Viral Video: ਪੁਲਿਸ ਦੀ ਗੱਡੀ ਦੇ ਬੋਨਟ ‘ਤੇ ਬੈਠੀ ਕੁੜੀ, ਪੰਜਾਬੀ ਗੀਤ ‘ਤੇ ਕੀਤਾ ਡਾਂਸ, ਤਮਾਸ਼ਾ ਦੇਖਦਾ ਰਿਹਾ ਪੁਲਿਸ ਮੁਲਜ਼ਮ
Girl Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ ਨਾਲ ਵਾਇਰਲ ਹੋ ਰਿਹਾ ਹੈ। ਇੱਕ ਕੁੜੀ ਪੁਲਿਸ ਦੀ ਸਰਕਾਰੀ ਗੱਡੀ ਦੇ ਉੱਪਰ ਚੱੜ ਕੇ ਵੀਡੀਓ ਬਣਾ ਰਹੀ ਹੈ। ਜਿਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਵਾਲੇ ਹੀ ਲੜਕੀ ਨੂੰ ਕਾਰ 'ਚ ਨਾਲ ਲੈ ਕੇ ਆਏ ਸਨ।

ਜਲੰਧਰ ਨਿਊਜ਼। ਪੰਜਾਬ ਪੁਲਿਸ ਕਿੰਨੀ ਬੇਵੱਸ ਹੈ ਇਸ ਦੀ ਜਿਉਂਦੀ ਜਾਗਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਸੋਸ਼ਲ ਮੀਡੀਆ ਸਟਾਰ ਹੋਣ ਦਾ ਦਾਅਵਾ ਕਰਨ ਵਾਲੀ ਇੱਕ ਕੁੜੀ ਨੇ ਪੁਲਿਸ ਦੀ ਸਰਕਾਰੀ ਗੱਡੀ ਦੇ ਉੱਪਰ ਚੱੜ ਕੇ ਵੀਡੀਓ ਬਣਿਆ। ਇਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਇਸ ਵੀਡੀਓ ਬਣਾਉਣ ਵਿੱਚ ਪੁਲਿਸ ਵਾਲੇ ਕੁੜੀ ਦੀ ਮਦਦ ਕਰ ਰਹੇ ਹਨ। ਇਹ ਕੁੜੀ ਪੁਲਿਸ ਵਾਲਿਆਂ ਦੀ ਸ਼ਹਿ ‘ਤੇ ਪਹਿਲਾਂ ਵੀ ਕਈ ਵਾਰ ਵੀਡੀਓ ਬਣਾ ਚੁੱਕੀ ਹੈ।
ਸ਼ਰੇਆਮ ਪੁਲਿਸ ਦੀ ਗੱਡੀ ‘ਤੇ ਬਣਾਈ VIDEO
ਇੰਨਾ ਹੀ ਨਹੀਂ, ਲੜਕੀ ਨੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਗੱਡੀ ‘ਤੇ ਸਵਾਰ ਹੋ ਕੇ ਆਪਣੀ ਵੀਡੀਓ ਬਣਾਈ। ਜਿਸ ਨੂੰ ਬਾਅਦ ‘ਚ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤਾ ਗਿਆ। ਵੀਡੀਓ ਦੇ ਅੰਤ ‘ਚ ਲੜਕੀ ਥਾਣੇਦਾਰ ਦੀ ਸਰਕਾਰੀ ਕਾਰ ‘ਚ ਬੈਠੀ ਨਜ਼ਰ ਆ ਰਹੀ ਹੈ, ਜਿਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਵਾਲੇ ਹੀ ਲੜਕੀ ਨੂੰ ਕਾਰ ‘ਚ ਨਾਲ ਲੈ ਕੇ ਆਏ ਸਨ। ਇਹ ਪੁਲਿਸ ਵਾਲਿਆਂ ਦੀ ਜਾਣਕਾਰ ਹੈ ਜਾਂ ਕੋਣ ਇਸ ਵਾਰੇ ਕਿਸੇ ਨੂੰ ਵੀ ਕੁਝ ਨਹੀਂ ਪਤਾ ਪਰ ਤਸਵੀਰਾਂ ਵਿੱਚ ਪੁਲਿਸ ਵਾਲੇ ਇਸ ਕੁੜੀ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ। ਇਹ ਕੁੜੀ ਪੁਲਿਸ ਦੀ ਗੱਡੀ ਦੇ
ਪੁਲਿਸ ਵਾਲਿਆਂ ਦੀ ਸ਼ਹਿ ‘ਤੇ ਬਣਾ ਰਹੀ ਵੀਡੀਓ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਉਹ ਹੀ ਲੜਕੀ ਹੈ ਜਿਸ ਨੇ 8 ਤੋਂ 10 ਮਹੀਨੇ ਪਹਿਲਾਂ ਗੋਲੀਬਾਰੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਸੀ ਅਤੇ ਫਿਰ ਵੀ ਮਾਮਲੇ ਨੂੰ ਦਬਾਉਣ ਲਈ ਥਾਣਾ 4 ਦੇ ਇੰਚਾਰਜ ਨੇ ਹੀ ਕੀਤੀ ਸੀ। ਉਸ ਵੇਲੇ ਪੁਲਿਸ ਨੇ ਕੁੜੀ ਨੂੰ ਸਾਹਮਣੇ ਨਹੀਂ ਆਉਣ ਦਿੱਤਾ ਸੀ ਅਤੇ ਅੱਜ ਵੀ ਥਾਣਾ ਇੰਚਾਰਜ ਆਪਣੀ ਸਰਕਾਰੀ ਕਾਰ ‘ਚ ਨਾ ਸਿਰਫ ਕੁੜੀ ਨੂੰ ਬਾਜ਼ਾਰ ਦੇ ਵਿਚਕਾਰ ਬੈਠਣ ਦੇ ਰਿਹਾ ਹੈ ਸਗੋਂ ਲੜਕੀ ਦੀ ਵੀਡੀਓ ਵੀ ਬਣਾ ਰਿਹਾ ਹੈ। ਇਸ ਹੈਰਾਨ ਕਰਨ ਵਾਲੇ ਮਾਮਲੇ ਵਿੱਚ ਥਾਣਾ 4 ਦੇ ਇੰਚਾਰਜ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।