Shocking Video: ਹਾਥੀ ਨੇ ਝੁੱਗੀ-ਝੌਂਪੜੀ ‘ਚ ਮਚਾਈ ਤਬਾਹੀ, ਤਬੇਲੇ ‘ਚ ਕੰਬਇਆ ਗਊਆਂ-ਮੱਝਾਂ
Elephant Viral Video: ਇਸ ਦਿਲ ਕਬਾਓ ਵੀਡੀਓ 'ਚ ਦੇਖੋਗੇ ਕਿ ਕਿਵੇਂ ਹਾਥੀ ਆਪਣੇ ਬੱਚਿਆਂ ਨਾਲ ਝੁੱਗੀ-ਝੌਂਪੜੀ ਵਿੱਚੋਂ ਲੰਘ ਰਿਹਾ ਹੈ ਅਤੇ ਜੋ ਵੀ ਉਸ ਦੇ ਰਸਤੇ ਵਿੱਚ ਆ ਰਿਹਾ ਉਸਨੂੰ ਉਹ ਤਬਾਹ ਕਰਦਾ ਜਾ ਰਿਹਾ ਹੈ।
ਹਾਥੀ ਬਹੁਤ ਸ਼ਾਂਤਮਈ ਜਾਨਵਰ ਹੈ ਪਰ ਜਦੋਂ ਇਹ ਪਰੇਸ਼ਾਨ ਹੋ ਜਾਂਦਾ ਹੈ ਤਾਂ ਕੋਈ ਵੀ ਇਸ ਨੂੰ ਸੰਭਾਲਣ ਲਈ ਅੱਗੇ ਨਹੀਂ ਆਉਂਦਾ। ਹਾਥੀ ਉਨ੍ਹਾਂ ਜਾਨਵਰਾਂ ਵਿੱਚੋਂ ਇੱਕ ਹੈ ਜੋ ਮਨੁੱਖਾਂ ਦੇ ਸਭ ਤੋਂ ਨੇੜੇ ਹਨ। ਹਾਥੀ ਦੇ ਅੰਦਰ ਅਪਣਿਆਂ ਦੇ ਲਈ ਪਿਆਰ ਦੀਆਂ ਭਾਵਨਾਵਾਂ ਸਾਫ਼ ਦਿਖਾਈ ਦਿੰਦੀਆਂ ਹਨ। ਇਸ ਦਾ ਸਬੂਤ ਹਾਥੀਆਂ ਦੀਆਂ ਵਾਇਰਲ ਹੋਈਆਂ ਕਈ ਵੀਡੀਓਜ਼ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਹਾਥੀ ਦੇ ਕਈ ਅਜਿਹੇ ਵੀਡੀਓ ਵਾਇਰਲ ਹੋਏ ਹਨ, ਜਿਨ੍ਹਾਂ ‘ਚ ਇਸ ਵੱਡੇ ਜਾਨਵਰ ਨੇ ਕਾਫੀ ਹੰਗਾਮਾ ਮਚਾਇਆ ਹੋਇਆ ਹੈ। ਹੁਣ ਇੱਕ ਹਾਥੀ ਵੱਲੋਂ ਤਬਾਹੀ ਮਚਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣਾ ਬਹੁਤ ਡਰਾਉਣਾ ਹੈ।
ਇਸ ਵਾਇਰਲ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਾਥੀ ਆਪਣੇ ਬੱਚੇ ਨਾਲ ਝੁੱਗੀ-ਝੌਂਪੜੀ ‘ਚ ਦਾਖਲ ਹੋ ਰਿਹਾ ਹੈ। ਇਸ ਦੇ ਨਾਲ ਹੀ ਇਸ ਹਾਥੀ ਨੇ ਗਾਵਾਂ-ਮੱਝਾਂ ਦੇ ਤਬੇਲੇ ‘ਚੋਂ ਲੰਘਦੇ ਸਮੇਂ ਹਾਹਾਕਾਰ ਮਚਾ ਦਿੱਤੀ ਅਤੇ ਇਸ ਦੇ ਤਬੇਲੇ ‘ਚ ਮੌਜੂਦ ਪਸ਼ੂਆਂ ਦੀ ਜਾਨ ਹਲਕ ਵਿੱਚ ਆ ਗਈ। ਅੱਗੇ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਕਿਵੇਂ ਇਹ ਹਾਥੀ ਆਪਣੇ ਬੱਚੇ ਦੇ ਨਾਲ ਝੌਂਪੜੀਆਂ ਨੂੰ ਤੋੜਦਾ ਹੋਇਆ ਅੱਗੇ ਵਧ ਰਿਹਾ ਹੈ।
