Viral Video: ਪਿਆਸ ਲੱਗਣ ‘ਤੇ ਹੈਤੀ ਦੇ ਰਾਸ਼ਟਰਪਤੀ ਨੇ ਜੱਗ ਨੂੰ ਲਾ ਲਿਆ ਮੂੰਹ, UN ‘ਚ ਭਾਸ਼ਣ ਦੇਣ ਦੀ ਵੀਡੀਓ ਹੋਈ ਵਾਇਰਲ

Published: 

28 Sep 2024 18:45 PM IST

Viral Video: ਸੋਸ਼ਲ ਮੀਡੀਆ 'ਤੇ ਹੈਤੀ ਦੇ ਰਾਸ਼ਟਰਪਤੀ ਐਡਗਾਰਡ ਲੇਬਲਾਂਕ ਫਿਲਸ ਦੇ ਵੱਡੇ ਜੱਗ 'ਚੋਂ ਪਾਣੀ ਪੀਂਦੇ ਹੋਏ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਲੋਕ ਉਨ੍ਹਾਂ ਦਾ ਕਾਫੀ ਮਜ਼ਾਕ ਉਡਾ ਰਹੇ ਹਨ।

Viral Video: ਪਿਆਸ ਲੱਗਣ ਤੇ ਹੈਤੀ ਦੇ ਰਾਸ਼ਟਰਪਤੀ ਨੇ ਜੱਗ ਨੂੰ ਲਾ ਲਿਆ ਮੂੰਹ, UN ਚ ਭਾਸ਼ਣ ਦੇਣ ਦੀ ਵੀਡੀਓ ਹੋਈ ਵਾਇਰਲ

UN 'ਚ ਭਾਸ਼ਣ ਦੇਣ ਦੌਰਾਨ ਹੈਤੀ ਦੇ ਰਾਸ਼ਟਰਪਤੀ ਨੇ ਜੱਗ ਨੂੰ ਲਾ ਲਿਆ ਮੂੰਹ

Follow Us On

ਹੈਤੀ ਦੇ ਰਾਸ਼ਟਰਪਤੀ ਐਡਗਾਰਡ ਲੇਬਲਾਂਕ ਫਿਲਸ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਸੰਯੁਕਤ ਰਾਸ਼ਟਰ ‘ਚ ਉਨ੍ਹਾਂ ਦੇ ਭਾਸ਼ਣ ਦਾ ਹੈ। ਉਨ੍ਹਾਂ ਨੇ ਪਹਿਲਾਂ ਜੱਗ ਨੂੰ ਚੁੱਕਿਆ ਪਰ ਪਿਆਸ ਇਨ੍ਹੀ ਲੱਗ ਰਹੀ ਸੀ ਕਿ ਉਨ੍ਹਾਂ ਨੇ ਗਿਲਾਸ ਦੀ ਬਜਾਏ ਪਾਣੀ ਜੱਗ ਤੋਂ ਹੀ ਪੀ ਲਿਆ। ਇਸ ਦੌਰਾਨ ਉਹ ਅਜੇ ਪਾਣੀ ਪੀ ਹੀ ਰਿਹਾ ਸੀ ਕਿ ਜੱਗ ‘ਚੋਂ ਪਾਣੀ ਡਿੱਗ ਕੇ ਉਨ੍ਹਾਂ ਦੇ ਸੂਟ ਅਤੇ ਪੋਡੀਅਮ ‘ਤੇ ਖਿੱਲਰ ਗਿਆ। ਅਜਿਹੇ ‘ਚ ਉਨ੍ਹਾਂ ਨੇ ਝੱਟ ਜੱਗ ਵਾਪਸ ਪੋਡੀਅਮ ‘ਤੇ ਰੱਖ ਦਿੱਤਾ। ਉਨ੍ਹਾਂ ਨੇ ਸਹੀ ਢੰਗ ਨਾਲ ਪਾਣੀ ਪੀਤਾ ਵੀ ਨਹੀਂ ਸੀ ਕਿ ਇਹ ਕਾਂਡ ਹੋ ਗਿਆ।

