Couple Romance Video Viral in Bus: ਪਿਛਲੀ ਸੀਟ ‘ਤੇ ਬੈਠ ਕੇ ਰੋਮਾਂਸ ਕਰ ਰਹੇ ਕਪਲ ਨੇ ਪਾਰ ਕੀਤੀਆਂ ਸਾਰੀਆਂ ਹੱਦਾਂ , ਦਿੱਲੀ ਮੈਟਰੋ ਤੋਂ ਬਾਅਦ DTC ਬੱਸ ਦਾ ਵੀਡਿਓ ਹੋਇਆ ਵਾਇਰਲ
Couple Romance Video Viral in Bus:ਦਿੱਲੀ ਮੈਟਰੋ ਦੀਆਂ ਕਈ ਅਸ਼ਲੀਲ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਪਰ ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਕਪਲ ਚੱਲਦੀ ਬੱਸ ਦੀ ਪਿਛਲੀ ਸੀਟ 'ਤੇ ਬੈਠ ਕੇ ਰੋਮਾਂਸ ਕਰ ਰਿਹਾ ਹੈ। ਬੱਸ ਦੇ ਇਕ ਹੋਰ ਯਾਤਰੀ ਨੇ ਇਸ ਵੀਡੀਓ ਨੂੰ ਆਪਣੇ ਕੈਮਰੇ 'ਚ ਰਿਕਾਰਡ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ।
ਦਿੱਲੀ ਮੈਟਰੋ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਅਸ਼ਲੀਲ ਹਰਕਤਾਂ ਕਾਰਨ ਬਦਨਾਮ ਸੀ ਪਰ ਹੁਣ ਦਿੱਲੀ ਡੀਟੀਸੀ ਦੀਆਂ ਬੱਸਾਂ ‘ਚ ਵੀ ਲੋਕ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਜਿਸ ਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @DESIKALESHH ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਡੀਟੀਸੀ ਬੱਸ ‘ਚ ਸਫਰ ਕਰਦੇ ਸਮੇਂ ਲਈ ਗਈ ਹੈ।
ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਬੱਸ ਦੀ ਪਿਛਲੀ ਸੀਟ ‘ਤੇ ਇਕ ਕਪਲ ਬੈਠਾ ਹੈ। ਜਿਸ ਵਿੱਚ ਕੁੜੀ ਮੁੰਡੇ ਦੀ ਗੋਦੀ ਵਿੱਚ ਬੈਠੀ ਹੈ। ਦੋਵੇਂ ਬੱਸ ਵਿੱਚ ਇੱਕ ਦੂਜੇ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਮੁੰਡੇ ਨੇ ਆਪਣੀ ਪ੍ਰੇਮਿਕਾ ਨੂੰ ਬਾਹਾਂ ‘ਚ ਫੜ੍ਹਿਆ ਹੋਇਆ ਹੈ ਅਤੇ ਸਾਰਿਆਂ ਦੇ ਸਾਹਮਣੇ ਖੁੱਲ੍ਹ ਕੇ ਰੋਮਾਂਸ ਕਰ ਰਿਹਾ ਹੈ। ਉਸੇ ਸਮੇਂ, ਬੱਸ ਦੀ ਅਗਲੀ ਸੀਟ ‘ਤੇ ਬੈਠਾ ਇਕ ਹੋਰ ਯਾਤਰੀ ਆਪਣੇ ਫੋਨ ਦੇ ਕੈਮਰੇ ਵਿਚ ਪਿੱਛੇ ਹੋ ਰਹੇ ਰੋਮਾਂਸ ਸੀਨ ਨੂੰ ਕੈਦ ਕਰ ਰਿਹਾ ਹੈ। ਵੀਡੀਓ ‘ਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜੋੜੇ ਦੀ ਹਰਕਤ ਨੂੰ ਦੇਖ ਕੇ ਨਾਲ ਵਾਲੀ ਸੀਟ ‘ਤੇ ਬੈਠੀ ਇਕ ਔਰਤ ਆਪਣਾ ਮੂੰਹ ਦੂਜੀ ਦਿਸ਼ਾ ‘ਚ ਮੋੜ ਕੇ ਚੁੱਪਚਾਪ ਬੈਠੀ ਹੈ। ਇਸ ਦੇ ਨਾਲ ਹੀ ਬੱਸ ਕੰਡਕਟਰ ਹੋਰ ਸਵਾਰੀਆਂ ਦੀਆਂ ਟਿਕਟਾਂ ਕੱਟ ਰਿਹਾ ਹੈ। ਕੁਝ ਦੇਰ ਬਾਅਦ, ਕੁੜੀ ਆਪਣੇ ਬੁਆਏਫ੍ਰੈਂਡ ਦੀ ਗੋਦੀ ਤੋਂ ਖਿਸਕ ਜਾਂਦੀ ਹੈ ਅਤੇ ਦੁਬਾਰਾ ਆਪਣੀ ਸੀਟ ‘ਤੇ ਬੈਠ ਜਾਂਦੀ ਹੈ।
Delhi Metro ❌ Delhi DTC Bus ✅ pic.twitter.com/wzvjVNz4Ef
— DESI KALESH ❤️ (@DESIKALESHH) May 13, 2024
ਇਹ ਵੀ ਪੜ੍ਹੋ- ਦੁਨੀਆ ਦੀ ਸਭ ਤੋਂ ਵੱਡੀਆਂ ਗੱਲ੍ਹਾਂ ਵਾਲੀ ਔਰਤ, ਦੇਖ ਕੇ ਲੋਕ ਹੋ ਜਾਂਦੇ ਨੇ ਹੈਰਾਨ
ਇਹ ਵੀ ਪੜ੍ਹੋ
ਦਿੱਲੀ ਮੈਟਰੋ ਤੋਂ ਬਾਅਦ ਬੱਸ ਦਾ ਵੀਡੀਓ ਆਇਆ ਸਾਹਮਣੇ
ਵਾਇਰਲ ਹੋ ਰਿਹਾ ਵੀਡੀਓ ਦੋ ਮਿੰਟ 13 ਸੈਕਿੰਡ ਦਾ ਹੈ। ਚਲਦੀ ਬੱਸ ‘ਚ ਕਪਲ ਦੀ ਇਸ ਅਸ਼ਲੀਲ ਹਰਕਤ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਸੱਚਮੁੱਚ ਉਨ੍ਹਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਮੈਟਰੋ ਦੀਆਂ ਕਈ ਅਸ਼ਲੀਲ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀਆਂ ਹਨ। ਜਿੱਥੇ ਕਪਲ ਜਨਤਕ ਤੌਰ ‘ਤੇ ਇਕ-ਦੂਜੇ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਦਿਖ ਜਾਂਦੇ ਹਨ। ਲੋਕ ਹੁਣ ਜਨਤਕ ਥਾਵਾਂ ਨੂੰ ਵੀ ਆਪਣੀ ਨਿੱਜੀ ਥਾਂ ਸਮਝ ਰਹੇ ਹਨ। ਪਤਾ ਨਹੀਂ ਲੋਕਾਂ ਵਿੱਚ ਅਜਿਹੀ ਮਾਨਸਿਕਤਾ ਕਿੱਥੋਂ ਆ ਰਹੀ ਹੈ।