Shocking Video: ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ ਦੇ ਸੰਗੀਤ ਸਮਾਰੋਹ ‘ਚ ਕੀਤਾ ਕਤਲੇਆਮ, 260 ਲਾਸ਼ਾਂ ਬਰਾਮਦ, ਵੇਖੋ ਰੂਹ ਕੰਬਾਉਣ ਵਾਲੇ ਵੀਡੀਓ

Updated On: 

09 Oct 2023 15:22 PM

ਮ੍ਰਿਤਕਾਂ ਅਤੇ ਬੰਧਕਾਂ ਦੀ ਵੱਧ ਰਹੀ ਗਿਣਤੀ ਅਤੇ ਹਮਲੇ ਪ੍ਰਤੀ ਹੌਲੀ ਪ੍ਰਤੀਕਿਰਿਆ ਨੇ ਇਜ਼ਰਾਈਲ ਦੀ ਵੱਡੀ ਅਸਫਲਤਾ ਵੱਲ ਇਸ਼ਾਰਾ ਕੀਤਾ ਹੈ ਅਤੇ ਇਸ ਧਾਰਨਾ ਨੂੰ ਕਮਜ਼ੋਰ ਕਰ ਦਿੱਤਾ ਕਿ ਇਜ਼ਰਾਈਲ ਦਹਾਕਿਆਂ ਤੋਂ ਨਿਯੰਤਰਿਤ ਛੋਟੇ ਅਤੇ ਸੰਘਣੀ ਆਬਾਦੀ ਵਾਲੇ ਖੇਤਰ ਦੇ ਹਰ ਇੰਚ ਦੀ ਨਿਗਰਾਨੀ ਕਰ ਰਿਹਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਦੇਸ਼ ਜੰਗ ਲੜ ਰਿਹਾ ਹੈ ਅਤੇ ਦੁਸ਼ਮਣਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਹੈ ਕਿ ਇਸ ਜੰਗ ਵਿੱਚ ਸਮਾਂ ਲੱਗੇਗਾ।

Shocking Video: ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ ਦੇ ਸੰਗੀਤ ਸਮਾਰੋਹ ਚ ਕੀਤਾ ਕਤਲੇਆਮ, 260 ਲਾਸ਼ਾਂ ਬਰਾਮਦ, ਵੇਖੋ ਰੂਹ ਕੰਬਾਉਣ ਵਾਲੇ ਵੀਡੀਓ

Twitter: @GlobalNewsNow24

Follow Us On

ਯਰੂਸ਼ਲਮ। ਹਮਾਸ ਦੇ ਅੱਤਵਾਦੀਆਂ ਵੱਲੋਂ ਇਜ਼ਰਾਈਲ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਕੀਤਾ ਗਿਆ ਹੈ। ਇਸ ਹਮਲੇ ‘ਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਮਲੇ ਤੋਂ ਬਾਅਦ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਜੋ ਹੈਰਾਨ ਕਰਨ ਵਾਲੀਆਂ ਸਨ। ਇਨ੍ਹਾਂ ‘ਚੋਂ ਇਕ ਵੀਡੀਓ ਉਸ ਔਰਤ ਦਾ ਸੀ, ਜਿਸ ਦੀ ਨੰਗੀ ਲਾਸ਼ ਨੂੰ ਹਮਾਸ ਦੇ ਅੱਤਵਾਦੀਆਂ ਨੇ ਗਾਜ਼ਾ ‘ਚ ਘੁਮਾਇਆ ਸੀ।

