Emotional Viral Video: ਦੁੱਧ ਲੈਣ ਆਈ ਮਾਂ, ਚੱਲ ਪਈ ਟਰੇਨ, Video ਦੇਖ ਤੁਹਾਡੇ ਵੀ ਆ ਜਾਣਗੇ ਹੰਝੁ

Published: 

08 Jan 2025 21:00 PM

Emotional Viral Video: @Gulzar_sahab X ਹੈਂਡਲ ਤੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਕਲਿੱਪ ਨੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵੀਡੀਓ ਨੂੰ ਹੁਣ ਤੱਕ 14 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਯੂਜ਼ਰ ਦਾ ਦਾਅਵਾ ਹੈ ਕਿ ਔਰਤ ਦੁੱਧ ਲੈਣ ਲਈ ਹੇਠਾਂ ਉਤਰੀ ਅਤੇ ਟਰੇਨ ਚੱਲ ਪਈ। ਰੇਲਵੇ ਗਾਰਡ ਨੇ ਦੇਖ ਕੇ ਟਰੇਨ ਰੁਕਵਾਈ ।

Emotional Viral Video: ਦੁੱਧ ਲੈਣ ਆਈ ਮਾਂ,  ਚੱਲ ਪਈ ਟਰੇਨ, Video ਦੇਖ ਤੁਹਾਡੇ ਵੀ ਆ ਜਾਣਗੇ ਹੰਝੁ
Follow Us On

ਰੇਲਗੱਡੀ ‘ਚ ਸਫਰ ਕਰ ਰਹੀ ਇਕ ਔਰਤ ਭੁੱਖ ਕਾਰਨ ਰੋ ਰਹੇ ਆਪਣੇ ਬੇਟੇ ਲਈ ਦੁੱਧ ਲੈਣ ਸਟੇਸ਼ਨ ‘ਤੇ ਉਤਰੀ। ਪਰ ਫਿਰ ਟਰੇਨ ਚੱਲ ਪਈ। ਔਰਤ ਪਲੇਟਫਾਰਮ ‘ਤੇ ਭੱਜੀ ਪਰ ਉਦੋਂ ਤੱਕ ਟਰੇਨ ਦੀ ਰਫਤਾਰ ਤੇਜ਼ ਹੋ ਚੁੱਕੀ ਸੀ। ਫਿਰ ਕੀ ਰਹਿ ਗਿਆ। ਜਿਉਂ ਹੀ ਜੀਗਰ ਦਾ ਟੁਕੜਾ ਦੂਰ ਹੁੰਦੇ ਵੇਖਿਆ ਤਾਂ ਔਰਤ ਫੁੱਟ-ਫੁੱਟ ਕੇ ਰੋਣ ਲੱਗੀ। ਇਹ ਦੇਖ ਕੇ ਉਥੇ ਮੌਜੂਦ ਹਰ ਕੋਈ ਭਾਵੁਕ ਹੋ ਗਿਆ। ਇਸ ਘਟਨਾ ਦੀ ਵੀਡੀਓ ਹੁਣ ਇੰਟਰਨੈੱਟ ‘ਤੇ ਵਾਇਰਲ ਹੋਈ ਹੈ, ਜਿਸ ਨੂੰ ਦੇਖ ਕੇ ਲੋਕਾਂ ਨੂੰ ਰੋਣਾਂ ਆ ਗਿਆ।

ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਟ੍ਰੈਕ ਦੇ ਕੋਲ ਖੜ੍ਹੀ ਹੈ ਅਤੇ ਫੁੱਟ-ਫੁੱਟ ਕੇ ਰੋ ਰਹੀ ਹੈ ਅਤੇ ਟਰੇਨ ਲੰਘ ਰਹੀ ਹੈ, ਜਿਸ ਨੂੰ ਉਹ ਦੁੱਧ ਖਰੀਦਣ ਲਈ ਸਟੇਸ਼ਨ ‘ਤੇ ਰਹੀ ਗਈ ਸੀ। ਹਾਲਾਂਕਿ, ਰੇਲਵੇ ਗਾਰਡ ਇਸ ਔਰਤ ਲਈ ਦੂਤ ਬਣ ਕੇ ਆਉਂਦਾ ਹੈ।

ਇਸ ਤੋਂ ਬਾਅਦ ਜਦੋਂ ਔਰਤ ਨੇ ਗਾਰਡ ਨੂੰ ਸਾਰੀ ਗੱਲ ਦੱਸੀ ਤਾਂ ਉਸ ਨੇ ਟਰੇਨ ਰੁਕਵਾ ਦਿੱਤੀ। ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਜਿਵੇਂ ਹੀ ਟਰੇਨ ਰੁਕਦੀ ਹੈ, ਔਰਤ ਟ੍ਰੇਨ ‘ਚ ਚੜ੍ਹਨ ਲਈ ਦੌੜਦੀ ਹੈ। ਹਾਲਾਂਕਿ, TV9 ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਅਸਲ ਮਾਮਲਾ ਕੀ ਹੈ।

@Gulzar_sahab ਹੈਂਡਲ ਤੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਕਲਿੱਪ ਨੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵੀਡੀਓ ਨੂੰ ਹੁਣ ਤੱਕ 14 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਯੂਜ਼ਰ ਦਾ ਦਾਅਵਾ ਹੈ ਕਿ ਇਕ ਮਾਂ ਦੁੱਧ ਲੈਣ ਗਈ ਅਤੇ ਟਰੇਨ ਚੱਲ ਪਈ। ਗਾਰਡ ਨੇ ਦੇਖਿਆ ਅਤੇ ਟਰੇਨ ਰੁਕਵਾਈ।

ਇਹ ਵੀ ਪੜ੍ਹੌ- Viral Video: ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ 6 ਸਾਲਾ ਦਾ ਬੱਚਾ ਮੁਹੱਬਤ ਦੌੜ ਲਗਾ ਪੰਜਾਬ ਤੋਂ ਪਹੁੰਚਿਆ ਅਯੁੱਧਿਆ,ਲੋਕ ਕਰ ਰਹੇ ਸ਼ਲਾਘਾ

ਇੱਕ ਯੂਜ਼ਰ ਨੇ ਟਿੱਪਣੀ ਕੀਤੀ, ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਭਾਵਨਾਵਾਂ ਨਿਯਮਾਂ ਉੱਤੇ ਹਾਵੀ ਹੁੰਦੀਆਂ ਹਨ। ਇਕ ਹੋਰ ਯੂਜ਼ਰ ਦਾ ਕਹਿਣਾ ਹੈ, ਜਿਸ ਗਾਰਡ ਨੇ ਟਰੇਨ ਨੂੰ ਰੋਕਿਆ, ਉਹ ਸਨਮਾਨ ਦਾ ਹੱਕਦਾਰ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਇਸ ਨੂੰ ਦੇਖ ਕੇ ਲੱਗਦਾ ਹੈ ਕਿ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਮਹਾਨ ਲੋਕ ਅਜੇ ਵੀ ਇਸ ਦੁਨੀਆ ‘ਚ ਮੌਜੂਦ ਹਨ।