OMG News: ਚਿਕਨ ਕਰੀ ਦੀ ਥਾਂ ਪਰੋਸਿਆ ਮਰੇ ਹੋਏ ਚੂਹੇ ਦਾ ਮਾਂਸ; ਮੁੰਬਈ ਦੇ ਪੰਜਾਬੀ ਰੈਸਟੋਰੈਂਟ ਦੇ ਮੈਨੇਜਰ ਸਮੇਤ 3 ‘ਤੇ FIR, ਵੇਖੋ ਵੀਡਿਓ

Published: 

17 Aug 2023 06:47 AM IST

ਮੁੰਬਈ ਦੇ ਇਕ ਰੈਸਟੋਰੈਂਟ 'ਚ ਖਾਣੇ ਦੇ ਆਰਡਰ 'ਚ ਮਰਿਆ ਚੂਹਾ ਮਿਲਣ ਤੋਂ ਬਾਅਦ ਪੁਲਿਸ ਨੇ ਰੈਸਟੋਰੈਂਟ ਦੇ ਮੈਨੇਜਰ ਸਮੇਤ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

OMG News: ਚਿਕਨ ਕਰੀ ਦੀ ਥਾਂ ਪਰੋਸਿਆ ਮਰੇ ਹੋਏ ਚੂਹੇ ਦਾ ਮਾਂਸ; ਮੁੰਬਈ ਦੇ ਪੰਜਾਬੀ ਰੈਸਟੋਰੈਂਟ ਦੇ ਮੈਨੇਜਰ ਸਮੇਤ 3 ਤੇ FIR, ਵੇਖੋ ਵੀਡਿਓ
Follow Us On

ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਚਿਕਨ ਕਰੀ (Chicken Curry) ਦਾ ਆਰਡਰ ਕਰਨਾ ਇੱਕ ਵਿਅਕਤੀ ਲਈ ਭਾਰੀ ਪੈ ਗਿਆ। ਜਦੋਂ ਚਿਕਨ ਕਰੀ ਖਾਣ ਲਈ ਉਸ ਦੇ ਸਾਹਮਣੇ ਆਈ ਤਾਂ ਕੁਝ ਅਜਿਹਾ ਹੋਇਆ ਜਿਸ ਦੀ ਉਸ ਨੇ ਸੁਪਨੇ ਵਿੱਚ ਵੀ ਨਹੀਂ ਕਲਪਨਾ ਨਹੀਂ ਕੀਤੀ ਸੀ। ਜਦੋਂ ਉਸ ਨੇ ਚਿਕਨ ਨੂੰ ਚੱਖਿਆ ਤਾਂ ਉਸ ਨੂੰ ਇਹ ਬਹੁਤ ਅਜੀਬ ਲੱਗਾ। ਦਰਅਸਲ ਉਸ ਨੇ ਚਿਕਨ ਦੀ ਬਜਾਏ ਮਰੇ ਹੋਏ ਚੂਹੇ ਦਾ ਮਾਸ ਖਾ ਲਿਆ ਸੀ। ਇਸ ਭਿਆਨਕ ਤਜ਼ਰਬੇ ‘ਚੋਂ ਲੰਘਣ ਤੋਂ ਬਾਅਦ ਉਸ ਨੇ ਰੈਸਟੋਰੈਂਟ ਦੇ ਮੈਨੇਜਰ ਅਤੇ ਸ਼ੈੱਫ ਖਿਲਾਫ ਮਾਮਲਾ ਦਰਜ ਕਰਵਾਇਆ ਹੈ।

ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦਰਅਸਲ ਸ਼ਿਕਾਇਤ ਕਰਨ ਵਾਲੇ ਵਿਅਕਤੀ ਨਾਲ ਐਤਵਾਰ ਨੂੰ ਇਹ ਘਟਨਾ ਵਾਪਰੀ। ਅਨੁਰਾਗ ਸਿੰਘ ਅਤੇ ਉਸ ਦਾ ਦੋਸਤ ਅਮੀਨ ਐਤਵਾਰ ਰਾਤ ਮੁੰਬਈ ਦੇ ਬਾਂਦਰਾ ਵਿੱਚ ਇੱਕ ਰੈਸਟੋਰੈਂਟ ਵਿੱਚ ਪੰਜਾਬੀ ਖਾਣਾ ਖਾਣ ਗਏ ਸਨ। ਇਸ ਰੈਸਟੋਰੈਂਟ ਦਾ ਨਾਂ ਪਾਪਾ ਪੰਚੋ ਦਾ ਹੈ। ਉਨ੍ਹਾਂ ਨੇ ਇੱਥੇ ਦੋ ਡਿਸ਼ ਆਰਡਰ ਕੀਤੀਆਂ। ਇਨ੍ਹਾਂ ਵਿੱਚੋਂ ਇੱਕ ਸੀ ਮਟਨ ਕਰੀ ਅਤੇ ਇੱਕ ਸੀ ਚਿਕਨ ਕਰੀ।

ਚਿਕਨ ਕਰੀ ਵਿੱਚ ਮਿਲਿਆ ਚੂਹੇ ਦਾ ਮਾਂਸ

ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਉਨ੍ਹਾਂ ਦਾ ਆਰਡਰ ਕੀਤਾ ਭੋਜਨ ਪਹੁੰਚਿਆ ਤਾਂ ਅਨੁਰਾਗ ਸਿੰਘ ਨੇ ਚਿਕਨ ਖਾਰੀ ਖਾਣੀ ਸ਼ੁਰੂ ਕਰ ਦਿੱਤੀ। ਪਰ ਜਦੋਂ ਉਸਨੇ ਮਾਸ ਦਾ ਇੱਕ ਟੁਕੜਾ ਚਬਾਇਆ ਤਾਂ ਉਸਨੂੰ ਸ਼ੱਕ ਹੋਇਆ ਕਿ ਇਹ ਮੁਰਗੇ ਦਾ ਨਹੀਂ ਹੈ। ਮਾਸ ਦੇ ਇਸ ਟੁਕੜੇ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਇਹ ਮਰਿਆ ਹੋਇਆ ਚੂਹਾ ਸੀ। ਇਸ ਤੋਂ ਬਾਅਦ ਅਨੁਰਾਗ ਅਤੇ ਉਸ ਦੇ ਦੋਸਤ ਨੇ ਇਸ ਦੀ ਸ਼ਿਕਾਇਤ ਹੋਟਲ ਮੈਨੇਜਰ ਨੂੰ ਕੀਤੀ।

ਮੈਨੇਜਰ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਅਨੁਰਾਗ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਇਸ ‘ਤੇ ਹੋਟਲ ਮੈਨੇਜਰ ਨੇ ਉਨ੍ਹਾਂ ਨੂੰ ਅਸਪਸ਼ਟ ਜਵਾਬ ਦਿੱਤੇ। ਉਨ੍ਹਾਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਇਸ ਤੋਂ ਤੁਰੰਤ ਬਾਅਦ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਜਾਣਾ ਪਿਆ। ਪੁਲਿਸ ਨੇ ਹੋਟਲ ਦੇ ਸ਼ੈੱਫ, ਮੈਨੇਜਰ ਅਤੇ ਚਿਕਨ ਸਪਲਾਇਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਤਿੰਨਾਂ ਖ਼ਿਲਾਫ਼ ਭੋਜਨ ਵਿੱਚ ਮਿਲਾਵਟ ਕਰਨ ਅਤੇ ਦੂਜਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