Shocking Video: ਮਗਰਮੱਛ ਨੇ ਅਚਾਨਕ ਮਹਿਲਾ ਜੂ ਕੀਪਰ ਨੂੰ ਮਾਰਿਆ ਝੱਪਟਾ, ਫੇਰ ਕੀ ਹੋਇਆ, ਵੇਖੋ ਵੀਡੀਓ
ਚਿੜੀਆਘਰ ਦੀ ਇੱਕ ਮਹਿਲਾ ਮਗਰਮੱਛ ਨੂੰ ਆਪਣਾ ਹੱਥ ਦਿਖਾ ਰਹੀ ਹੈ ਅਤੇ ਪਾਣੀ ਵਿੱਚ ਵਾਪਸ ਜਾਣ ਦਾ ਇਸ਼ਾਰਾ ਕਰ ਰਹੀ ਹੈ ਪਰ ਮਗਰਮੱਛ ਉਸ 'ਤੇ ਹੀ ਹਮਲਾ ਕਰ ਦਿੰਦਾ ਹੈ। ਮਗਰਮੱਛ ਇਸ ਚਿੜੀਆਘਰ ਦੇ ਜੂ ਕੀਪਰ ਦੇ ਖੱਬੇ ਹੱਥ ਨੂੰ ਆਪਣੇ ਦੰਦਾਂ ਵਿਚਕਾਰ ਫੜ ਲੈਂਦਾ ਹੈ।
ਮਗਰਮੱਛ ਨੇ ਖਿੱਚਿਆ ਪਿੰਜਰੇ ‘ਚ VIDEO ਵਾਇਰਲ
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਚਿੜੀਆਘਰ ਦੀ ਇੱਕ ਮਹਿਲਾ ਮਗਰਮੱਛ ਨੂੰ ਆਪਣਾ ਹੱਥ ਦਿਖਾ ਰਹੀ ਹੈ ਅਤੇ ਪਾਣੀ ਵਿੱਚ ਵਾਪਸ ਜਾਣ ਦਾ ਇਸ਼ਾਰਾ ਕਰ ਰਹੀ ਹੈ ਪਰ ਮਗਰਮੱਛ ਉਸ ‘ਤੇ ਹੀ ਹਮਲਾ ਕਰ ਦਿੰਦਾ ਹੈ। ਮਗਰਮੱਛ ਇਸ ਚਿੜੀਆਘਰ ਦੇ ਜੂ ਕੀਪਰ ਦੇ ਖੱਬੇ ਹੱਥ ਨੂੰ ਆਪਣੇ ਦੰਦਾਂ ਵਿਚਕਾਰ ਫੜ ਲੈਂਦਾ ਹੈ। ਜਦੋਂ ਇਹ ਔਰਤ ਆਪਣਾ ਹੱਥ ਛੁਡਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਮਗਰਮੱਛ ਹੋਰ ਵੀ ਹਿੰਸਕ ਹੋ ਜਾਂਦਾ ਹੈ ਅਤੇ ਚਿੜੀਆਘਰ ਦੇ ਰੱਖਿਅਕ ਨੂੰ ਪਾਣੀ ਦੇ ਹੇਠਾਂ ਖਿੱਚ ਲੈਂਦਾ ਹੈ।Crocodile attacks zoo keeper and a visitor jumps in the cage to help pic.twitter.com/YjQiWtFjzx
— CCTV IDIOTS (@cctvidiots) August 4, 2023
ਸੈਲਾਨੀ ਨੇ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ
ਦੋ ਸੈਲਾਨੀ ਮਹਿਲਾ ਕੀਪਰ ਨੂੰ ਬਚਾਉਣ ਲਈ ਪਿੰਜਰੇ ਵਿੱਚ ਜਾਂਦੇ ਹਨ। ਜਿਸ ਵਿੱਚੋਂ ਇੱਕ ਵਿਅਕਤੀ ਨੇ ਮਗਰਮੱਛ ਦੇ ਮੂੰਹ ਤੋਂ ਔਰਤ ਦਾ ਹੱਥ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਇਸ ਤੋਂ ਬਾਅਦ ਸੈਲਾਨੀ ਮਗਰਮੱਛ ਦੇ ਸਰੀਰ ‘ਤੇ ਲੇਟ ਕੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲੱਗਦਾ ਹੈ। ਕੁਝ ਦੇਰ ਇਸ ਤਰ੍ਹਾਂ ਲੇਟਣ ਤੋਂ ਬਾਅਦ ਮਗਰਮੱਛ ਦਾ ਮੂੰਹ ਥੋੜ੍ਹਾ ਢਿੱਲਾ ਹੋ ਜਾਂਦਾ ਹੈ, ਜਿਸ ਤੋਂ ਬਾਅਦ ਮਹਿਲਾ ਜੂ ਕੀਪਰ ਆਪਣਾ ਹੱਥ ਕੱਢ ਲੈਂਦੀ ਹੈ। ਇਸ ਤੋਂ ਬਾਅਦ ਔਰਤ ਨੂੰ ਪਾਣੀ ‘ਚੋਂ ਬਾਹਰ ਕੱਢਿਆ ਜਾਂਦਾ ਹੈ। ਜਿਵੇਂ ਹੀ ਮਹਿਲਾ ਦਾ ਹੱਥ ਮਗਰਮੱਛ ਦੇ ਮੂੰਹ ‘ਚੋਂ ਨਿਕਲਦਾ ਹੈ, ਉਹ ਹੋਰ ਹਿੰਸਕ ਹੋ ਜਾਂਦਾ ਹੈ ਅਤੇ ਸੈਲਾਨੀ ਨੂੰ ਚਬਾਉਣਾ ਚਾਹੁੰਦਾ ਹੈ, ਪਰ ਸੈਲਾਨੀ ਉਸ ਦੀ ਪਿੱਠ ‘ਤੇ ਬੈਠ ਜਾਂਦਾ ਹੈ ਅਤੇ ਉਸ ਦਾ ਮੂੰਹ ਦੋਹਾਂ ਹੱਥਾਂ ਨਾਲ ਫੜ ਕੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਮਗਰਮੱਛ ਸ਼ਾਂਤ ਹੋ ਗਿਆ ਅਤੇ ਸੈਲਾਨੀ ਵੀ ਪਿੰਜਰੇ ਤੋਂ ਬਾਹਰ ਆ ਗਿਆ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
