Funny Video: ਛੱਤ ‘ਤੇ ਨੱਚ ਕੇ ਰੀਲ ਬਣਾ ਰਹੀ ਸੀ ਕੁੜੀ, ਅੱਗੇ ਜੋ ਹੋਇਆ… ਦੇਖ ਕੇ ਨਹੀਂ ਰੁਕੇਗਾ ਹਾਸਾ, Video

Updated On: 

04 Dec 2024 19:02 PM

Funny Video: ਸੋਸ਼ਲ ਮੀਡੀਆ 'ਤੇ ਇਸ ਸਮੇਂ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਛੱਤ 'ਤੇ ਡਾਂਸ ਕਰਦੇ ਹੋਏ ਰੀਲ ਬਣਾ ਰਹੀ ਹੈ। ਪਰ ਅੰਤ ਵਿੱਚ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਕੰਟਰੋਲ ਨਹੀਂ ਕਰ ਪਾਓਗੇ। ਵਾਇਰਲ ਹੋ ਰਿਹਾ ਵੀਡੀਓ ਮਾਈਕ੍ਰੋ-ਬਲੌਗਿੰਗ ਪਲੇਟਫਾਰਮ X 'ਤੇ @kattappa_12 ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ।

Funny Video: ਛੱਤ ਤੇ ਨੱਚ ਕੇ ਰੀਲ ਬਣਾ ਰਹੀ ਸੀ ਕੁੜੀ, ਅੱਗੇ ਜੋ ਹੋਇਆ... ਦੇਖ ਕੇ ਨਹੀਂ ਰੁਕੇਗਾ ਹਾਸਾ, Video
Follow Us On

ਕੋਈ ਵੀ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਕੋਈ ਵੀਡੀਓ ਜਾਂ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਨਾ ਹੁੰਦੀ ਹੋਵੇ। ਹਰ ਰੋਜ਼ ਵੱਖ-ਵੱਖ ਫੋਟੋਆਂ ਅਤੇ ਵੀਡੀਓਜ਼ ਵਾਇਰਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਉਸ ਮੁਤਾਬਕ ਪ੍ਰਤੀਕਿਰਿਆ ਦਿੰਦੇ ਹਨ। ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਐਕਟਿਵ ਹੋ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਦਿਨ ਵਿਚ ਕੁਝ ਸਮਾਂ ਬਿਤਾਉਂਦੇ ਜ਼ਰੂਰ ਹੋਵੋਗੇ। ਜੇਕਰ ਅਜਿਹਾ ਹੈ ਤਾਂ ਤੁਸੀਂ ਵੀ ਵਾਇਰਲ ਵੀਡੀਓ ਜ਼ਰੂਰ ਦੇਖੇ ਹੋਣਗੇ। ਇਸ ਸਮੇਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖ ਕੇ ਤੁਸੀਂ ਆਪਣਾ ਹਾਸਾ ਕੰਟਰੋਲ ਨਹੀਂ ਕਰ ਪਾਓਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਕੀ ਨਜ਼ਰ ਆ ਰਿਹਾ ਹੈ।

ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਕੁੜੀ ਆਪਣੇ ਘਰ ਦੀ ਛੱਤ ‘ਤੇ ਖੜ੍ਹੀ ਹੈ ਅਤੇ ਉਥੇ ਖੜ੍ਹੀ ਹੋ ਕੇ ਡਾਂਸ ਕਰਦੀ ਹੋਈ ਆਪਣੀ ਵੀਡੀਓ ਰਿਕਾਰਡ ਕਰ ਰਹੀ ਹੈ। ਕੁੜੀ ਨੇ ਵੀਡੀਓ ਰਿਕਾਰਡ ਕਰਨ ਲਈ ਆਪਣਾ ਫੋਨ ਸਾਹਮਣੇ ਦੀਵਾਰ ‘ਤੇ ਰੱਖਿਆ ਹੋਇਆ ਹੈ ਅਤੇ ਉਹ ਡਾਂਸ ਕਰ ਰਹੀ ਹੈ। ਪਰ ਅਚਾਨਕ ਕੰਧ ‘ਤੇ ਰੱਖਿਆ ਫ਼ੋਨ ਆਪਣੇ ਆਪ ਹੇਠਾਂ ਡਿੱਗ ਜਾਂਦਾ ਹੈ। ਇਸ ਤੋਂ ਬਾਅਦ ਕੁੜੀ ਫੋਨ ਵੱਲ ਭੱਜਦੀ ਹੈ ਅਤੇ ਚੈਕ ਕਰਦੀ ਹੈ ਕਿ ਫੋਨ ਟੁੱਟਿਆ ਹੈ ਜਾਂ ਨਹੀਂ। ਕੁਝ ਲੜਕੇ ਇਹ ਸਾਰਾ ਸੀਨ ਰਿਕਾਰਡ ਕਰ ਰਹੇ ਸਨ ਅਤੇ ਜਿਵੇਂ ਹੀ ਫੋਨ ਹੇਠਾਂ ਡਿੱਗਦਾ ਹੈ, ਉਹ ਹੱਸਣ ਲੱਗ ਪੈਂਦੇ ਹਨ।

ਇਹ ਵੀ ਪੜ੍ਹੋ- ਬੱਬਰ ਸ਼ੇਰ ਦੇ ਅੱਗੇ ਤੋਂ ਇੰਝ ਲੰਘਿਆ ਬਾਈਕ ਸਵਾਰ, ਜਨਤਾ ਨੇ ਕਿਹਾ -ਜਦੋਂ ਗ੍ਰਲਫ੍ਰੈਂਡ ਨਾਲ ਹੋਵੇ ਤਾਂ ਸ਼ੇਰ ਕੀ ਚੀਜ਼ ਹੈ?

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ ਮਾਈਕ੍ਰੋ-ਬਲੌਗਿੰਗ ਪਲੇਟਫਾਰਮ X ‘ਤੇ @kattappa_12 ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਕਈ ਲੋਕ ਦੇਖ ਚੁੱਕੇ ਹਨ। ਇਹ ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਹੁਣ ਇਹ ਵਾਇਰਲ ਹੋ ਰਹੀ ਹੈ।