Viral: ਫੰਕਸ਼ਨ ‘ਚ ਕੁੜੀ ਨਾਲ ਹੋ ਗਈ ਖੇਡ, ਵੀਡੀਓ ਦੇਖ ਲੋਕ ਬੋਲੇ- ਭੈਣ ਨੇ ਕੁਰਸੀ ਦਾ ਕਵਰ ਚੋਰੀ ਕਰ ਲਿਆ
Funny Video: ਸੋਸ਼ਲ ਮੀਡੀਆ 'ਤੇ ਇਕ ਪ੍ਰੋਗਰਾਮ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੁੜੀ ਦਾ ਲਹਿੰਗਾ ਅਤੇ ਕੁਰਸੀਆਂ ਦਾ ਕੱਪੜਾ ਮੈਚ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਇੰਸਟਾਗ੍ਰਾਮ 'ਤੇ desi_37_kam_35 ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ, 29 ਹਜ਼ਾਰ ਤੋਂ ਵੱਧ ਲੋਕ ਵੀਡੀਓ ਨੂੰ ਲਾਈਕ ਕਰ ਚੁੱਕੇ ਹਨ।
ਕਿਸੇ ਵੀ ਪ੍ਰੋਗਰਾਮ ਜਾਂ ਫੰਕਸ਼ਨ ਵਿੱਚ ਜਾਣ ਲਈ ਕੁੜੀਆਂ ਅਤੇ ਔਰਤਾਂ ਨੂੰ ਬਹੁਤ ਮਹਿਨਤ ਕਰਨੀ ਪੈਂਦੀ ਹੈ। ਕਿਉਂਕਿ ਉਹ ਆਪਣੇ ਮੇਕਅੱਪ ਤੋਂ ਲੈ ਕੇ ਕੱਪੜਿਆਂ ਤੱਕ ਹਰ ਚੀਜ਼ ਦਾ ਇੰਤਜ਼ਾਮ ਸੋਚ ਮਸਝ ਕੇ ਕਰਦੀਆਂ ਹਨ। ਪਰ ਕੀ ਹੋਵੇ ਜੇਕਰ ਕੁੜੀਆਂ ਜੋ Outfits ਕਿਸੇ ਪ੍ਰੋਗਰਾਮ ‘ਤੇ ਜਾਣ ਲਈ ਲੈ ਕੇ ਆਈਆਂ ਹੋਣ ਉਹ ਟੈਂਟ ਜਾਂ ਕਿਸੇ ਕੁਰਸੀ ਦੇ ਕੱਪੜੇ ਨਾਲ ਮੈਚ ਹੋ ਜਾਵੇ। ਅਜਿਹਾ ਹੀ ਕੁਝ ਵਾਇਰਲ ਹੋ ਰਹੀ ਵੀਡੀਓ ਵਿੱਚ ਕੁੜੀ ਨਾਲ ਹੋਇਆ।
ਜੋ ਵੀਡੀਓ ਇਸ ਵੇਲੇ ਵਾਇਰਲ ਹੋ ਰਿਹਾ ਹੈ, ਉਹ ਕਿਸੇ ਵਿਆਹ ਜਾਂ ਫੰਕਸ਼ਨ ਦਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਪ੍ਰੋਗਰਾਮ ਵਿੱਚ ਬੈਠੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਕੁੜੀ ਨੇ ਸੰਤਰੀ ਰੰਗ ਦਾ ਲਹਿੰਗਾ ਪਹਿਨਾ ਹੋਇਆ ਹੈ। ਹੁਣ ਵੀਡੀਓ ਵਾਇਰਲ ਹੋਣ ਦਾ ਕਾਰਨ ਇਹ ਹੈ ਕਿ ਪ੍ਰੋਗਰਾਮ ਲਈ ਉੱਥੇ ਰੱਖੀਆਂ ਗਈਆਂ ਸਾਰੀਆਂ ਕੁਰਸੀਆਂ ਦੇ ਕਵਰ ਕੁੜੀ ਦੇ ਲਹਿੰਗੇ ਦੇ ਕੱਪੜੇ ਅਤੇ ਰੰਗ ਦੋਵਾਂ ਨਾਲ ਮੈਚ ਕਰ ਰਹੇ ਹਨ। ਇਸੇ ਕਾਰਨ ਲੋਕ ਮਜ਼ੇਦਾਰ ਕਮੈਂਟ ਕਰ ਰਹੇ ਹਨ।
ਇਹ ਵੀ ਪੜ੍ਹੋ- ਮੈਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ ਪੜ੍ਹਾਈ ਤੋਂ ਬਚਣ ਲਈ ਬੱਚੇ ਨੇ ਲਾਇਆ ਬਹਾਨਾ, VIDEO ਦੇਖ Public ਨੇ ਮਾਂ ਨੂੰ ਹੀ ਝਿੜਕਿਆ
ਇਹ ਵੀ ਪੜ੍ਹੋ
ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ – ਪਾਲਿਕਾ ਬਾਜ਼ਾਰ ਤੋਂ ਖਰੀਦਦਾਰੀ ਕਰਨ ਦਾ ਨਤੀਜਾ। ਇੱਕ ਹੋਰ ਯੂਜ਼ਰ ਨੇ ਲਿਖਿਆ – ਭੈਣ ਨੂੰ ਜ਼ਿੰਦਗੀ ਭਰ ਦਾ ਸਦਮਾ ਮਿਲ ਗਿਆ। ਤੀਜੇ ਯੂਜ਼ਰ ਨੇ ਲਿਖਿਆ – ਭੱਜ ਜਾ ਭੈਣ, ਅਜੇ ਵੀ ਸਮਾਂ ਹੈ। ਚੌਥੇ ਯੂਜ਼ਰ ਨੇ ਲਿਖਿਆ – ਟੈਂਟ ਵਾਲਾ ਆ ਹੀ ਰਿਹਾ ਹੋਵੇਗਾ, ਭੈਣ ਨੇ ਕੁਰਸੀ ਦਾ ਕੱਪੜਾ ਚੋਰੀ ਕਰ ਲਿਆ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ – ਇੱਕ ਔਰਤ ਲਈ ਸਭ ਤੋਂ ਵੱਡਾ ਦਰਦ ਅਤੇ ਅਪਮਾਨ।