Boss ਹੋਵੇ ਤਾਂ ਅਜਿਹਾ! ਬੈਸਟ ਐਂਪਲਾਈ ਨੂੰ ਤੋਹਫ਼ੇ ‘ਚ ਦੇ ਦਿੱਤੀ 4 ਕਰੋੜ ਦੀ ਕਾਰ, ਵੀਡੀਓ ਵਾਇਰਲ

Updated On: 

30 Oct 2026 10:20 AM IST

Dubai Company: ਦੁਬਈ ਦੀ ਕੰਪਨੀ ਨੇ ਆਪਣੇ ਬੈਸਟ ਐਂਪਲਾਈ ਨੂੰ ਗਿਫਟ ਕੀਤੀ Lamborghini ਕਾਰ। ਇੰਟਰਨੈੱਟ 'ਤੇ ਵਾਇਰਲ ਹੋਈ ਇਸ ਅਨੋਖੀ ਖ਼ਬਰ ਦੀ ਪੂਰੀ ਕਹਾਣੀ, ਦੇਖੋ ਵੀਡੀਓ।

Boss ਹੋਵੇ ਤਾਂ ਅਜਿਹਾ! ਬੈਸਟ ਐਂਪਲਾਈ ਨੂੰ ਤੋਹਫ਼ੇ ਚ ਦੇ ਦਿੱਤੀ 4 ਕਰੋੜ ਦੀ ਕਾਰ, ਵੀਡੀਓ ਵਾਇਰਲ

ਬੈਸਟ ਐਂਪਲਾਈ ਨੂੰ ਮਿਲੀ 4 ਕਰੋੜ ਦੀ ਕਾਰ!

ਕੀ ਤੁਸੀਂ ਕਦੇ ਸੋਚਿਆ ਹੈ ਕਿ ਮਿਹਨਤ ਦਾ ਇਨਾਮ ਇੰਨਾ ਵੱਡਾ ਵੀ ਹੋ ਸਕਦਾ ਹੈ ਕਿ ਕਿਸੇ ਦੀ ਕਿਸਮਤ ਹੀ ਬਦਲ ਜਾਵੇ? ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਦੁਬਈ ਦੀ ਇੱਕ ਕੰਪਨੀ ਕਾਫੀ ਚਰਚਾ ਵਿੱਚ ਹੈ। ਇਸ ਦਾ ਕਾਰਨ ਹੈ ਆਪਣੇ ਕਰਮਚਾਰੀ ਨੂੰ ਦਿੱਤਾ ਗਿਆ ਇੱਕ ਸ਼ਾਨਦਾਰ ਸਰਪ੍ਰਾਈਜ਼। ਕੰਪਨੀ ਨੇ ਆਪਣੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀ ਨੂੰ ਅਜਿਹਾ ਤੋਹਫ਼ਾ ਦਿੱਤਾ, ਜਿਸ ਨੂੰ ਦੇਖ ਕੇ ਹਰ ਕੋਈ ਇਹੀ ਕਹਿ ਰਿਹਾ ਹੈ- ਬੌਸ ਹੋਵੇ ਤਾਂ ਅਜਿਹਾ। ਇਹ ਖ਼ਬਰ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਨਤਾਸ਼ਾ ਚਾਵੇਜ਼ ਬਣੀ ਸਾਲ ਦੀ ਬੈਸਟ ਐਂਪਲਾਈ

ਦੁਬਈ ਦੀ ਮਸ਼ਹੂਰ ਰੀਅਲ ਅਸਟੇਟ ਕੰਪਨੀ ‘ਰਿਚਕੀ ਪ੍ਰਾਪਰਟੀਜ਼’ ਨੇ ਹਾਲ ਹੀ ਵਿੱਚ ਆਪਣੀ ਤੀਜੀ ਵਰ੍ਹੇਗੰਢ ਅਤੇ ਸਾਲਾਨਾ ਐਵਾਰਡ ਨਾਈਟ ਮਨਾਈ। ਇਸ ਵੱਡੇ ਸਮਾਗਮ ਦੌਰਾਨ ਕੰਪਨੀ ਦੀ ਸਟਾਰ ਏਜੰਟ ਨਤਾਸ਼ਾ ਚਾਵੇਜ਼ ਨੂੰ ਸਾਲ 2026 ਦੀ ‘ਟੌਪ ਪਰਫਾਰਮਰ’ ਚੁਣਿਆ ਗਿਆ। ਨਤਾਸ਼ਾ ਨੇ ਪਿਛਲੇ ਦੋ ਸਾਲਾਂ ਵਿੱਚ ਸਖ਼ਤ ਮਿਹਨਤ ਕਰਦਿਆਂ 500 ਮਿਲੀਅਨ ਡਾਲਰ (ਕਰੀਬ 4,700 ਕਰੋੜ ਰੁਪਏ) ਤੋਂ ਵੱਧ ਦੀ ਪ੍ਰਾਪਰਟੀ ਵੇਚੀ ਹੈ। ਉਨ੍ਹਾਂ ਦੀ ਇਸ ਮਿਹਨਤ ਅਤੇ ਵੱਡੀ ਕਾਮਯਾਬੀ ਲਈ ਕੰਪਨੀ ਨੇ ਅਜਿਹਾ ਇਨਾਮ ਦਿੱਤਾ, ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ।

