Shocking Video: ਇੰਨਾ ਵੀ ਕੀ ਗੁੱਸਾ?…ਦੇਖਦੀ ਰਹਿ ਗਈ ਕੁੜੀ, ਸ਼ੀਸ਼ਾ ਤੋੜ ਕੇ ਛਾਲ ਮਾਰ ਗਿਆ ਮੁੰਡਾ

Updated On: 

07 Oct 2025 11:43 AM IST

Viral Video: ਗੁੱਸਾ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ। ਗੁੱਸੇ ਵਿੱਚ ਲੋਕ ਅਕਸਰ ਗਲਤ ਕੰਮ ਕਰਦੇ ਹਨ, ਆਪਣੀ ਜਾਨ ਦੇ ਨਾਲ-ਨਾਲ ਦੂਜਿਆਂ ਦੀਆਂ ਜਾਨਾਂ ਨੂੰ ਵੀ ਖ਼ਤਰੇ ਵਿੱਚ ਪਾਉਂਦੇ ਹਨ। ਇਸ ਵੇਲੇ ਵਾਇਰਲ ਹੋ ਰਹੀ ਵੀਡੀਓ ਵਿੱਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ। ਜਿਸ ਨੂੰ ਦੇਖ ਕੇ ਯਕੀਨਨ ਤੁਹਾਡੀ ਵੀ ਰੂਹ ਕੰਭ ਜਾਵੇਗੀ।

Shocking Video: ਇੰਨਾ ਵੀ ਕੀ ਗੁੱਸਾ?...ਦੇਖਦੀ ਰਹਿ ਗਈ ਕੁੜੀ, ਸ਼ੀਸ਼ਾ ਤੋੜ ਕੇ ਛਾਲ ਮਾਰ ਗਿਆ ਮੁੰਡਾ

Photo Credit: @mohammad681650

Follow Us On

ਗੁੱਸਾ ਇਨਸਾਨ ਨੂੰ ਜੜ੍ਹੋ ਖੋਖਲਾ ਕਰ ਦਿੰਦਾ ਹੈ। ਤੁਸੀਂ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ। ਇਹ ਬਿਲਕੁਲ ਸੱਚ ਹੈ। ਗੁੱਸੇ ਵਿੱਚ ਇਨਸਾਨ ਆਪਣੇ ਹੋਸ਼ ਗੁਆ ਬੈਠਦਾ ਹੈ ਅਤੇ ਫਿਰ ਉਹ ਕੁਝ ਕਰਨ ਤੋਂ ਪਹਿਲਾਂ ਚੰਗਾ ਮਾੜਾ ਨਹੀਂ ਸੋਚਦਾ। ਤੁਸੀਂ ਦੇਖਿਆ ਵੀ ਹੋਵੇਗਾ ਕਿ ਗੁੱਸੇ ਵਿੱਚ ਆਕੇ ਲੋਕ ਅਕਸਰ ਇੱਕ ਦੂਜੇ ਦੀ ਜਾਨ ਦੇ ਪਿੱਛੇ ਵੀ ਪੈ ਜਾਂਦੇ ਨੇ, ਜਦੋਂਕਿ ਕਈ ਤਾਂ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਵੀ ਚੁੱਕ ਲੈਂਦੇ ਹਨ । ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜੋ ਲੋਕਾਂ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਰਿਹਾ ਹੈ। ਦਰਅਸਲ, ਇੱਕ ਨੌਜਵਾਨ ਗੁੱਸੇ ਵਿੱਚ ਅਜਿਹਾ ਕਦਮ ਚੁੱਕਦਾ ਦਿਖਾਈ ਦੇ ਰਿਹਾ ਹੈ ਕਿ ਇਹ ਕਿਸੇ ਦੀ ਵੀ ਰੂਹ ਕੰਬਾ ਦੇਵੇਗਾ।

