Viral: ਇਹ ਹੈ ਦੁਨੀਆ ਦੀ ਸਭ ਤੋਂ ਵੱਡੀਆਂ ਗੱਲ੍ਹਾਂ ਵਾਲੀ ਔਰਤ, ਲੁੱਕ ਦੇਖ ਹੈਰਾਨ ਰਹਿ ਜਾਂਦੇ ਹਨ ਲੋਕ
Viral: ਯੂਕਰੇਨ ਦੀ ਰਹਿਣ ਵਾਲੀ ਅਨਾਸਤਾਸੀਆ ਪੋਕਰੇਸ਼ਚੁਕ ਇਕ ਅਜਿਹੀ ਔਰਤ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਗੱਲ੍ਹਾਂ ਵਾਲੀ ਔਰਤ ਕਿਹਾ ਜਾਂਦਾ ਹੈ। ਉਸ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੇ ਟਰਾਂਸਫਾਰਮੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਦਿਖਾਇਆ ਗਿਆ ਹੈ ਕਿ ਉਹ 26 ਸਾਲ ਦੀ ਉਮਰ 'ਚ ਕਿਵੇਂ ਦਿਖ ਰਹੀ ਸੀ ਅਤੇ 35 ਸਾਲ ਦੀ ਉਮਰ 'ਚ ਕਿਵੇਂ ਬਣ ਗਈ ਹੈ।
ਕੌਣ ਸੁੰਦਰ ਦਿਖਣਾ ਨਹੀਂ ਚਾਹੁੰਦਾ? ਔਰਤਾਂ ਸਿਰਫ਼ ਸੁੰਦਰ ਦਿਖਣ ਲਈ ਮੇਕਅੱਪ ਲਗਾਉਂਦੀਆਂ ਹਨ ਜਾਂ ਕਰਵਾਉਂਦੀਆਂ ਹਨ, ਜਦਕਿ ਕੁਝ ਔਰਤਾਂ ਇਸ ਦਾ ਸਥਾਈ ਹੱਲ ਲੱਭ ਕੇ ਸਰਜਰੀ ਕਰਵਾਉਣ ਲੱਗਦੀਆਂ ਹਨ। ਕੁਝ ਔਰਤਾਂ ਆਪਣੇ ਫਿਗਰ ਨੂੰ ਸੁਧਾਰਨ ਲਈ ਸਰਜਰੀ ਕਰਵਾਉਂਦੀਆਂ ਹਨ ਅਤੇ ਕੁਝ ਆਪਣੇ ਬੁੱਲ੍ਹਾਂ ਨੂੰ ਵੱਡਾ ਕਰਨ ਲਈ। ਹਾਲਾਂਕਿ ਇਸ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਕਈ ਵਾਰ ਧੋਖਾ ਵੀ ਝੱਲਣਾ ਪੈਂਦਾ ਹੈ। ਅਜਿਹੀ ਹੀ ਇਕ ਔਰਤ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ, ਜਿਸ ਨੇ ਆਪਣੀਆਂ ਗੱਲ੍ਹਾਂ ਦੀ ਸਰਜਰੀ ਕਰਵਾਈ ਸੀ, ਪਰ ਮਾਮਲਾ ਪੁੱਠਾ ਪੈ ਗਿਆ ਅਤੇ ਹੁਣ ਲੋਕ ਉਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਗੱਲ੍ਹਾਂ ਵਾਲੀ ਔਰਤ ਵਜੋਂ ਜਾਣਦੇ ਹਨ।
