Viral Video: ਏਅਰਪੋਰਟ ਦੀ ਕਨਵੇਅਰ ਬੈਲਟ ‘ਤੇ ਲੇਟ ਗਈ ਕੁੜੀ, ਵੀਡੀਓ ਦੇਖ ਕੇ ਗੁੱਸੇ ‘ਚ ਆਏ ਲੋਕ
Viral Video: ਵੀਡੀਓ 'ਚ ਨਜ਼ਰ ਆ ਰਹੀ ਲੜਕੀ ਦਾ ਨਾਂ ਸੁਜਾਤਾ ਦਹਿਲ ਹੈ ਜੋ ਕੰਟੈਂਟ ਕ੍ਰਿਏਟਰ ਹੈ। ਇੰਸਟਾਗ੍ਰਾਮ 'ਤੇ ਕੁੜੀ ਨੂੰ 8.5 ਲੱਖ ਤੋਂ ਵੱਧ ਲੋਕ ਫਾਲੋ ਕਰਦੇ ਹਨ। ਸੁਜਾਤਾ ਨੇ ਏਅਰਪੋਰਟ ਦੇ ਅੰਦਰ ਦਾ ਇਹ ਵੀਡੀਓ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ। ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ ਹੈ ਉਹ ਸੁਜਾਤਾ ਦੀ ਇਹ ਰੀਲ ਦੇਖ ਕੇ ਕਾਫੀ ਗੁੱਸੇ ਵਿੱਚ ਆ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਰੀਲਾਂ ਬਣਾਉਣ ਵਾਲੇ ਲੋਕ ਵਾਇਰਲ ਹੋਣ ਲਈ ਅਜਿਹੇ ਕੰਮ ਕਰਦੇ ਹਨ, ਜਿਸ ਨੂੰ ਦੇਖ ਕੇ ਲੋਕਾਂ ਦਾ ਗੁੱਸਾ ਅਸਮਾਨ ‘ਤੇ ਪਹੁੰਚ ਜਾਂਦਾ ਹੈ। ਹੁਣ ਜ਼ਰਾ ਇਸ ਰੀਲ ਬਣਾ ਰਹੀ ਕੁੜੀ ਨੂੰ ਹੀ ਦੇਖ ਲਓ। ਜਿਸ ਨੇ ਆਪਣੀ ਹਰਕਤਾਂ ਨਾਲ ਲੋਕਾਂ ਨੂੰ ਗੁੱਸਾ ਕਰਨ ‘ਤੇ ਮਜ਼ਬੂਰ ਕਰ ਦਿੱਤਾ ਹੈ। ਕੁੜੀ ਦੀ ਇਸ ਹਰਕਤ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਛਪਰੀ ਦਾ ਟੈਗ ਵੀ ਦਿੱਤਾ। ਰੀਲ ਬਣਾਉਣ ਤੋਂ ਪਹਿਲਾਂ ਕੁੜੀ ਨੇ ਇਹ ਵੀ ਨਹੀਂ ਦੇਖਿਆ ਕਿ ਉਹ ਕਿਵੇਂ ਨਿਯਮ-ਕਾਨੂੰਨ ਤੋੜ ਰਹੀ ਹੈ। ਉਸ ਦਾ ਧਿਆਨ ਸਿਰਫ ਰੀਲ ਬਣਾਉਣ ‘ਤੇ ਹੈ। ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਵਾਇਰਲ ਵੀਡੀਓ ‘ਚ ਕੁੜੀ ਨੂੰ ਏਅਰਪੋਰਟ ‘ਤੇ ਲਗਾਈ ਗਈ ਕਨਵੇਅਰ ਬੈਲਟ ‘ਤੇ ਲੇਟ ਕੇ ਰੀਲ ਬਣਾਉਂਦੇ ਦੇਖਿਆ ਜਾ ਸਕਦਾ ਹੈ। ਆਓ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਕਨਵੇਅਰ ਬੈਲਟ ਕੀ ਹੁੰਦੀ ਹੈ। ਦਰਅਸਲ, ਕਨਵੇਅਰ ਬੈਲਟ ਇੱਕ ਚਲਦੀ ਬੈਲਟ ਹੁੰਦੀ ਹੈ, ਜਿਸ ‘ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਯਾਤਰੀਆਂ ਦਾ ਸਮਾਨ ਜਹਾਜ਼ ਤੋਂ ਬਾਹਰ ਕੱਢ ਕੇ ਰੱਖਿਆ ਜਾਂਦਾ ਹੈ। ਜਿੱਥੋਂ ਯਾਤਰੀ ਆਪਣਾ ਸਮਾਨ ਇਕੱਠਾ ਕਰਦੇ ਹਨ। ਇਹ ਬੈਲਟ ਲਗਾਤਾਰ ਚੱਲਦੀ ਰਹਿੰਦੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਪਹਿਲਾਂ ਕਨਵੇਅਰ ਬੈਲਟ ਦੇ ਕੋਲ ਖੜ੍ਹੀ ਹੁੰਦੀ ਹੈ ਅਤੇ ਜਿਵੇਂ ਹੀ ਗੀਤ ਚੱਲਦਾ ਹੈ। ਉਹ ਬੈਲਟ ‘ਤੇ ਬੈਠਦੀ ਹੈ ਅਤੇ ਫਿਰ ਉਸੇ ਬੈਲਟ ‘ਤੇ ਲੇਟ ਜਾਂਦੀ ਹੈ। ਕੁੜੀ ਚਲਦੀ ਬੈਲਟ ਦੇ ਨਾਲ-ਨਾਲ ਅੱਗੇ ਵਧਣ ਲੱਗਦੀ ਹੈ। ਫਿਰ ਕੁਝ ਦੇਰ ਬਾਅਦ ਉਹ ਕਨਵੇਅਰ ਬੈਲਟ ਤੋਂ ਉੱਠਦੀ ਹੈ ਅਤੇ ਮੁਸਕਰਾਉਣ ਲੱਗਦੀ ਹੈ। ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਲੋਕ ਵੀ ਕੁੜੀ ਦੀ ਇਸ ਹਰਕਤ ਨੂੰ ਦੇਖ ਕੇ ਕਾਫੀ ਹੈਰਾਨ ਹਨ।
View this post on Instagram
ਇਹ ਵੀ ਪੜ੍ਹੋ-ਦੋਸਤ ਲਈ ਗਰਲਫਰੈਂਡ ਲੱਭਣ ਲਈ ਸ਼ਹਿਰ ਚ ਲਵਾਏ ਹੋਰਡਿੰਗ, ਫੋਟੋ ਵਾਇਰਲ
ਇਹ ਵੀ ਪੜ੍ਹੋ
ਕੁੜੀ ਦੀ ਹਰਕਤ ਦੇਖ ਕੇ ਲੋਕ ਗੁੱਸੇ ‘ਚ ਆ ਗਏ
ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਸੁਜਾਤਾ ਦਹਿਲ ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਵੀਡੀਓ ਲਿਖਣ ਤੱਕ, ਵੀਡੀਓ ਨੂੰ 35 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 3 ਲੱਖ ਲੋਕਾਂ ਦੁਆਰਾ ਪਸੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵੀਡੀਓ ‘ਤੇ ਵੱਡੀ ਗਿਣਤੀ ‘ਚ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਇਸ ‘ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਕਿਹਾ-ਇੱਕਦਮ ਗਵਾਰ ਲੱਗ ਰਹੀ ਹੈ। ਜਦੋਂ ਕੋਈ ਪਹਿਲੀ ਵਾਰ ਹਵਾਈ ਅੱਡੇ ‘ਤੇ ਆਉਂਦਾ ਹੈ ਤਾਂ ਇਸੇ ਤਰ੍ਹਾਂ ਦੇ Side effects ਦੇਖਣ ਨੂੰ ਮਿਲਦੇ ਹਨ। ਇੱਕ ਹੋਰ ਨੇ ਲਿਖਿਆ- ਇਹ ਛੱਪਰੀ ਲੋਕ ਜਿੱਥੇ ਵੀ ਜਾਂਦੇ ਹਨ ਆਪਣੀ ਹਰਕਤਾਂ ਇਹੀ ਰੱਖਦੇ ਹਨ। ਇਕ ਹੋਰ ਯੂਜ਼ਰ ਨੇ ਕਿਹਾ ਕਿ ਕੁੜੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਸ ‘ਤੇ ਜੁਰਮਾਨਾ ਲਗਾਇਆ ਜਾਵੇ।