Viral Video: ‘ਮਹੀਨੇ ਦੇ ₹5 ਲੱਖ ਵੀ ਘੱਟ ਲੱਗਦੇ ਹਨ…’ ਕੰਟੈਂਟ ਕ੍ਰੀਏਟਰ ਦੇ ਇਸ ਵਾਇਰਲ ਬਿਆਨ ਨੇ ਇੰਟਰਨੈੱਟ ‘ਤੇ ਮਚਾਈ ਹਲਚਲ

Published: 

30 Sep 2026 11:45 AM IST

Dehradun Creator Viral Video: ਦੇਹਰਾਦੂਨ ਦੇ ਇਨਵੈਸਟਰ ਕਰਨ ਗੁਲਾਟੀ ਦਾ ਹਰ ਮਹੀਨੇ 5 ਲੱਖ ਰੁਪਏ ਕਮਾਉਣ ਵਾਲਾ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਜਾਣੋ ਕਿਵੇਂ ਲੋਕਾਂ ਨੇ ਉਨ੍ਹਾਂ ਦੇ ਇਸ ਦਾਅਵੇ ਦਾ ਮਜ਼ਾਕ ਉਡਾਇਆ।

Viral Video: ਮਹੀਨੇ ਦੇ ₹5 ਲੱਖ ਵੀ ਘੱਟ ਲੱਗਦੇ ਹਨ... ਕੰਟੈਂਟ ਕ੍ਰੀਏਟਰ ਦੇ ਇਸ ਵਾਇਰਲ ਬਿਆਨ ਨੇ ਇੰਟਰਨੈੱਟ ਤੇ ਮਚਾਈ ਹਲਚਲ

ਕ੍ਰੀਏਟਰ ਦੇ ਬਿਆਨ ‘ਤੇ ਲੋਕਾਂ ਨੇ ਲਏ ਮਜ਼ੇ

ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਅਜੀਬ ਦਾਅਵੇ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਦੇਹਰਾਦੂਨ ਦੇ ਇੱਕ ਇਨਵੈਸਟਰ ਅਤੇ ਕੰਟੈਂਟ ਕ੍ਰੀਏਟਰ ਕਰਨ ਗੁਲਾਟੀ (Karan Gulati) ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇੰਸਟਾਗ੍ਰਾਮ ‘ਤੇ ਕਰਨ thatsikhinvestor ਨਾਮ ਨਾਲ ਵੀਡੀਓ ਬਣਾਉਂਦੇ ਹਨ। ਆਪਣੀ ਹਾਲੀਆ ਵੀਡੀਓ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਮਹੀਨੇ ਦੇ 5 ਲੱਖ ਰੁਪਏ ਕਮਾਉਣਾ ਉਨ੍ਹਾਂ ਲਈ ਸਿਰਫ਼ ਸ਼ੁਰੂਆਤ ਹੈ, ਇਹ ਤਾਂ ਉਨ੍ਹਾਂ ਦੀ ਘੱਟੋ-ਘੱਟ ਲੋੜ ਹੈ। ਫਿਰ ਕੀ ਸੀ, ਇਹ ਕਲਿੱਪ ਸਾਹਮਣੇ ਆਉਂਦੇ ਹੀ ਇੰਟਰਨੈੱਟ ਯੂਜ਼ਰਾਂ ਨੇ ਉਨ੍ਹਾਂ ਦੇ ਮਜ਼ੇ ਲੈਣੇ ਸ਼ੁਰੂ ਕਰ ਦਿੱਤੇ ਅਤੇ ਕਮੈਂਟ ਸੈਕਸ਼ਨ ਵਿੱਚ ਮਜ਼ੇਦਾਰ ਟਿੱਪਣੀਆਂ ਦਾ ਹੜ੍ਹ ਆ ਗਿਆ।

ਵੀਡੀਓ ਵਿੱਚ ਕੀ ਹੋਇਆ ਸੀ?

ਵਾਇਰਲ ਵੀਡੀਓ ਵਿੱਚ ਕਰਨ ਕਹਿੰਦੇ ਨਜ਼ਰ ਆ ਰਹੇ ਹਨ ਕਿ ਹੁਣ ਮਹੀਨੇ ਦੇ 5 ਲੱਖ ਰੁਪਏ ਉਨ੍ਹਾਂ ਲਈ ਕਾਫ਼ੀ ਨਹੀਂ ਹਨ। ਜਦੋਂ ਉਨ੍ਹਾਂ ਦੇ ਨਾਲ ਬੈਠੀ ਮਹਿਲਾ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਮਹੀਨੇ ਦੇ 5 ਲੱਖ ਰੁਪਏ ਕਮਾਉਣ ਵਾਲਾ ਵਿਅਕਤੀ ਭਾਰਤ ਦੇ ਟੌਪ 1 ਫੀਸਦੀ ਅਮੀਰਾਂ ਵਿੱਚ ਆਉਂਦਾ ਹੈ, ਤਾਂ ਕਰਨ ਨੇ ਜਵਾਬ ਦਿੱਤਾ ਕਿ ਉਹ ਜਿੱਥੇ ਵੀ ਦੇਖਦੇ ਹਨ, ਹਰ ਕੋਈ ਇਸੇ ਕਲੱਬ ਵਿੱਚ ਸ਼ਾਮਲ ਹੈ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਸਿਰਫ਼ ਵਧਦੀ ਲਾਈਫਸਟਾਈਲ ਦੇ ਖਰਚਿਆਂ ਬਾਰੇ ਗੱਲ ਕਰ ਰਹੇ ਸਨ, ਪਰ ਉਦੋਂ ਤੱਕ ਮਾਮਲਾ ਕਾਫ਼ੀ ਅੱਗੇ ਵੱਧ ਚੁੱਕਾ ਸੀ।

ਇੰਟਰਨੈੱਟ ਯੂਜ਼ਰਾਂ ਨੇ ਜਮ ਕੇ ਲਏ ਮਜ਼ੇ

ਇਨਵੈਸਟਰ ਦਾ ਇਹ ਬਿਆਨ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਯੂਜ਼ਰਾਂ ਨੇ ਉਨ੍ਹਾਂ ਦੇ ਮਜ਼ੇ ਲੈਣੇ ਸ਼ੁਰੂ ਕਰ ਦਿੱਤੇ। ਕਮੈਂਟ ਸੈਕਸ਼ਨ ਵਿੱਚ ਮਜ਼ੇਦਾਰ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਇੱਕ ਯੂਜ਼ਰ ਨੇ ਤੰਜ ਕੱਸਦਿਆਂ ਲਿਖਿਆ, 80 ਲੱਖ ਰੁਪਏ ਮਹੀਨੇ ਤੋਂ ਘੱਟ ਕਮਾਉਣਾ ਤਾਂ ਗਰੀਬੀ ਰੇਖਾ ਤੋਂ ਹੇਠਾਂ ਆਉਣਾ ਹੈ। ਦੂਜੇ ਨੇ ਮਜ਼ਾਕ ਕਰਦਿਆਂ ਕਿਹਾ, ਮੈਂ ਕੋਈ ਦਿਖਾਵਾ ਨਹੀਂ ਕਰਨਾ ਚਾਹੁੰਦਾ, ਪਰ ਅੱਜ ਦੇ ਸਮੇਂ ਵਿੱਚ 40-50 ਲੱਖ ਰੁਪਏ ਤਾਂ ਘੱਟੋ-ਘੱਟ ਆਮਦਨ ਹੋਣੀ ਚਾਹੀਦੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਮੈਂ ਤਾਂ ਰੋਜ਼ਾਨਾ ਦੇ 69 ਹਜ਼ਾਰ ਰੁਪਏ ਤੋਂ ਇੱਕ ਰੁਪਇਆ ਵੀ ਘੱਟ ਨਹੀਂ ਕਮਾਵਾਂਗਾ।