ਇਸ ਔਰਤ ਦਾ ਨਾਂ ਅਨਾਸਤਾਸੀਆ ਪੋਕਰੇਸ਼ਚੁਕ ਹੈ। ਉਸ ਨੂੰ ਆਪਣੀ ਸੁੰਦਰਤਾ ਵਧਾਉਣ ਦਾ ਅਜੀਬ ਜਨੂੰਨ ਸੀ। ਪੇਸ਼ੇ ਤੋਂ ਮਾਡਲ ਅਨਾਸਤਾਸੀਆ ਯੂਕਰੇਨ ਦੀ ਰਹਿਣ ਵਾਲੀ ਹੈ। ਕਰੀਬ 10 ਸਾਲ ਪਹਿਲਾਂ ਉਸ ਦੀ ਦਿੱਖ ਆਮ ਔਰਤਾਂ ਵਰਗੀ ਹੁੰਦੀ ਸੀ ਪਰ ਬਾਅਦ ਵਿਚ ਉਸ ਨੇ ਟੈਟੂ ਬਣਵਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਅਜੀਬ ਬਿਊਟੀ ਟ੍ਰੀਟਮੈਂਟ ਅਪਣਾਇਆ। ਉਸਨੇ ਆਪਣੇ ਬੁੱਲ੍ਹਾਂ ਨੂੰ ਵੱਡਾ ਕਰਨ ਲਈ ਸਰਜਰੀ ਕਰਵਾਈ ਅਤੇ ਉਸ ਦੀਆਂ ਗੱਲ੍ਹਾਂ ਵਿੱਚ ਰਸਾਇਣਕ ਟੀਕੇ ਵੀ ਲਗਾਏ। ਇਸ ਤੋਂ ਬਾਅਦ ਅਨਾਸਤਾਸੀਆ ਦਾ ਰੂਪ ਇੰਨਾ ਬਦਲ ਗਿਆ ਕਿ ਉਹ ਖੁਦ ਨੂੰ ਦੇਖ ਕੇ ਦੰਗ ਰਹਿ ਗਈ। ਉਸ ਦੇ ਬੁੱਲ੍ਹ ਵੱਡੇ ਹੋ ਗਏ ਸਨ ਅਤੇ ਉਸ ਦੀਆਂ ਗੱਲ੍ਹਾਂ ਬਹੁਤ ਅਜੀਬ ਲੱਗ ਗਈਆਂ ਸਨ।
View this post on Instagram
ਇਹ ਵੀ ਪੜ੍ਹੋ- ਚਿੱਕੜ ‘ਚ ਛੁਪੇ ਮਗਰਮੱਛ ਨੇ ਵੀਡੀਓ ਬਣਾ ਰਹੇ ਵਿਅਕਤੀ ‘ਤੇ ਕੀਤਾ ਹਮਲਾ-VIDEO
ਮਿਰਰ ਦੀ ਰਿਪੋਰਟ ਮੁਤਾਬਕ ਅਨਾਸਤਾਸੀਆ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਆਪਣੇ ਅਜੀਬੋ-ਗਰੀਬ ਟਰਾਂਸਫਾਰਮੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਸਰਜਰੀ ਤੋਂ ਪਹਿਲਾਂ ਦਾ ਚਿਹਰਾ ਅਤੇ ਸਰਜਰੀ ਤੋਂ ਬਾਅਦ ਦਾ ਚਿਹਰਾ ਦੇਖਿਆ ਜਾ ਸਕਦਾ ਹੈ। ਉਸਨੇ ਦੱਸਿਆ ਹੈ ਕਿ ਜਦੋਂ ਉਹ 26 ਸਾਲ ਦੀ ਸੀ ਤਾਂ ਉਹ ਕਿਵੇਂ ਦਿਖਾਈ ਦਿੰਦੀ ਸੀ ਅਤੇ ਹੁਣ ਜਦੋਂ ਉਹ 35 ਸਾਲ ਦੀ ਹੈ ਤਾਂ ਉਹ ਕਿਵੇਂ ਦਿਖਾਈ ਦਿੰਦੀ ਹੈ। ਅਨਾਸਤਾਸੀਆ ਨੇ ਪੋਸਟ ਦੇ ਕੈਪਸ਼ਨ ‘ਚ ਲਿਖਿਆ ਹੈ ਕਿ ਪਹਿਲੀ ਤਸਵੀਰ ‘ਚ ਕੋਈ ਹਾਈਲੂਰੋਨਿਕ ਐਸਿਡ ਨਹੀਂ ਹੈ।
ਇਹ ਵੀ ਪੜ੍ਹੋ
ਅਨਾਸਤਾਸੀਆ ‘ਚ ਇਸ ਬਦਲਾਅ ਨੂੰ ਦੇਖ ਕੇ ਲੋਕ ਦੰਗ ਰਹਿ ਗਏ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ‘ਇਹ ਸਾਬਤ ਕਰਦਾ ਹੈ ਕਿ ਤੁਹਾਨੂੰ ਮਾਨਸਿਕ ਸਿਹਤ ਸਮੱਸਿਆਵਾਂ ਹਨ’, ਜਦੋਂ ਕਿ ਕੋਈ ਕਹਿ ਰਿਹਾ ਹੈ ਕਿ ‘ਉਹ ਸੋਸ਼ਲ ਮੀਡੀਆ ‘ਤੇ ਪੈਸੇ ਕਮਾਉਣ ਲਈ ਇੱਕ ਪਾਗਲ ਵਿਅਕਤੀ ਦੀ ਤਰ੍ਹਾਂ ਦਿਖਣਾ ਚਾਹੁੰਦੀ ਹੈ’।