Viral Video: ਕਾਂ ਨੇ ਮੁਹੱਲੇ ਚੋਂ ਚੋਰੀ ਕੀਤੀ ਅਜਿਹੀ ਚੀਜ਼, ਲੋਕ ਬੋਲੇ- ‘ ਜ਼ਬਰਦਸਤ ਕਲੈਕਸ਼ਨ’

Published: 

17 Mar 2025 10:33 AM

Viral Video: ਇਸ ਵੇਲੇ ਸੋਸ਼ਲ ਮੀਡੀਆ 'ਤੇ ਇਕ ਕਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕ ਹੱਸਣ ਲਈ ਮਜ਼ਬੂਰ ਹੋ ਗਏ ਹਨ। ਵਾਇਰਲ ਹੋ ਰਹੀ ਵੀਡੀਓ ਨੂੰ X ਪਲੇਟਫਾਰਮ 'ਤੇ @_Indiana_Bones ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਬਹੁਤ ਸਾਰੇ ਇੰਟਰਨੈੱਟ ਯੂਜ਼ਰਸ ਵੱਲੋਂ ਇਸ ਨੂੰ ਦੇਖਿਆ ਗਿਆ ਹੈ।

Viral Video: ਕਾਂ ਨੇ ਮੁਹੱਲੇ ਚੋਂ ਚੋਰੀ ਕੀਤੀ ਅਜਿਹੀ ਚੀਜ਼, ਲੋਕ ਬੋਲੇ-  ਜ਼ਬਰਦਸਤ ਕਲੈਕਸ਼ਨ
Follow Us On

ਅੱਜ ਦੇ ਸਮੇਂ ਵਿੱਚ, ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨਾ ਬਹੁਤ Common ਹੋ ਗਿਆ ਹੈ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਸੋਸ਼ਲ ਮੀਡੀਆ ‘ਤੇ ਆਪਣੇ ਅਕਾਊਂਟ ਬਣਾ ਰਹੇ ਹਨ। ਇਸ ਲਈ ਸਾਰੇ ਜ਼ਿਆਦਾਤਰ ਸੋਸ਼ਲ ਮੀਡੀਆ ‘ਤੇ ਐਕਟਿਵ ਵੀ ਰਹਿੰਦੇ ਹਨ। ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋ ਤਾਂ ਜ਼ਰੂਰ ਸਾਰੇ ਵਾਇਰਲ ਵੀਡੀਓਜ਼ ਦੇਖੇ ਹੋਣਗੇ। ਤੁਹਾਡੀ ਫੀਡ ਵੀ ਉਨ੍ਹਾਂ ਨਾਲ ਭਰੀ ਰਹਿੰਦੀ ਹੋਵੇਗੀ। ਕਈ ਵਾਰ ਇਨਸਾਨਾਂ ਦੇ ਵੀਡੀਓ ਵਾਇਰਲ ਹੁੰਦੇ ਹਨ ਅਤੇ ਕਈ ਵਾਰ ਜਾਨਵਰਾਂ ਅਤੇ ਪੰਛੀਆਂ ਦੇ ਵੀਡੀਓ ਵਾਇਰਲ ਹੁੰਦੇ ਹਨ। ਇਸ ਵੇਲੇ ਇਕ ਕਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਤੁਸੀਂ ਸਾਰਿਆਂ ਨੇ ਬਚਪਨ ਵਿੱਚ ਪਿਆਸੇ ਕਾਂ ਦੀ ਕਹਾਣੀ ਬਹੁਤ ਵਾਰ ਸੁਣੀ ਅਤੇ ਪੜ੍ਹੀ ਹੋਵੇਗੀ। ਪਰ ਕੀ ਤੁਸੀਂ ਕਦੇ ਕਿਸੇ ਹੈਂਗਰ ਚੋਰ ਦਾ ਕੋਈ ਵੀਡੀਓ ਦੇਖਿਆ ਹੈ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸੁਣੀ ਹੈ? ਇਸ ਵੇਲੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਓਗੇ। ਇਸ ਵੇਲੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਕਾਂ ਇਕ ਘਰ ਦੀ ਛੱਤ ‘ਤੇ ਹੈ ਅਤੇ ਉਸਦੀ ਚੁੰਝ ਵਿੱਚ ਕੱਪੜੇ ਵਾਲਾ ਹੈਂਗਰ ਹੈ। ਇਸ ਤੋਂ ਬਾਅਦ ਉਹ ਹੈਂਗਰ ਲੈ ਕੇ ਉੱਥੋਂ ਉੱਡ ਜਾਂਦਾ ਹੈ ਅਤੇ ਇਕ ਟਾਵਰ ਵੱਲ ਚਲਾ ਜਾਂਦਾ ਹੈ। ਉੱਥੇ ਦੇਖਿਆ ਜਾ ਸਕਦਾ ਹੈ ਕਿ ਕਾਂ ਨੇ ਕਈ ਘਰਾਂ ਤੋਂ ਹੈਂਗਰ ਚੋਰੀ ਕਰਕੇ ਉਸੇ ਟਾਵਰ ‘ਤੇ ਇਕੱਠੇ ਕੀਤੇ ਹੋਏ ਹਨ। ਜਦੋਂ ਤੁਸੀਂ ਉਹ ਨਜ਼ਾਰਾ ਦੇਖੋਗੇ, ਤਾਂ ਤੁਸੀਂ ਹੈਰਾਨ ਰਹਿ ਜਾਓਗੇ।

ਇਹ ਵੀ ਪੜ੍ਹੋ- ਗੁੱਸੇ ਵਿੱਚ ਖੜ੍ਹਾ ਰਿਹਾ ਲਾੜਾ, ਸ਼ਾਂਤ ਰਹੀ ਲਾੜੀਮਹਿਮਾਨਾਂ ਨੇ ਸਟੇਜ ਤੇ ਦੇਖਿਆ ਅਜੀਬ ਨਜ਼ਾਰਾ

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @_Indiana_Bones ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਸਮੇਂ, ਕੈਪਸ਼ਨ ਲਿਖਿਆ ਸੀ, ‘ਕੀ ਤੁਸੀਂ ਕਦੇ ਕਾਂ ਨੂੰ ਕੱਪੜੇ ਦੇ ਹੈਂਗਰ ਇਕੱਠੇ ਕਰਦੇ ਦੇਖਿਆ ਹੈ?’ ਖ਼ਬਰ ਲਿਖੇ ਜਾਣ ਤੱਕ, ਬਹੁਤ ਸਾਰੇ ਲੋਕਾਂ ਨੇ ਵੀਡੀਓ ਦੇਖੀ ਹੈ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ – ਪਹਿਲੀ ਵਾਰ ਦੇਖਿਆ ਪਰ ਇਹ ਬਹੁਤ ਵਧੀਆ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ- Cool।