ਹਾਥੀ ਆਪਣੇ ਬੱਚੇ ਨੂੰ ਲੈ ਕੇ ਇੱਥੋਂ ਨਿਕਲਣ ਦੀ ਕੋਸ਼ਿਸ਼ ਵਿੱਚ ਰੁੱਝਿਆ ਹੋਇਆ ਹੈ ਅਤੇ ਜੋ ਵੀ ਉਸ ਦੇ ਰਾਹ ਵਿੱਚ ਆ ਰਿਹਾ ਹੈ, ਉਹ ਕੁਚਲਿਆ ਜਾ ਰਿਹਾ ਹੈ। ਹਾਥੀ ਦੀ ਤਬਾਹੀ ਵਾਲੀ ਵਾਇਰਲ ਵੀਡੀਓ ਨੂੰ ਹਜ਼ਾਰਾਂ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ ਲੋਕ ਕਮੈਂਟ ਬਾਕਸ ‘ਚ ਆਪਣੀਆਂ ਟਿੱਪਣੀਆਂ ਪੋਸਟ ਕਰ ਰਹੇ ਹਨ।
ਇਹ ਵੀ ਪੜ੍ਹੋ
ਇਹ ਵੀ ਪੜ੍ਹੌ- ਵਿਆਹ ਚ ਸੋਨੇ ਨਾਲ ਲੱਦੀ ਲਾੜੀ, Video ਦੇਖ ਤੁਸੀ ਹੋ ਜਾਉਗੇ ਹੈਰਾਨ
ਜੋ ਵੀ ਇਸ ਵੀਡੀਓ ਨੂੰ ਦੇਖੇਗਾ ਉਹ ਸਿਰਫ ਇੱਕ ਗੱਲ ਕਹੇਗਾ ਕਿ ਸ਼ੁਕਰ ਹੈ ਕੋਈ ਵੀ ਇਨਸਾਨ ਉਸ ਦੇ ਰਾਹ ਵਿੱਚ ਨਹੀਂ ਆਇਆ। ਜੀ ਹਾਂ, ਹਾਥੀ ਬਿਨਾਂ ਦੇਖੇ ਜਾਂ ਜਾਣੇ ਆਪਣੇ ਬੱਚੇ ਨਾਲ ਦੌੜਦਾ ਨਜ਼ਰ ਆਉਂਦਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ‘ਤੇ ਇਕ ਯੂਜ਼ਰ ਨੇ ਲਿਖਿਆ ਹੈ, ‘ਮਾਲ ਦਾ ਨੁਕਸਾਨ ਹੋਇਆ ਹੈ, ਪਰ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਇਸ ਸਮੇਂ ਜਾਨਵਰਾਂ ‘ਚ ਇਨਸਾਨਾਂ ਦੇ ਕਾਰਨ ਹਾਥੀ ਸਭ ਤੋਂ ਜ਼ਿਆਦਾ ਦੁਖੀ ਹਨ।’ ਤੀਜੇ ਯੂਜ਼ਰ ਨੇ ਲਿਖਿਆ, ‘ਜੇਕਰ ਜੰਗਲ ‘ਚ ਝੌਂਪੜੀਆਂ ਬਣੀਆਂ ਤਾਂ ਇਹੀ ਹਾਲ ਹੋਵੇਗਾ। ਹੁਣ ਲੋਕ ਇਸ ਵੀਡੀਓ ‘ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।