ਦੱਸ ਦੇਈਏ ਕਿ ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ ‘ਚ ਅਜਿਹਾ ਕਤਲੇਆਮ ਕੀਤਾ ਕਿ ਦੇਖਣ ਵਾਲਿਆਂ ਦੀ ਰੂਹ ਕੰਬ ਗਈ। ਗਾਜ਼ਾ ਪੱਟੀ ਦੇ ਨੇੜੇ ਇੱਕ ਸੰਗੀਤ ਸਮਾਰੋਹ ਸਾਈਟ ਤੋਂ 260 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਜ਼ਰਾਈਲ ਦੀ ਰੈਸਕਿਊ ਸਰਵਿਸ ਜਾਕਾ ਦਾ ਕਹਿਣਾ ਹੈ ਕਿ ਇਹ ਅੰਕੜਾ ਹੋਰ ਵੀ ਵੱਡਾ ਹੋ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਛੁੱਟੀ ਵਾਲੇ ਦਿਨ ਵੱਡੀ ਗਿਣਤੀ ‘ਚ ਲੋਕ ਸੰਗੀਤ ਸਮਾਰੋਹ ‘ਚ ਹਿੱਸਾ ਲੈਣ ਪਹੁੰਚੇ ਸਨ। ਹਮਾਸ ਦੇ ਅੱਤਵਾਦੀਆਂ ਨੇ ਕਿਬੁਤਜ਼ ਰੀਮ ਨੇੜੇ ਨੇਚਰ ਪਾਰਟੀ ਵਿਚ ਖੂਨੀ ਖੇਡ ਖੇਡੀ। ਸ਼ਨੀਵਾਰ ਦੀ ਸਵੇਰ ਨੂੰ ਇੱਕ ਪਾਸੇ ਅਸਮਾਨ ਵਿੱਚ ਰਾਕੇਟ ਗਰਜ ਰਹੇ ਸਨ ਅਤੇ ਦੂਜੇ ਪਾਸੇ ਹਮਾਸ ਦੇ ਅੱਤਵਾਦੀ ਗੋਲੀਬਾਰੀ ਕਰ ਰਹੇ ਸਨ। ਆਪਣੀ ਜਾਨ ਬਚਾਉਣ ਲਈ ਭੱਜਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਜਾਂਦੀ ਅਤੇ ਫਿਰ ਉਹ ਉੱਥੇ ਹੀ ਡਿੱਗ ਜਾਂਦੇ। ਇਸ ਤਰ੍ਹਾਂ ਅੱਤਵਾਦੀਆਂ ਨੇ ਉੱਥੇ ਲਾਸ਼ਾਂ ਵਿਛਾ ਦਿੱਤੀਆਂ।

ਹਮਾਸ ਦੇ ਇਸ ਹਮਲੇ ਦਾ ਜਵਾਬ ਦੇਣ ਲਈ ਇਜ਼ਰਾਈਲ ਨੇ ਵੀ ਗਾਜ਼ਾ ਵਿੱਚ ਭਾਰੀ ਤਬਾਹੀ ਮਚਾਈ ਹੈ। ਪਤਾ ਲੱਗਾ ਹੈ ਕਿ ਇੱਥੇ 1100 ਤੋਂ ਵੱਧ ਲੋਕ ਮਾਰੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਗਾਜ਼ਾ ਵਿੱਚ ਹਮਾਸ ਦੇ ਹਮਲੇ ਵਿੱਚ ਕਰੀਬ 700 ਇਜ਼ਰਾਇਲੀ ਮਾਰੇ ਗਏ ਹਨ। ਸੈਂਕੜੇ ਲੋਕਾਂ ਨੂੰ ਅਗਵਾ ਕਰ ਲਿਆ ਗਿਆ। ਇਸ ਵਾਰ ਇਜ਼ਰਾਈਲ ਦਾ ਖੁਫੀਆ ਤੰਤਰ ਹਮਾਸ ਦੇ ਇਰਾਦਿਆਂ ਨੂੰ ਸਮਝਣ ਵਿੱਚ ਅਸਫਲ ਰਿਹਾ। ਪ੍ਰਧਾਨ ਮੰਤਰੀ ਨੇਤਨਯਾਹੂ ਨੇ ਵੀ ਫਲਸਤੀਨੀਆਂ ਨੂੰ ਮਿੱਟੀ ਵਿੱਚ ਮਿਲਾਉਣ ਦੀ ਸਹੁੰ ਖਾਧੀ ਹੈ।

ਮਿਊਜ਼ਿਕ ਫੈਸਟੀਵਲ ‘ਤੇ ਹਮਾਸ ਦੇ ਹਮਲੇ ਸਮੇਂ ਮੌਜੂਦ ਇਕ ਵਿਅਕਤੀ ਮੁਤਾਬਕ ਹਰ ਪਾਸੇ ਤੋਂ ਧਮਾਕਿਆਂ ਅਤੇ ਗੋਲੀਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜ ਰਹੇ ਸਨ। ਇਕ ਹੋਰ ਵਿਅਕਤੀ ਨੇ ਦੱਸਿਆ ਕਿ ਡਰ ਦੇ ਮਾਰੇ ਉਹ ਆਪਣੇ ਸਾਥੀਆਂ ਨਾਲ ਅਣਪਛਾਤੀ ਕਾਰ ਵਿਚ ਚੜ੍ਹ ਗਿਆ। ਇਸ ਤੋਂ ਬਾਅਦ ਕਾਰ ‘ਤੇ ਫਾਇਰਿੰਗ ਹੋਈ ਅਤੇ ਉਸ ਨੂੰ ਅੱਗ ਲੱਗ ਗਈ। ਉਨ੍ਹਾਂ ਨੇ ਉਥੋਂ ਭੱਜ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