Funny Video: ਕੁੜੀ ਨੇ ਮੀਂਹ ‘ਚ ਵੀਡੀਓ ਬਣਾਉਣ ਦਾ ਕੀਤਾ ਪਲਾਨ, ਪਰ ਜੋ ਹੋਇਆ…ਵੇਖ ਨੇ ਨਹੀਂ ਰੁਕੇਗਾ ਹਾਸਾ

Published: 

22 Jul 2024 18:30 PM IST

Funny Video: ਮੀਂਹ ਦੇ ਮੌਸਮ ਵਿੱਚ ਨਹਾਉਣਾ ਬਹੁਤ ਲੋਕਾਂ ਨੂੰ ਪਸੰਦ ਹੁੰਦਾ ਹੈ। ਪਰ ਅੱਜ ਕੱਲ੍ਹ ਲੋਕ ਸਾਰੀਆਂ ਚੀਜ਼ਾਂ 'ਤੇ ਰੀਲਾਂ ਬਣਾਉਣ ਨੂੰ ਲੈ ਕੇ ਬਹੁਤ ਉਤਾਵਲੇ ਹੁੰਦੇ ਹਨ। ਫਿਲਹਾਲ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਕੁੜੀ ਮੀਂਹ 'ਚ ਨੱਚਣ ਲਈ ਛੱਤ 'ਤੇ ਜਾਂਦੀ ਨਜ਼ਰ ਆ ਰਹੀ ਹੈ। ਪਰ ਅਗਲੇ ਹੀ ਪਲ ਉਸ ਨਾਲ ਖੇਲ ਹੋ ਜਾਂਦਾ ਹੈ।

Funny Video: ਕੁੜੀ ਨੇ ਮੀਂਹ ਚ ਵੀਡੀਓ ਬਣਾਉਣ ਦਾ ਕੀਤਾ ਪਲਾਨ, ਪਰ ਜੋ ਹੋਇਆ...ਵੇਖ ਨੇ ਨਹੀਂ ਰੁਕੇਗਾ ਹਾਸਾ

ਕੁੜੀ ਨੇ ਮੀਂਹ 'ਚ Video ਬਣਾਉਣ ਦਾ ਕੀਤਾ ਪਲਾਨ, ਦੇਖ ਕੇ ਹੱਸਣ ਲਈ ਹੋ ਜਾਓਗੇ ਮਜ਼ਬੂਰ

ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਿਸੇ ਵੀ ਸਮੇਂ ਕੁਝ ਵੀ ਵਾਇਰਲ ਹੋ ਜਾਂਦਾ ਹੈ। ਤੁਸੀਂ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਸੋਸ਼ਲ ਮੀਡੀਆ ‘ਤੇ ਤੁਹਾਨੂੰ ਕਿਸ ਦਿਨ ਕਿਸ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਮਿਲੇਗੀ। ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਡਾਂਸ ਕਰਨ, ਲੜਨ ਅਤੇ ਅਜੀਬੋ-ਗਰੀਬ ਹਰਕਤਾਂ ਕਰਨ ਦੇ ਵੀਡੀਓਜ਼ ਸਭ ਤੋਂ ਵੱਧ ਵਾਇਰਲ ਹੁੰਦੇ ਹਨ। ਕਈ ਵਾਰ ਅਜਿਹੀਆਂ ਵੀਡੀਓਜ਼ ਵੀ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਆਪਣੇ ਹਾਸੇ ‘ਤੇ ਕਾਬੂ ਨਹੀਂ ਰੱਖ ਪਾਉਂਦੇ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

ਇਸ ਸਮੇਂ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਕੁਝ ਲੋਕਾਂ ਨੂੰ ਬਰਸਾਤ ਦਾ ਮੌਸਮ ਚੰਗਾ ਨਹੀਂ ਲੱਗਦਾ ਜਦਕਿ ਕੁਝ ਲੋਕਾਂ ਨੂੰ ਇਹ ਮੌਸਮ ਬਹੁਤ ਪਸੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਮੀਂਹ ਪਸੰਦ ਹੁੰਦਾ ਹੈ, ਉਨ੍ਹਾਂ ਨੂੰ Rain dance ਕਰਨਾ ਪੀ ਚੰਗਾ ਲੱਗਦਾ ਹੈ ਅਤੇ ਅੱਜ ਕੱਲ੍ਹ ਲੋਕ ਇਸ ਦੀ ਵੀਡੀਓ ਵੀ ਬਣਾਉਂਦੇ ਹਨ। ਇੱਕ ਕੁੜੀ ਨੇ ਅਜਿਹਾ ਹੀ ਪਲਾਨ ਬਣਾਇਆ। ਉਹ ਛੱਤ ‘ਤੇ ਜਾ ਕੇ ਵੀਡੀਓ ਚਾਲੂ ਕਰਦੀ ਹੈ ਅਤੇ ਛੱਤ ‘ਤੇ ਛਾਲਾਂ ਮਾਰਦੇ ਹੋਏ ਡਾਂਸ ਕਰਨ ਲੱਗਦੀ ਹੈ। ਪਰ ਛੱਤ ਗਿੱਲੀ ਹੋਣ ਕਾਰਨ ਉਸਦਾ ਪੈਰ ਤਿਲਕ ਜਾਂਦਾ ਅਤੇ ਉਹ ਹੇਠਾਂ ਡਿੱਗ ਪੈਂਦੀ ਹੈ। ਅਚਾਨਕ ਡਿੱਗਣ ਕਾਰਨ ਉਸ ਦੀ ਲੱਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਜਿਸ ਨੂੰ ਵੀਡੀਓ ਦੇਖਣ ਤੋਂ ਬਾਅਦ ਸਮਝਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਚਾਕਲੇਟ ਚ ਨਿਕਲੇ ਦੰਦ ਪ੍ਰਿੰਸੀਪਲ ਨੂੰ ਮਿਲਿਆ ਸੀ ਜਨਮਦਿਨ ਦਾ ਤੋਹਫਾ

ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @gharkekalesh ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 4 ਲੱਖ 53 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਇੱਕ ਪਰਫੈਕਟ, ਫਨੀ ਰੀਲ ਬਣਾਈ ਗਈ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਬਾਬੂ ਭਈਆ, ਇਹ ਰੀਲ ਦਾ ਅਫੇਅਰ ਹੈ। ਤੀਜੇ ਯੂਜ਼ਰ ਨੇ ਲਿਖਿਆ- ਇਹ ਕੁੜੀ ਨਹੀਂ ਸਗੋਂ ਮੁੰਡਾ ਲੱਗ ਰਿਹਾ ਹੈ।

Follow Us