ਸਟੇਜ ‘ਤੇ ਮਿਲਿਆ ਅਜਿਹਾ ਸਰਪ੍ਰਾਈਜ਼ ਕਿ ਰਹਿ ਗਈ ਹੈਰਾਨ

ਜਦੋਂ ਨਤਾਸ਼ਾ ਨੂੰ ਸਟੇਜ ‘ਤੇ ਸਨਮਾਨਿਤ ਕੀਤਾ ਜਾ ਰਿਹਾ ਸੀ, ਤਾਂ ਉਨ੍ਹਾਂ ਨੂੰ ਲੱਗਾ ਕਿ ਬੱਸ ਇਹੀ ਇਨਾਮ ਹੈ। ਪਰ ਇਸੇ ਦੌਰਾਨ ਕੰਪਨੀ ਦੇ CEO ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਇੱਕ ਹੋਰ ਵੱਡਾ ਸਰਪ੍ਰਾਈਜ਼ ਬਾਕੀ ਹੈ। ਇਸ ਤੋਂ ਬਾਅਦ ਹਾਲ ਵਿੱਚ ਖੜ੍ਹੀ ਸ਼ਾਨਦਾਰ ਨੀਲੇ ਰੰਗ ਦੀ Lamborghini Urus ਕਾਰ ਤੋਂ ਪਰਦਾ ਹਟਾਇਆ ਗਿਆ। ਦੁਬਈ ਵਿੱਚ ਇਸ ਲਗਜ਼ਰੀ ਕਾਰ ਦੀ ਕੀਮਤ ਲਗਭਗ 2.3 ਕਰੋੜ ਤੋਂ 4 ਕਰੋੜ ਰੁਪਏ ਦੇ ਵਿਚਕਾਰ ਹੈ। ਆਪਣੀ ਮਿਹਨਤ ਦੇ ਇਨਾਮ ਵਜੋਂ Lamborghini ਦੀ ਚਾਬੀ ਮਿਲਣ ‘ਤੇ ਨਤਾਸ਼ਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ, ਲੋਕ ਕਰ ਰਹੇ ਤਾਰੀਫ਼

ਜਿਵੇਂ ਹੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ, ਇਹ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਇੰਸਟਾਗ੍ਰਾਮ ਸਮੇਤ ਹੋਰ ਪਲੇਟਫਾਰਮਾਂ ‘ਤੇ ਲੋਕ ਇਸ ਨੂੰ ਖੂਬ ਸ਼ੇਅਰ ਕਰ ਰਹੇ ਹਨ। ਕੰਪਨੀ ਨੇ ਆਪਣੀ ਪੋਸਟ ਵਿੱਚ ਲਿਖਿਆ- ਵੱਡੀ ਜਿੱਤ, ਵੱਡੇ ਸੁਪਨੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੰਮ ਕਰਨ ਦਾ ਜਜ਼ਬਾ ਅਜਿਹਾ ਹੋਵੇ ਅਤੇ ਬੌਸ ਵੱਲੋਂ ਅਜਿਹਾ ਇਨਾਮ ਮਿਲੇ, ਤਾਂ ਹਰ ਕਰਮਚਾਰੀ ਪੂਰੀ ਮਿਹਨਤ ਨਾਲ ਕੰਮ ਕਰੇਗਾ।

ਇੱਥੇ ਦੇਖੋ ਵਾਇਰਲ ਵੀਡੀਓ

Loading...
Unable to load recommendations.
Follow Us