OMG News: ਆਨਲਾਈਨ ਬੁੱਕ ਕੀਤਾ ਸੀ ਹੋਟਲ ਰੂਮ, ਕਮਰੇ ‘ਚ ਗਿਆ ਤਾਂ ਬੈੱਡ ਦੇ ਨਾਲ ਟਾਇਲਟ ਸੀਟ ਦੇਖ ਕੇ ਰਹਿ ਗਿਆ ਹੈਰਾਨ
ਟਵਿੱਟਰ 'ਤੇ, @sammiemanini1 ਨਾਮ ਦੇ ਯੂਜ਼ਰ ਨੇ ਇਹ ਵਾਇਰਲ ਫੋਟੋ ਪੋਸਟ ਕਰਦਿਆਂ ਲਿਖਿਆ - ਇਸ ਵਿਅਕਤੀ ਨੇ AirBnB ਤੋਂ ਕਮਰਾ ਲਿਆ ਸੀ। ਬਾਅਦ ਵਿੱਚ, ਉਸ ਨੂੰ ਅਹਿਸਾਸ ਹੋਇਆ ਕਿ ਬਾਥਰੂਮ ਵਿੱਚ ਸਿਰਫ਼ ਬੈੱਡ ਲਗਾ ਦਿੱਤਾ ਗਿਆ
Toilet Next To Bed: ਹੋਟਲ ਜਾਂ ਏਅਰਬੀਐਨਬੀ ਦੇ ਕਮਰੇ ਵੈਬਸਾਈਟ ਦੀਆਂ ਤਸਵੀਰਾਂ ਵਿੱਚ ਬਹੁਤ ਹੀ ਸ਼ਾਨਦਾਰ ਦਿਖਾਈ ਦਿੰਦੇ ਹਨ। ਪਰ ਕਈ ਵਾਰ ਜੋ ਦਿਖਾਈ ਦਿੰਦਾ ਹੈ ਉਹ ਹੁੰਦਾ ਨਹੀਂ ਹੈ। ਮਤਲਬ ਜਦੋਂ ਵਿਅਕਤੀ ਆਪਣੇ ਹੋਟਲ/airbnb ‘ਤੇ ਪਹੁੰਚਦਾ ਹੈ ਤਾਂ ਉਸ ਦੀਆਂ ਉਮੀਦਾਂ ‘ਤੇ ਪਾਣੀ ਫਿਰ ਜਾਂਦਾ ਹੈ। ਅਜਿਹਾ ਹੀ ਕੁਝ ਹੋਇਆ ਡੇਵਿਡ ਹੋਲਟਜ਼ (David Holtz)ਨਾਲ, ਜੋ ਯੂਸੀ ਬਰਕਲੇ (UC Berkeley) ਵਿੱਚ ਸਹਾਇਕ ਪ੍ਰੋਫੈਸਰ ਹਨ। ਉਨ੍ਹਾਂ ਨੇ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ‘ਤੇ Airbnb ‘ਤੇ ਆਪਣੇ ਲਈ ਕਮਰਾ ਬੁੱਕ ਕਰਨ ਦਾ ਤਜਰਬਾ ਸਾਂਝਾ ਕੀਤਾ, ਜਿਸ ਨੂੰ ਜਾਣ ਕੇ ਸੋਸ਼ਲ ਮੀਡੀਆ ਯੂਜਰਜ਼ ਸਦਮੇ ‘ਚ ਹਨ।
ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਡੇਵਿਡ ਨੇ ਲਿਖਿਆ – ਜਦੋਂ ਤੁਸੀਂ ਆਪਣੇ airbnb ‘ਤੇ ਪਹੁੰਚੋ ਅਤੇ ਤੁਹਾਨੂੰ ਅਹਿਸਾਸ ਹੋਵੇ ਕਿ ਤੁਹਾਡਾ ਕਮਰਾ ਇੱਕ ਵੱਡਾ ਬਾਥਰੂਮ ਹੈ, ਜਿਸ ਵਿੱਚ ਸਿਰਫ ਇੱਕ ਬੈੱਡ ਲਗਾਇਆ ਗਿਆ ਹੈ। ਟਵੀਟ ਦਾ ਜਵਾਬ ਦਿੰਦੇ ਹੋਏ, Airbnb ਨੇ ਡੇਵਿਡ ਨੂੰ ਇਸ ਮਾਮਲੇ ‘ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਵਾਇਰਲ ਹੋਈ ਇਸ ਫੋਟੋ ‘ਚ ਕਮਰੇ ਤੋਂ ਜ਼ਿਆਦਾ ਬਾਥਰੂਮ ਹੀ ਨਜ਼ਰ ਆ ਰਿਹਾ ਹੈ। ਦਰਅਸਲ, ਇਸ ਕਮਰੇ ਦਾ ਡਿਜ਼ਾਈਨ ਬਹੁਤ ਵੱਖਰਾ ਹੈ। ਕਮਰੇ ਵਿੱਚ ਬੈੱਡ ਟਾਇਲਟ ਸੀਟ ਦੇ ਕੋਲ ਲਗਾਇਆ ਗਿਆ ਹੈ। ਇੰਨਾ ਹੀ ਨਹੀਂ, ਪਾਰਦਰਸ਼ੀ ਸ਼ੀਸ਼ੇ ਦੇ ਨਾਲ ਇੱਕ ਛੋਟਾ ਸ਼ਾਵਰ ਵੀ ਉੱਥੇ ਹੀ ਮੌਜੂਦ ਹੈ।
ਹੁਣ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੁਝ ਲੋਕ ਬੰਦੇ ਦਾ ਮਜ਼ਾਕ ਉਡਾ ਰਹੇ ਹਨ, ਜਦਕਿ ਕਈ ਲਿਖ ਰਹੇ ਹਨ ਕਿ ਇਸ ਲਈ ਵੈੱਬਸਾਈਟ ਦੀਆਂ ਤਸਵੀਰਾਂ ‘ਤੇ ਇੰਨਾ ਭਰੋਸਾ ਨਹੀਂ ਕਰਨਾ ਚਾਹੀਦਾ। ਇਕ ਵਿਅਕਤੀ ਨੇ ਲਿਖਿਆ ਕਿ ਮੈਂ ਹਮੇਸ਼ਾ ਬੈੱਡ ‘ਤੇ ਹੀ ਬੁਰਸ਼ ਕਰਨਾ ਚਾਹੁੰਦਾ ਸੀ। ਤਾਂ ਦੂਜਿਆਂ ਨੇ ਕਿਹਾ ਕਿ ਸਭ ਕੁਝ ਇੰਨਾ ਨੇੜੇ ਹੈ, ਕੋਈ ਸਮੱਸਿਆ ਨਹੀਂ ਹੈ। ਜਦਕਿ ਕੁਝ ਯੂਜ਼ਰਸ ਨੇ ਲਿਖਿਆ ਕਿ ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਲਈ ਸਹੀ ਜਾਣਕਾਰੀ ਜ਼ਰੂਰੀ ਹੈ।
ਖੈਰ ਇਸ ਪੂਰੇ ਮਾਮਲੇ ‘ਤੇ ਤੁਹਾਡਾ ਕੀ ਕਹਿਣਾ ਹੈ? ਆਪਣੀ ਪ੍ਰਤੀਕ੍ਰਿਆ ਜਰੂਰ ਦੇਵੋ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋThis guy rented an AirBnB only to realize it was just a huge bathroom that the host put a bed into. 😂😂😂
Call it Air Bbi n Pee 😂😂😂 pic.twitter.com/DbQjaPIyEq — Sammie Manini (@sammiemanini1) July 11, 2023ਇਹ ਵੀ ਪੜ੍ਹੋ


