Viral: ਵਿਦੇਸ਼ੀ ਨੇ ਪਹਿਲੀ ਵਾਰ ਖਾਦਾ ਤਿੱਖਾ ਭਾਰਤੀ ਖਾਣਾ, ਰਿਐਕਸ਼ਨ ਦੇਖ ਨਿਕਲ ਜਾਵੇਗਾ ਹਾਸਾ- ਦੇਖੋ Video
ਇਹ ਵੀਡੀਓ ਇੰਸਟਾਗ੍ਰਾਮ ਤੇ @eamonjohn ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਵਿਦੇਸ਼ੀ ਸ਼ਖ਼ਸ ਨੇ ਕੈਪਸ਼ਨ ਵਿੱਚ ਲਿਖਿਆ ਮੈਨੂੰ ਲੱਗਿਆ ਸੀ ਕਿ ਮੈਂ ਭਾਰਤੀ ਮਸਾਲਿਆਂ ਨੂੰ ਚੰਗੀ ਤਰ੍ਹਾਂ ਸੰਭਾਲ ਲਵਾਂਗਾ, ਪਰ ਮਸਾਲਿਆਂ ਨੇ ਮੈਨੂੰ ਹੀ ਸੰਭਾਲ ਲਿਆ।
Image Credit source: Instagram/@eamonjohn
ਆਮ ਤੌਰ ‘ਤੇ ਭਾਰਤ ਆਉਣ ਵਾਲੇ ਵਿਦੇਸ਼ੀ ਇੱਥੇ ਦੇ ਸੈਰ-ਸਪਾਟਾ ਸਥਾਨਾਂ ਨਾਲ ਨਾਲ ਵੱਖ-ਵੱਖ ਖਾਣਿਆਂ ਦਾ ਮਜ਼ਾ ਲੈਂਦੇ ਹਨ। ਪਰ ਹਰ ਵਿਦੇਸ਼ੀ ਨੂੰ ਇੱਥੋਂ ਦਾ ਤਿੱਖਾ ਖਾਣਾ ਪਸੰਦ ਨਹੀਂ ਆਉਂਦਾ। ਤੁਸੀਂ ਕਈ ਵਿਦੇਸ਼ੀਆਂ ਦੇ ਵੀਡੀਓ ਵੇਖੇ ਹੋਣਗੇ, ਜਿਥੇ ਉਹ ਭਾਰਤੀ ਖਾਣਾ ਖਾਣ ਤੋਂ ਬਾਅਦ ਕਿਊਟ ਤੇ ਮਜ਼ੇਦਾਰ ਰਿਐਕਸ਼ਨ ਦਿੰਦੇ ਹਨ। ਹੁਣ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਆਇਰਿਸ਼ ਵਿਅਕਤੀ ਨੇ ਜਦੋਂ ਪਹਿਲੀ ਵਾਰ ਤਿੱਖਾ ਭਾਰਤੀ ਖਾਣਾ ਖਾਦਾ, ਤਾਂ ਉਸ ਦਾ ਰਿਐਕਸ਼ਨ ਵੇਖਣ ਵਾਲਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕ ਉਸ ਨੂੰ ਮਜ਼ਾਕੀਆ ਕਹਿ ਰਹੇ ਹਨ ਕਿ ਉਹ ਮੁੜ ਕਦੇ ਅਜਿਹਾ ਸਟੰਟ ਨਾ ਕਰੇ।
ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਆਇਰਿਸ਼ ਵਿਅਕਤੀ ਆਪਣੇ ਭਾਰਤੀ ਦੋਸਤ ਨਾਲ ਇਕ ਰੈਸਟੋਰੈਂਟ ‘ਚ ਬੈਠ ਕੇ ਮਸਾਲੇਦਾਰ ਖਾਣੇ ਦਾ ਆਨੰਦ ਲੈ ਰਿਹਾ ਹੈ। ਪਰ ਜਿਵੇਂ ਹੀ ਉਸ ਨੇ ਤਿੱਖਾ ਖਾਣਾ ਖਾਦਾ, ਉਸ ਦੇ ਲਈ ਹਾਲਾਤ ਬੇਕਾਬੂ ਹੋ ਗਏ। ਉਸ ਨੇ ਤੁਰੰਤ ਆਪਣੇ ਬੁੱਲ੍ਹਾਂ ‘ਤੇ ਕੇਚਅਪ ਲਗਾਉਣਾ ਸ਼ੁਰੂ ਕਰ ਦਿੱਤਾ, ਤਾਂ ਜੋ ਜਲਨ ਘੱਟ ਹੋ ਸਕੇ।
ਵਿਦੇਸ਼ੀ ਦੀ ਤਾਂ ਹਾਲਤ ਹੋਰ ਵੀ ਖਰਾਬ ਹੋ ਗਈ। ਉਸ ਦਾ ਚਿਹਰਾ ਟਮਾਟਰ ਵਰਗਾ ਲਾਲ ਹੋ ਗਿਆ, ਪਸੀਨਾ ਛੁੱਟਣ ਲੱਗਾ ਤੇ ਉਹ ਤਿੱਖਾਪਨ ਸਹਿ ਨਹੀਂ ਸਕਿਆ। ਫਿਰ ਉਹ ਚੀਕਣ ਲੱਗਾ ਤੇ ਆਖ਼ਰ ਵਿੱਚ ਰੈਸਟੋਰੈਂਟ ਦੇ ਗੇਟ ‘ਤੇ ਬੈਠ ਗਿਆ ਤੇ ਸਿਗਰਟ ਪੀਣ ਲੱਗ ਪਿਆ। ਪਤਾ ਲੱਗਾ ਉਸ ਨੂੰ ਤਿੱਖੇ ਖਾਣੇ ਕਾਰਨ ਉਲਟੀ ਤੱਕ ਆ ਗਈ ਸੀ।
ਇਸ ਵੀਡੀਓ ਨੂੰ ਹੁਣ ਤੱਕ 24 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇੱਕ ਯੂਜ਼ਰ ਨੇ ਪੁੱਛਿਆ ਇਸ ਬੰਦੇ ਨੇ ਆਖ਼ਿਰ ਆਰਡਰ ਕੀ ਕੀਤਾ ਸੀ? ਦੂਜੇ ਨੇ ਕਿਹਾ ਇਸ ਨੇ ਖਾ ਕੇ ਕੈਲੋਰੀ ਬਰਨ ਕਰ ਲਈ। ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ ਲੱਗਦਾ ਹੈ ਇਸ ਵਿਦੇਸ਼ੀ ਨੂੰ ਸੱਚਮੁੱਚ ਤਿੱਖਾ ਖਾਣਾ ਪਸੰਦ ਹੈ।