ਇੰਨਾ ਹੀ ਨਹੀਂ, ਕੁਝ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਿਵਿਲੇਜ ਦੀ ਯਾਦ ਦਿਵਾਉਂਦਿਆਂ ਲਿਖਿਆ ਕਿ ਜੇਕਰ ਉਨ੍ਹਾਂ ਦੇ ਪਿਤਾ ਦੀ ਜਾਇਦਾਦ ਅਤੇ ਉਨ੍ਹਾਂ ਦੀ ਆਮ ਡਿਗਰੀ ਨੂੰ ਹਟਾ ਦਿੱਤਾ ਜਾਵੇ ਤਾਂ ਉਹ ਇਸ ਦਾ ਅੱਧਾ ਵੀ ਨਹੀਂ ਕਮਾ ਸਕਦੇ। ਕੀ ਤੁਹਾਨੂੰ ਵੀ ਲੱਗਦਾ ਹੈ ਕਿ ਅੱਜ ਦੇ ਸਮੇਂ ਵਿੱਚ 5 ਲੱਖ ਰੁਪਏ ਮਹੀਨਾ ਸੱਚਮੁੱਚ ਬਹੁਤ ਮਾਮੂਲੀ ਰਕਮ ਬਣ ਗਈ ਹੈ ਜਾਂ ਫਿਰ ਇਹ ਸਿਰਫ਼ ਸੋਸ਼ਲ ਮੀਡੀਆ ਦਾ ਦਿਖਾਵਾ ਹੈ? ਸਾਨੂੰ ਸਾਡੇ ਫੇਸਬੁੱਕ ਪੇਜ ‘ਤੇ ਕਮੈਂਟ ਕਰਕੇ ਜ਼ਰੂਰ ਦੱਸੋ।

ਇੱਥੇ ਦੇਖੋ ਵਾਇਰਲ ਵੀਡੀਓ

Loading...
Unable to load recommendations.
Follow Us
Related Stories
ਮੁੰਬਈ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਹੜਕੰਪ, ਅਮਿਤਾਭ ਦਾ ਬੰਗਲਾ ਅਤੇ ਦਿਲਜੀਤ ਦਾ ਕੰਸਰਟ ਨਿਸ਼ਾਨੇ ਤੇ, ਜਾਂਚ ਚ ਜੁਟੀਆਂ ਏਜੰਸੀਆਂ
Viral Video: ‘ਆਜਾ ਨਚਲੇ’ ਗਾਣੇ ‘ਤੇ ਕੁੜੀ ਦੇ ਸ਼ਾਨਦਾਰ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ, ਖੂਬਸੂਰਤ ਅਦਾਵਾਂ ਦੇਖ ਫੈਨ ਹੋਏ ਲੋਕ
ਕੋਟਕਪੂਰਾ ‘ਚ ਮਜ਼ਦੂਰ ਔਰਤ ਨੇ 7 ਰੁਪਏ ਦੀ ਲਾਟਰੀ ਨਾਲ ਜਿੱਤਿਆ 1 ਕਰੋੜ ਦਾ ਇਨਾਮ, ਘਰ ‘ਚ ਪਏ ਭੰਗੜੇ
‘ਨਾ ਦਿੱਲੀ, ਨਾ ਗੁਜਰਾਤ…’ ਪਾਕਿਸਤਾਨ ਦੇ ਕਰਾਚੀ ਤੋਂ ਆਇਆ ਨਵਰਾਤਰੀ ਦਾ ਇਹ ਪਿਆਰਾ ਵੀਡੀਓ, ਜਿੱਤ ਰਿਹਾ ਹੈ ਸਭ ਦਾ ਦਿਲ!
China Viral Video: 12ਵੀਂ ਮੰਜ਼ਿਲ ‘ਤੇ ਲਟਕੀ ਸੀ 3 ਸਾਲ ਦੀ ਬੱਚੀ, ਗੁਆਂਢੀਆਂ ਨੇ ਆਪਣੀ ਜਾਨ ‘ਤੇ ਖੇਡ ਕੇ ਇੰਝ ਬਚਾਈ ਜਾਨ, ਦੇਖੋ ਵੀਡੀਓ
Pune Viral Story: ਲੱਖਾਂ ਦਾ ਪੈਕੇਜ, ਫਿਰ ਵੀ ਵੀਕੈਂਡ ‘ਤੇ Rapido ਚਲਾ ਰਹੇ ਇਹ ਦੋ ਸਾਫਟਵੇਅਰ ਇੰਜੀਨੀਅਰ! ਵਜ੍ਹਾ ਕਰ ਦੇਵੇਗੀ ਹੈਰਾਨ