ ਸੁਭਾਅ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਨਿੱਕੀਆਂ-ਨਿੱਕੀਆਂ ਮਦਦਾਂ ਹੀ ਸਫ਼ਰ ਨੂੰ ਯਾਦਗਾਰ ਬਣਾਉਂਦੀਆਂ ਹਨ। ਕੁਝ ਲੋਕਾਂ ਨੇ ਆਪਣੇ ਨਾਲ ਵਾਪਰੇ ਅਜਿਹੇ ਨਿੱਘੇ ਤਜਰਬੇ ਵੀ ਸਾਂਝੇ ਕੀਤੇ। ਬਿਹਾਰ ਤੋਂ ਬੈਂਗਲੁਰੂ ਤੱਕ ਦਾ ਇਹ ਦੋ ਰਾਤਾਂ ਦਾ ਸਫ਼ਰ ਭਾਵੇਂ ਥਕਾਉਣ ਵਾਲਾ ਸੀ, ਪਰ ਰੇਲ ਮੁਲਾਜ਼ਮਾਂ ਦੇ ਇਸ ਸਹਿਯੋਗ ਨੇ ਇਸ ਮਾਂ ਲਈ ਇਸ ਨੂੰ ਇੱਕ ਸੁਹਾਵਣੀ ਯਾਦ ਵਿੱਚ ਬਦਲ ਦਿੱਤਾ। ਕਈ ਵਾਰ ਕਿਸੇ ਅਣਜਾਣ ਇਨਸਾਨ ਦੀ ਨਿੱਕੀ ਜਿਹੀ ਮਦਦ ਵੀ ਔਖੇ ਸਫ਼ਰ ਨੂੰ ਬਹੁਤ ਸੌਖਾ ਬਣਾ ਦਿੰਦੀ ਹੈ।

ਦੇਖੋ ਵੀਡੀਓ

Loading...
Unable to load recommendations.
Follow Us
Related Stories
Viral Video: ਬੋਨਟ ‘ਤੇ ਚੜ੍ਹੀ ਰਿੱਛ, ਕਾਰ ‘ਚ ਕਰ ਦਿੱਤਾ ਛੇਕ, ਬੱਚੇ ਦੀ ਰਾਖੀ ਲਈ ਕਾਰ ਉੱਤੇ ਝਪਟੀ ਮਾਂ; ਡੈਸ਼ਕੈਮ ‘ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ
Viral Video: ‘ਰਾਧਾ’ ਗੀਤ ਤੇ ਕੁੜੀ ਨੇ ਪਾਇਆ ਧਮਾਲ, ਕਾਤਲਾਨਾ ਐਕਸਪ੍ਰੈਸ਼ਨਜ਼ ਵੇਖ ਦੀਵਾਨੇ ਹੋਏ ਲੋਕ
Viral Video: ਬੱਚਿਆਂ ਨੂੰ ਪੂਰੀ ਕਮਾਈ ਦੇਣ ਵਾਲੇ ਬਜ਼ੁਰਗ ਦੀ ਸਲਾਹ ਹੋ ਰਹੀ ਵਾਇਰਲ, ਕਿਹਾ- ਬੁਢਾਪੇ ਲਈ ਪੈਸਾ ਆਪਣੇ ਕੋਲ ਜ਼ਰੂਰ ਰੱਖੋ
Viral Video: ਛੱਤ ‘ਤੇ ਦੋ ਕੁੜੀਆਂ ਨੇ ਕੀਤਾ ਧਮਾਕੇਦਾਰ ਡਾਂਸ, ਐਨਰਜੀ ਤੇ ਜ਼ਬਰਦਸਤ ਐਕਸਪ੍ਰੈਸ਼ਨ ਨੇ ਜਿੱਤਿਆ ਯੂਜ਼ਰਜ਼ ਦਾ ਦਿਲ
Viral Video: ‘ਮਹੀਨੇ ਦੇ ₹5 ਲੱਖ ਵੀ ਘੱਟ ਲੱਗਦੇ ਹਨ…’ ਕੰਟੈਂਟ ਕ੍ਰੀਏਟਰ ਦੇ ਇਸ ਵਾਇਰਲ ਬਿਆਨ ਨੇ ਇੰਟਰਨੈੱਟ ‘ਤੇ ਮਚਾਈ ਹਲਚਲ
110 ਕਿਲੋ ਦੇ ਮਗਰਮੱਛ ਨੂੰ ਗੋਦੀ ‘ਚ ਇੰਝ ਚੁੱਕਿਆ ਜਿਵੇਂ ਕੋਈ ਖਿਡੌਣਾ ਹੋਵੇ! ਮਹਿਲਾ ਦੀ ਇਹ ਵੀਡੀਓ ਉਡਾ ਦੇਵੇਗੀ ਹੋਸ਼