OMG! ਗਿੱਲ ਦੀ ਧਮਾਕੇਦਾਰ ਪਾਰੀ ਕਾਰਨ ਤਬਾਹ ਹੋਈ ਬਾਬਰ ਦੀ ਬਾਦਸ਼ਾਹਤ ! ਪ੍ਰਸ਼ੰਸਕ ਬੋਲੇ- ‘ਉਨ੍ਹਾਂ ਨੂੰ ਸਾਹ ਤਾਂ ਲੈਣ ਦਿਓ ਭਰਾ…’

Updated On: 

16 Sep 2023 15:05 PM

Asia Cup 2023: ਸ਼ੁਭਮਨ ਗਿੱਲ ਨੇ ਬੰਗਲਾਦੇਸ਼ ਖਿਲਾਫ ਸੈਂਕੜਾ ਲਗਾਇਆ। ਉਨ੍ਹਾਂ ਨੇ ਸਿਰਫ਼ 117 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਸੈਂਕੜੇ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਨਜ਼ਰ ਆ ਰਹੇ ਹਨ ਅਤੇ ਉਹ ਮੀਮਜ਼ ਵੀ ਕਾਫੀ ਸ਼ੇਅਰ ਕਰ ਰਹੇ ਹਨ।

OMG! ਗਿੱਲ ਦੀ ਧਮਾਕੇਦਾਰ ਪਾਰੀ ਕਾਰਨ ਤਬਾਹ ਹੋਈ ਬਾਬਰ ਦੀ ਬਾਦਸ਼ਾਹਤ ! ਪ੍ਰਸ਼ੰਸਕ ਬੋਲੇ- ਉਨ੍ਹਾਂ ਨੂੰ ਸਾਹ ਤਾਂ ਲੈਣ ਦਿਓ ਭਰਾ...
Follow Us On

ਕੋਲੰਬੋ ‘ਚ ਖੇਡੇ ਜਾ ਰਹੇ ਏਸ਼ੀਆ ਕੱਪ 2023 ਦੇ ਸੁਪਰ ਫੋਰ ਗੇੜ ਦੇ ਆਖਰੀ ਮੈਚ ‘ਚ ਟੀਮ ਇੰਡੀਆ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਨੇ ਕਮਾਲ ਕਰ ਦਿੱਤਾ। ਰੋਹਿਤ ਦੇ ਨਾਲ ਬੱਲੇਬਾਜ਼ੀ ਕਰਨ ਆਏ ਗਿੱਲ ਨੇ ਨਾ ਸਿਰਫ ਇਕੱਲੇ ਹੀ ਚਾਰਜ ਸੰਭਾਲਿਆ ਸਗੋਂ ਮੁਸ਼ਕਿਲ ਹਾਲਾਤਾਂ ‘ਚ ਕਰੀਜ਼ ‘ਤੇ ਆਪਣੇ ਪੈਰ ਵੀ ਲਗਾਏ। ਜਿਸ ਨੂੰ ਬੰਗਲਾਦੇਸ਼ ਦਾ ਕੋਈ ਵੀ ਗੇਂਦਬਾਜ਼ ਦੂਰ ਨਹੀਂ ਕਰ ਸਕਿਆ। ਬੰਗਲਾਦੇਸ਼ ਖਿਲਾਫ ਇਸ ਮੈਚ ‘ਚ ਗਿੱਲ ਨੇ 8 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 121 ਦੌੜਾਂ ਬਣਾਈਆਂ।

ਇਸ ਖਾਸ ਪਾਰੀ ਤੋਂ ਬਾਅਦ ਸ਼ੁਭਮਨ ਗਿੱਲ ਵੱਲੋਂ ਮਨਾਇਆ ਗਿਆ ਜਸ਼ਨ ਵੀ ਖਾਸ ਸੀ। ਜ਼ਿਕਰਯੋਗ ਹੈ ਕਿ ਸ਼ੁਭਮਨ ਇਸ ਸਾਲ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਉਨ੍ਹਾਂ ਨੇ ਇਸ ਸਾਲ 17 ਮੈਚ ਖੇਡੇ ਹਨ ਅਤੇ 4 ਸੈਂਕੜੇ ਅਤੇ 4 ਅਰਧ ਸੈਂਕੜਿਆਂ ਦੀ ਮਦਦ ਨਾਲ 1014 ਦੌੜਾਂ ਬਣਾਈਆਂ ਹਨ, ਜੋ ਆਪਣੇ ਆਪ ‘ਚ ਇਕ ਖਾਸ ਰਿਕਾਰਡ ਹੈ। #ShubmanGill ਟਵਿੱਟਰ ‘ਤੇ ਟਾਪ ਟ੍ਰੈਂਡਿੰਗ ਹੈ। ਇਸ ਦੇ ਨਾਲ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਇੱਥੇ ਦੇਖੋ

117 ਗੇਂਦਾਂ ਵਿੱਚ ਸੈਂਕੜਾ ਜੜਿਆ

ਡਰੈਸਿੰਗ ਰੂਮ ਦਾ ਹਾਲ

ਸਕੋਰ ਕਰਨ ਤੋਂ ਬਾਅਦ

ਕੀ ਸੱਚ ਵਿੱਚ?

ਸੰਕਟ ਵਿੱਚ ਹੈ ਸਥਿਤੀ

ਸੂਝਵਾਨਾਂ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