ਦੱਸ ਦਈਏ ਕਿ ਹੈਤੀ ਦੇ ਰਾਸ਼ਟਰਪਤੀ ਦੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨ ਤੋਂ ਬਾਅਦ ਜਦੋਂ ਉਹ ਇਕ ਸਵਾਲ ਦਾ ਜਵਾਬ ਦੇ ਰਹੇ ਸਨ ਤਾਂ ਉਨ੍ਹਾਂ ਨੇ ਪਾਣੀ ਨਾਲ ਭਰਿਆ ਵੱਡਾ ਜੱਗ ਚੁੱਕਿਆ ਅਤੇ ਉਸ ਤੋਂ ਪਾਣੀ ਪੀਣਾ ਸ਼ੁਰੂ ਕਰ ਦਿੱਤਾ। ਪਰ ਅਗਲੇ ਹੀ ਪਲ ਜੱਗ ਵਿੱਚੋਂ ਪਾਣੀ ਡਿੱਗ ਪਿਆ। ਉਨ੍ਹਾਂ ਦੇ ਸੂਟ ਅਤੇ ਪੋਡੀਅਮ ‘ਤੇ ਵੀ ਪਾਣੀ ਡਿੱਗ ਪਿਆ। ਇਸ ਲਈ ਉਨ੍ਹਾਂ ਨੇ ਪਾਣੀ ਪੀਏ ਬਿਨਾਂ ਹੀ ਜੱਗ ਹੇਠਾਂ ਰੱਖ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਹੈਤੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਦੇਸ਼ ਲਈ ਗਲੋਬਲ ਸਮਰਥਨ ਦੀ ਅਪੀਲ ਕੀਤੀ ਸੀ। ਉਨ੍ਹਾਂ ਦਾ ਦੇਸ਼ ਇਸ ਸਮੇਂ ਹਿੰਸਾ ਅਤੇ ਸਮੂਹਿਕ ਪਰਵਾਸ ਵਿੱਚੋਂ ਗੁਜ਼ਰ ਰਿਹਾ ਹੈ।

ਇਹ ਵੀ ਪੜ੍ਹੋ- ਪੂਰੇ ਪਰਿਵਾਰ ਨੇ ਮਿਲ ਕੇ ਆਲੂ ਪਰਾਠੇ ਤੇ ਬਣਾਇਆ ਮਜ਼ੇਦਾਰ Song

ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹੀ ਲੋਕਾਂ ਨੇ ਉਨ੍ਹਾਂ ਦੀ ਸਥਿਤੀ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਜਿੱਥੇ ਇੱਕ ਯੂਜ਼ਰ ਨੇ ਕਮੈਂਟ ਕਰਕੇ ਲਿਖਿਆ, ਕੀ ਉੱਧਰ ਪਾਣੀ ਪੀਣ ਲਈ ਗਿਲਾਸ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ? ਲੋਕ ਇਸ ਤਰ੍ਹਾਂ ਪਾਣੀ ਪੀਂਦੇ ਹਨ? ਇੱਕ ਹੋਰ ਨੇ ਲਿਖਿਆ- ਕੀ ਸੰਯੁਕਤ ਰਾਸ਼ਟਰ ਦੇ ਲੋਕ ਪਾਣੀ ਦੇ ਜੱਗ ਨਾਲ ਗਲਾਸ ਰੱਖਣਾ ਭੁੱਲ ਗਏ? ਤੀਜੇ ਨੇ ਲਿਖਿਆ- ਮੈਂ ਆਪਣੀ ਪੂਰੀ ਜ਼ਿੰਦਗੀ ਵਿਚ ਕਦੇ ਕਿਸੇ ਨੂੰ ਇਸ ਤਰ੍ਹਾਂ ਪਾਣੀ ਪੀਂਦੇ ਨਹੀਂ ਦੇਖਿਆ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਇਹ ਵੀਡੀਓ ਸੋਸ਼ਲ ਸਾਈਟ X ‘ਤੇ @ricwe123 ਨਾਮ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ।