ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Shocking Video: ਰਾਫਟਿੰਗ ਦੌਰਾਨ ਖ਼ਤਰਨਾਕ ਢੰਗ ਨਾਲ ਵਹਿ ਗਿਆ ਨੌਜਵਾਨ, ਕੁਝ ਸਕਿੰਟਾਂ ਵਿੱਚ ਹੀ ਖਤਮ ਹੋ ਗਈ ਖੇਡ

Viral Video of Rafting: ਰਾਫਟਿੰਗ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨਦੀ ਵਿੱਚ ਰਾਫਟਿੰਗ ਕਰਦੇ ਸਮੇਂ ਕਿਸ਼ਤੀ ਤੋਂ ਡਿੱਗ ਜਾਂਦਾ ਹੈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਇਸ ਦੌਰਾਨ ਉਸਦੇ ਸਾਥੀ ਕਿਸੇ ਤਰ੍ਹਾਂ ਉਸਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਪਰ ਅਜਿਹਾ ਨਹੀਂ ਹੋ ਪਾਉਂਦਾ।

Shocking Video: ਰਾਫਟਿੰਗ ਦੌਰਾਨ ਖ਼ਤਰਨਾਕ ਢੰਗ ਨਾਲ ਵਹਿ ਗਿਆ ਨੌਜਵਾਨ, ਕੁਝ ਸਕਿੰਟਾਂ ਵਿੱਚ ਹੀ ਖਤਮ ਹੋ ਗਈ ਖੇਡ
Follow Us
tv9-punjabi
| Published: 19 Apr 2025 11:00 AM

ਜਿਵੇਂ-ਜਿਵੇਂ ਗਰਮੀ ਵਧਰਹੀ ਹੈ, ਲੋਕ ਜਾਂ ਤਾਂ ਕਿਸੇ ਠੰਢੀ ਜਗ੍ਹਾ ਜਾਂ ਫੇਰ ਪਾਣੀ ਵਾਲੀ ਜਗ੍ਹਾ ਨੂੰ ਆਪਸ਼ਨ ਵੱਜੋਂ ਚੁਣ ਰਹੇ ਹਨ। ਜੇਕਰ ਅਸੀਂ ਤੱਟਵਰਤੀ ਥਾਵਾਂ ਦੀ ਗੱਲ ਕਰੀਏ ਤਾਂ ਅਜਿਹੀਆਂ ਥਾਵਾਂ ‘ਤੇ ਜਾਣਾ ਕਾਫ਼ੀ ਮਹਿੰਗਾ ਹੁੰਦਾ ਹੈ, ਜਿਸ ਕਾਰਨ ਲੋਕ ਗੋਆ ਦੀ ਬਜਾਏ ਰਿਸ਼ੀਕੇਸ਼ ਵਰਗੀਆਂ ਥਾਵਾਂ ਨੂੰ ਚੁਣਦੇ ਹਨ। ਜਿੱਥੇ ਘੱਟ ਬਜਟ ਵਿੱਚ ਚੰਗਾ ਇੰਜੁਆਏ ਹੋ ਜਾਂਦਾ ਹੈ। ਹਾਲਾਂਕਿ, ਕਈ ਵਾਰ ਇਹ ਸਸਤਾ ਸੌਦਾ ਜ਼ਿੰਦਗੀ ਭਰ ਲਈ ਮਹਿੰਗਾ ਸਾਬਤ ਹੁੰਦਾ ਹੈ। ਇਸ ਨਾਲ ਸਬੰਧਤ ਇੱਕ ਵੀਡੀਓ ਇਨ੍ਹੀਂ ਦਿਨੀਂ ਸਾਹਮਣੇ ਆਇਆ ਹੈ। ਇਹ ਦੇਖਣ ਤੋਂ ਬਾਅਦ, ਲੋਕ ਕਾਫ਼ੀ ਹੈਰਾਨ ਨਜ਼ਰ ਆ ਰਹੇ ਹਨ।

ਅਕਸਰ ਕਿਹਾ ਜਾਂਦਾ ਹੈ ਕਿ ਖਰਾਬ ਮੌਸਮ ਦੌਰਾਨ ਕਦੇ ਵੀ ਨਦੀ ਵਿੱਚ ਨਹੀਂ ਜਾਣਾ ਚਾਹੀਦਾ, ਕਿਉਂਕਿ ਕੋਈ ਨਹੀਂ ਕਹਿ ਸਕਦਾ ਕਿ ਕੁਦਰਤ ਤੁਹਾਨੂੰ ਕਿਹੜਾ ਰੂਪ ਦਿਖਾ ਦੇਵੇ। ਇਸ ਨਾਲ ਸਬੰਧਤ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਇਹ ਦੇਖਣ ਤੋਂ ਬਾਅਦ ਤੁਹਾਡੇ ਵੀ ਰੋਂਗਟੇ ਖੜ੍ਹੇ ਹੋ ਜਾਣਗੇ। ਇਹ ਵਾਇਰਲ ਵੀਡੀਓ ਉਤਰਾਖੰਡ ਦੇ ਰਿਸ਼ੀਕੇਸ਼ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਰਾਫਟਿੰਗ ਦਾ ਆਨੰਦ ਲੈਣ ਆਏ ਇੱਕ ਦੋਸਤ ਦੀ ਜਾਨ ਚਲੀ ਗਈ।

ਵੀਡੀਓ ਵਿੱਚ, ਮੁੰਡਿਆਂ ਦੇ ਇੱਕ ਗਰੁੱਪ ਨੂੰ ਤੇਜ਼ ਵਹਾਅ ਵਿੱਚ ਵਾਟਰ ਰਾਫਟਿੰਗ ਲਈ ਜਾਂਦੇ ਦੇਖਿਆ ਜਾ ਸਕਦਾ ਹੈ ਅਤੇ ਫਿਰ ਵਹਾਅ ਇੰਨਾ ਤੇਜ਼ ਹੋ ਜਾਂਦਾ ਹੈ ਕਿ ਉਹ ਨਦੀ ਵਿੱਚ ਡਿੱਗ ਜਾਂਦੇ ਹਨ। ਇਸ ਦੌਰਾਨ, ਉਸਦੇ ਸਾਥੀ ਉਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਪਰ ਵਾਇਰਲ ਵੀਡੀਓ ਦੇ ਅੰਤ ਤੱਕ, ਉਹ ਕੁਝ ਵੀ ਕਰਨ ਵਿੱਚ ਅਸਮਰੱਥ ਹੁੰਦੇ ਹਨ ਅਤੇ ਅੰਤ ਵਿੱਚ, ਉਸਦੀ ਮੌਤ ਹੋ ਜਾਂਦੀ ਹੈ। ਖੈਰ, ਇਸ ਘਟਨਾ ਨੂੰ ਦੇਖਣ ਤੋਂ ਬਾਅਦ, ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਦੀ ਲਾਪਰਵਾਹੀ ਲੋਕਾਂ ਲਈ ਮਹਿੰਗੀ ਸਾਬਤ ਹੋ ਸਕਦੀ ਹੈ।

ਇਸ ਵੀਡੀਓ ਨੂੰ ਐਕਸ ‘ਤੇ @askbhupi ਨਾਮ ਦੇ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਹੈ। ਜਿਸ ਨੂੰ 5 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ ਅਤੇ ਉਹ ਕੁਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਮੌਸਮ ਖਰਾਬ ਹੋਣ ਤੇ ਰਾਫਟਿੰਗ ਤੋਂ ਬਚਣਾ ਚਾਹੀਦਾ ਹੈ। ਜਦੋਂ ਕਿ ਇੱਕ ਹੋਰ ਨੇ ਲਿਖਿਆ ਕਿ ਇਹੀ ਹੁੰਦਾ ਹੈ ਉਨ੍ਹਾਂ ਲੋਕਾਂ ਨਾਲ ਜੋ ਨਕਲੀ ਉਪਕਰਣਾਂ ਨਾਲ ਰਾਫਟਿੰਗ ਕਰਦੇ ਹਨ। ਇੱਕ ਹੋਰ ਨੇ ਵੀਡੀਓ ਦੇਖਣ ਤੋਂ ਬਾਅਦ ਕਿਹਾ ਕਿ ਜੇਕਰ ਤੁਹਾਨੂੰ ਤੈਰਨਾ ਨਹੀਂ ਆਉਂਦਾ ਤਾਂ ਤੁਹਾਨੂੰ ਰਾਫਟਿੰਗ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ।