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਮੁੰਡਾ-ਕੁੜੀ ਹੋਟਲ ਦਾ ਗੈਲਰੀ ਵਿੱਚ ਖੜੇ ਹਨ। ਉਹ ਦੋਵੇਂ ਕਿਸੇ ਗੱਲ ‘ਤੇ ਬਹਿਸ ਕਰ ਰਹੇ ਹਨ। ਅਚਾਨਕ, ਮੁੰਡਾ ਗੁੱਸੇ ਵਿੱਚ ਆਪਣਾ ਆਪ ਗੁਆ ਬੈਠਦਾ ਹੈ ਅਤੇ ਖਿੜਕੀ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਕੁੜੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਪਰ ਮੁੰਡਾ ਪਾਗਲ ਹੋ ਜਾਂਦਾ ਹੈ। ਉਹ ਬਹੁਤ ਜ਼ੋਰ ਨਾਲ ਖਿੜਕੀ ਦਾ ਸ਼ੀਸ਼ਾ ਤੋੜਦਾ ਹੈ ਅਤੇ ਫਿਰ ਹੇਠਾਂ ਛਾਲ ਮਾਰ ਦਿੰਦਾ ਹੈ। ਕੁੜੀ ਮੁੰਡੇ ਦੀ ਇਸ ਹਰਕਤ ਤੋਂ ਹੈਰਾਨ ਰਹਿ ਜਾਂਦੀ ਹੈ। ਉਸ ਨੇ ਸੁਪਨੇ ਵਿੱਚ ਵੀ ਕਦੇ ਨਹੀਂ ਸੋਚਿਆ ਸੀ ਕਿ ਮੁੰਡਾ ਇੰਨਾ ਭਿਆਨਕ ਕਦਮ ਚੁੱਕ ਲਵੇਗਾ। ਇਹ ਦ੍ਰਿਸ਼ ਇੰਨਾ ਖਤਰਨਾਕ ਹੈ ਕਿ ਦੇਖਣ ਵਾਲਿਆਂ ਦੀ ਵੀ ਕੰਬ ਰਹੀ ਹੈ ।

“ਇੱਕ ਪਲ ਦਾ ਗੁੱਸਾ ਜ਼ਿੰਦਗੀ ਭਰ ਦਾ ਪਛਤਾਵਾ”

ਇਹ ਦਿਲ ਦਹਿਲਾ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @mohammad681650 ਯੂਜ਼ਰਨੇਮ ਵਲੋਂ ਸ਼ੇਅਰ ਕੀਤਾ ਗਿਆ ਹੈ, ਜਿਸਦੀ ਕੈਪਸ਼ਨ ਹੈ, “ਲੜਾਈ-ਝਗੜੇ ਵਿੱਚ ਆਪਣਾ ਹੋਸ਼ ਨਾ ਗੁਆਓ। ਇੱਕ ਪਲ ਦਾ ਗੁੱਸਾ ਜ਼ਿੰਦਗੀ ਭਰ ਪਛਤਾਵੇ ਦਾ ਕਾਰਨ ਬਣ ਸਕਦਾ ਹੈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪਿਆਰ ਦੇ ਨਤੀਜੇ ਇੰਨੇ ਖ਼ਤਰਨਾਕ ਹੋ ਸਕਦੇ ਹਨ। ਕੁੜੀ ਦੇਖਦੀ ਰਹੀ, ਮੁੰਡੇ ਨੇ ਸ਼ੀਸ਼ਾ ਤੋੜ ਛਾਲ ਮਾਰ ਦਿੱਤੀ।”

ਸਿਰਫ਼ 13-ਸਕਿੰਟ ਦੇ ਵੀਡੀਓ ਨੂੰ 1 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ। ਹਜ਼ਾਰਾ ਲੋਕਾਂ ਨੇ ਇਸ ਨੂੰ ਲਾਈਕ ਵੀ ਕੀਤਾ ਹੈ ਅਤੇ ਵੱਖ-ਵੱਖ ਕਮੈਂਟਸ ਵੀ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ, “ਗੁੱਸਾ ਇਨਸਾਨ ਨੂੰ ਪਲ ਵਿੱਚ ਤਬਾਹ ਕਰ ਸਕਦਾ ਹੈ, ਇਸ ਤੋਂ ਦੂਰ ਰਹੋ ” । ਜੇਕਰ ਤੁਹਾਨੂੰ ਗੁੱਸਾ ਆਉਂਦਾ ਹੈ, ਤਾਂ ਬੈਠ ਜਾਓ, ਲੇਟ ਜਾਓ, ਜਾਂ ਆਪਣਾ ਮੂੰਹ ਧੋਵੋ। ਕੁਝ ਵੀ ਅਜਿਹਾ ਕਰੋ ਜਿਸ ਨਾਲ ਤੁਹਾਡਾ ਧਿਆਨ ਡਾਈਵਰਟ ਹੋਵੇ । ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ “ਅਜਿਹਾ ਕਰਨ ਤੋਂ ਪਹਿਲਾ ਘੱਟੋ-ਘੱਟ ਆਪਣੇ ਮਾਪਿਆਂ ਬਾਰੇ ਤਾਂ ਸੋਚਣਾ ਚਾਹੀਦਾ ਹੈ” ।

ਵੀਡੀਓ ਇੱਥੇ ਦੇਖੋ