Video Viral: ਗੂਗਲ ਇੰਡੀਆ ਦਾ QR ਕੋਡ ਰੰਗੋਲੀ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ, ਯੂਜ਼ਰਸ ਨੇ ਦੇਖ ਕੇ ਕੀਤਾ React
Viral: ਦੀਵਾਲੀ ਦਾ ਤਿਉਹਾਰ ਭਾਰਤ ਵਿੱਚ ਕਾਫੀ ਧੁੰਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕੀ ਆਪਣੇ ਘਰਾਂ ਦੀ ਬਹੁਤ ਸੋਹਣੀ ਸਜਾਵਟ ਕਰਦੇ ਹਨ। ਲੜੀਆਂ, ਦੀਵੇ ਅਤੇ ਰੰਗੋਲੀ ਨਾਲ ਆਪਣੇ ਘਰਾਂ ਦੀ ਸੁੰਦਰਤਾ ਨੂੰ ਹੋਰ ਵਧਾਉਂਦੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇਕ ਰੰਗੋਲੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਕ ਵਿਲੱਖਣ ਰੰਗੋਲੀ ਜੋ ਕਿ QR ਕੋਡ 'ਤੇ ਅਧਾਰਤ ਹੈ। ਗੂਗਲ ਇੰਡੀਆ ਵੱਲੋਂ ਬਣਾਈ ਗਈ ਇਸ ਰੰਗੋਲੀ ਨੂੰ ਦੇਖ ਕੇ ਲੋਕਾਂ ਨੇ ਵੀ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਦੀਵਾਲੀ ਦਾ ਤਿਉਹਾਰ ਭਾਰਤ ਵਿੱਚ ਕਾਫੀ ਧੁੰਮਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਨੂੰ ਲੈ ਕੇ ਦੇਸ਼ ਭਰ ‘ਚ ਲੋਕਾਂ ‘ਚ ਭਾਰੀ ਉਤਸ਼ਾਹ ਹੈ। ਸੋਸ਼ਲ ਮੀਡੀਆ ਵੀ ਦੀਵਾਲੀ ਦੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਨਾ ਸਿਰਫ ਲੋਕਾਂ ਦੇ ਪਟਾਕੇ ਫੂਕਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਇਸਦੇ ਨਾਲ ਕਈ ਮਜ਼ੇਦਾਰ ਵੀਡੀਓ ਵੀ ਵਾਇਰਲ ਹੋ ਰਹੇ ਹਨ। ਤੁਸੀਂ ਹੁਣ ਤੱਕ ਅਜਿਹੇ ਕਈ ਵੀਡੀਓ ਦੇਖੇ ਹੋਣਗੇ। ਪਰ ਕੀ ਤੁਸੀਂ QR ਕੋਡ ‘ਤੇ ਬਣੀ ਰੰਗੋਲੀ ਦੇਖੀ ਹੈ? ਫਿਲਹਾਲ ਇਸ ਅਨੋਖੇ ਰੰਗੋਲੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਨੇ ਇੰਟਰਨੈੱਟ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ।
ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਹਮੇਸ਼ਾ ਕੁਝ ਨਾ ਕੁਝ ਛਾਇਆ ਰਹਿੰਦਾ ਹੈ। ਇਸ ਸਮੇਂ ਦੀਵਾਲੀ ਦਾ ਸਮਾਂ ਚੱਲ ਰਿਹਾ ਹੈ ਅਤੇ ਇਸ ਨਾਲ ਜੁੜੇ ਵੀਡੀਓਜ਼ ਵਾਇਰਲ ਹੋ ਰਹੇ ਹਨ। ਗੂਗਲ ਇੰਡੀਆ ਨੇ ਇਕ ਅਨੋਖੀ ਰੰਗੋਲੀ ਬਣਾਈ ਜੋ ਵਾਇਰਲ ਹੋ ਗਈ। ਦਰਅਸਲ ਗੂਗਲ ਇੰਡੀਆ ਨੇ ਇਸ ਰੰਗੋਲੀ ਨੂੰ QR ਕੋਡ ਦੀ ਤਰ੍ਹਾਂ ਬਣਾਇਆ ਹੈ। ਮਤਲਬ ਤੁਸੀਂ ਇਸ ਰੰਗੋਲੀ ਨੂੰ ਸਕੈਨ ਕਰ ਸਕਦੇ ਹੋ ਅਤੇ ਸਾਹਮਣੇ ਵਾਲੇ ਨੂੰ ਪੈਸੇ ਭੇਜ ਸਕਦੇ ਹੋ। ਰੰਗੋਲੀ ਦੇ ਹੇਠਾਂ ਲਿਖਿਆ ਹੈ, ‘ਆਉਣ ਤੋਂ ਪਹਿਲਾਂ ਸ਼ਗਨ ਭੇਜੋ।’ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਇਸ ਕੋਡ ਨੂੰ ਸਕੈਨ ਕਰਕੇ ਦੂਜੇ ਵਿਅਕਤੀ ਨੂੰ 501 ਰੁਪਏ ਭੇਜਦਾ ਹੈ।
View this post on Instagram
ਇਹ ਵੀ ਪੜ੍ਹੋ- ਔਰਤਾਂ ਨੇ ਐਸਕੇਲੇਟਰ ਤੋਂ ਹੇਠਾਂ ਆਉਣ ਲਈ ਅਪਣਾਇਆ ਅਜਿਹਾ ਤਰੀਕਾ ਦੇਖ ਕੇ ਹੱਸੀ ਨਹੀਂ ਹੋਵੇਗੀ ਕੰਟਰੋਲ
ਇਹ ਵੀ ਪੜ੍ਹੋ
ਵਾਇਰਲ ਰੰਗੋਲੀ ਵੀਡੀਓ ਜੋ ਤੁਸੀਂ ਹੁਣੇ ਦੇਖਿਆ ਹੈ, ਉਸ ਨੂੰ ਗੂਗਲ ਇੰਡੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟ ਕੀਤਾ ਹੈ। ਵੀਡੀਓ ਪੋਸਟ ਕਰਦੇ ਹੋਏ, ਕੈਪਸ਼ਨ ਲਿਖਿਆ ਹੈ, ‘ਮਜ਼ਾ ਨਹੀਂ ਰੁਕਣਾ ਚਾਹੀਦਾ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 33 ਹਜ਼ਾਰ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਮੈਨੂੰ ਦੱਸੋ, ਘਰ ਵਿੱਚ ਇਹ ਰੰਗੋਲੀ ਕਿਵੇਂ ਬਣਾਈਏ? ਇੱਕ ਹੋਰ ਯੂਜ਼ਰ ਨੇ ਲਿਖਿਆ- QR ਵਿੱਚ R ਦਾ ਮਤਲਬ ਰੰਗੋਲੀ ਹੈ। ਤੀਜੇ ਯੂਜ਼ਰ ਨੇ ਲਿਖਿਆ- ਮੈਂ ਆਪਣੀ ਭੈਣ ਨੂੰ ਰੀਲ ਭੇਜ ਦਿੱਤੀ ਹੈ, ਹੁਣ ਦੋਵਾਂ ਨੂੰ ਅੱਧਾ-ਅੱਧਾ ਫਾਇਦਾ ਮਿਲੇਗਾ। ਚੌਥੇ ਯੂਜ਼ਰ ਨੇ ਲਿਖਿਆ- ਇਹ ਰੰਗੋਲੀ ਕੁਝ ਵੀ ਕਰ ਕੇ ਬਣਾਉਣੀ ਪਵੇਗੀ। ਇਕ ਹੋਰ ਯੂਜ਼ਰ ਨੇ ਲਿਖਿਆ- ਪੈਸੇ ਮੰਗਣ ਦਾ ਤਰੀਕਾ ਥੋੜ੍ਹਾ ਕੈਜ਼ੂਅਲ ਹੈ।