ਪਹਿਲਗਾਮ ਅੱਤਵਾਦੀ ਹਮਲਾ: NIA ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ
ਪਹਿਲਗਾਮ ਅੱਤਵਾਦੀ ਹਮਲਾ: NIA ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ...
Haryana Politics: ਕਾਂਗਰਸ ਵਿਰੋਧੀ ਧਿਰ ਦੇ ਨੇਤਾ ਦੀ ਨਹੀਂ ਕਰ ਰਹੀ ਚੋਣ, ਸੈਣੀ ਸਰਕਾਰ ਦਾ ਕਿਉਂ ਵਧਿਆ ਤਣਾਅ? ਰਿਪੋਰਟ ਵੇਖੋ
Haryana Politics: ਕਾਂਗਰਸ ਵਿਰੋਧੀ ਧਿਰ ਦੇ ਨੇਤਾ ਦੀ ਨਹੀਂ ਕਰ ਰਹੀ ਚੋਣ, ਸੈਣੀ ਸਰਕਾਰ ਦਾ ਕਿਉਂ ਵਧਿਆ ਤਣਾਅ? ਰਿਪੋਰਟ ਵੇਖੋ...
ਚਾਰ ਧਾਮ ਯਾਤਰਾ ਸ਼ੁਰੂ, ਯਮੁਨੋਤਰੀ ਧਾਮ ਦੇ ਕਪਾਟ ਖੁੱਲ੍ਹੇ
ਚਾਰ ਧਾਮ ਯਾਤਰਾ ਸ਼ੁਰੂ, ਯਮੁਨੋਤਰੀ ਧਾਮ ਦੇ ਕਪਾਟ ਖੁੱਲ੍ਹੇ...
India Vs Pakistan War: ਪਾਕਿਸਤਾਨ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ
India Vs Pakistan War: ਪਾਕਿਸਤਾਨ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ...
Canada Election : ਕੈਨੇਡਾ ਦੀਆਂ ਚੋਣਾਂ 'ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਜਿੱਤ ਕੀਤੀ ਹਾਸਿਲ, ਮਾਰਕ ਕਾਰਨੀ ਬਣੇ ਨਵੇਂ ਪ੍ਰਧਾਨ ਮੰਤਰੀ
Canada Election : ਕੈਨੇਡਾ ਦੀਆਂ ਚੋਣਾਂ 'ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਜਿੱਤ ਕੀਤੀ ਹਾਸਿਲ, ਮਾਰਕ ਕਾਰਨੀ ਬਣੇ ਨਵੇਂ ਪ੍ਰਧਾਨ ਮੰਤਰੀ...
ਪਹਿਲਗਾਮ ਅੱਤਵਾਦੀ ਹਮਲੇ 'ਤੇ ਵਿਸ਼ੇਸ਼ ਸੈਸ਼ਨ... CM ਉਮਰ ਅਬਦੁੱਲਾ ਨੇ ਕਹਿ ਦਿੱਤੀ ਵੱਡੀ ਗੱਲ!
ਪਹਿਲਗਾਮ ਅੱਤਵਾਦੀ ਹਮਲੇ 'ਤੇ ਵਿਸ਼ੇਸ਼ ਸੈਸ਼ਨ... CM ਉਮਰ ਅਬਦੁੱਲਾ ਨੇ ਕਹਿ ਦਿੱਤੀ ਵੱਡੀ ਗੱਲ!...
ਅੱਤਵਾਦੀ ਫਾਰੂਕ ਦਾ ਘਰ ਸਿਰਫ਼ ਇੰਨੇ ਸਕਿੰਟਾਂ ਵਿੱਚ ਦਿੱਤਾ ਢਾਹ , ਪਾਕਿਸਤਾਨੀ ਫੌਜ ਲਈ ਕਰ ਰਿਹਾ ਸੀ ਕੰਮ!
ਅੱਤਵਾਦੀ ਫਾਰੂਕ ਦਾ ਘਰ ਸਿਰਫ਼ ਇੰਨੇ ਸਕਿੰਟਾਂ ਵਿੱਚ ਦਿੱਤਾ ਢਾਹ , ਪਾਕਿਸਤਾਨੀ ਫੌਜ ਲਈ ਕਰ ਰਿਹਾ ਸੀ ਕੰਮ!...
ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੇ ਭਾਰਤ ਸਰਕਾਰ ਤੋਂ ਕੀਤੀ ਵੱਡੀ ਮੰਗ!
ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੇ ਭਾਰਤ ਸਰਕਾਰ ਤੋਂ ਕੀਤੀ ਵੱਡੀ ਮੰਗ!...
Atari Border: ਪਾਕਿ ਵਾਪਸ ਜਾ ਰਿਹਾ ਹੈ ਇਹ ਹਿੰਦੂ ਪਰਿਵਾਰ, ਜਾਂਦੇ-ਜਾਂਦੇ ਕੀ ਬੋਲੇ?
Atari Border:  ਪਾਕਿ ਵਾਪਸ ਜਾ ਰਿਹਾ ਹੈ ਇਹ ਹਿੰਦੂ ਪਰਿਵਾਰ, ਜਾਂਦੇ-ਜਾਂਦੇ ਕੀ ਬੋਲੇ?...