Cobra Rescued From 540 Feet Borewell: 540 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਕੋਬਰਾ, 10 ਘੰਟੇ ਤੱਕ ਚੱਲਿਆ ਬਚਾਅ ਕਾਰਜ, ਦੇਖੋ ਕਿਵੇਂ ਕੱਢਿਆ ਖਤਰਨਾਕ ਸੱਪ ਨੂੰ ਬਾਹਰ
Cobra Rescued From 540 Feet Borewell: ਇੱਕ ਕੋਬਰਾ ਇੱਕ ਵਿਅਸਤ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟ੍ਰੈਫਿਕ ਦੇ ਡਰੋਂ ਉਸਨੇ ਜਲਦੀ ਨਾਲ ਆਸਰਾ ਲਿਆ ਅਤੇ ਅਚਾਨਕ ਬੋਰਵੈੱਲ ਵਿੱਚ ਡਿੱਗ ਗਿਆ। ਇਸ ਤੋਂ ਬਾਅਦ ਲਗਾਤਾਰ 10 ਘੰਟੇ ਬਚਾਅ ਮੁਹਿੰਮ ਚਲਾ ਕੇ ਸੱਪ ਦੀ ਜਾਨ ਬਚਾਈ ਗਈ। ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।ਲੋਕ ਇਸ ਵੀਡੀਓ ਨੂੰ ਵੱਡੇ ਲੇਵਲ 'ਤੇ ਸ਼ੇਅਰ ਵੀ ਕਰ ਰਹੇ ਹਨ।
ਹਾਲ ਹੀ ਵਿੱਚ ਕਰਨਾਟਕ ਵਿੱਚ ਇੱਕ ਅਨੋਖਾ ਬਚਾਅ ਕਾਰਜ ਹੋਇਆ। ਜੰਗਲਾਤ ਵਿਭਾਗ ਅਤੇ ਅਗੁੰਬੇ ਰੇਨਫੋਰੈਸਟ ਰਿਸਰਚ ਸਟੇਸ਼ਨ (ਏਆਰਆਰਐਸ) ਨੇ 540 ਫੁੱਟ ਡੂੰਘੇ ਬੋਰਵੈੱਲ ਤੋਂ ਲਗਭਗ ਤਿੰਨ ਫੁੱਟ ਲੰਬੇ ਕੋਬਰਾ ਨੂੰ ਬਚਾਉਣ ਲਈ 10 ਘੰਟੇ ਸਖ਼ਤ ਮਿਹਨਤ ਕੀਤੀ। ਇਸ ਤੋਂ ਬਾਅਦ ਸੱਪ ਨੂੰ ਇਸ ਦੇ ਕੁਦਰਤੀ ਨਿਵਾਸ ਸਥਾਨ ਵਿੱਚ ਛੱਡ ਦਿੱਤਾ ਗਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ। ਇਹ ਘਟਨਾ ਜੰਗਲੀ ਜੀਵ ਸੁਰੱਖਿਆ ਅਤੇ ਮਾਨਵਤਾਵਾਦੀ ਯਤਨਾਂ ਦੀ ਪ੍ਰੇਰਨਾਦਾਇਕ ਮਿਸਾਲ ਹੈ।
ਇਹ ਘਟਨਾ ਤੀਰਥਹੱਲੀ ਤਾਲੁਕਾ ਦੇ ਕੋਨੰਦੂਰ ਵਿਖੇ ਵਾਪਰੀ ਜਦੋਂ ਕੋਬਰਾ ਖੇਤਰ ਦੀ ਵਿਅਸਤ ਮੁੱਖ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟ੍ਰੈਫਿਕ ਅਤੇ ਲੋਕਾਂ ਤੋਂ ਘਬਰਾ ਕੇ ਉਸਨੇ ਜਲਦਬਾਜ਼ੀ ਵਿੱਚ ਆਸਰਾ ਲਿਆ ਅਤੇ ਅਚਾਨਕ ਇੱਕ ਖੁੱਲੇ ਬੋਰਵੈੱਲ ਵਿੱਚ ਡਿੱਗ ਗਿਆ। ਇਹ ਦੇਖ ਕੇ ਸਥਾਨਕ ਲੋਕ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ ਗਏ।
ਦਿ ਨਿਊ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਲੋਕਾਂ ਨੇ ਕੈਮਰੇ ਦੀ ਵਰਤੋਂ ਕਰਕੇ ਸੱਪ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ। ਕੋਬਰਾ ਨੂੰ ਬੋਰਵੈੱਲ ਤੋਂ ਕੱਢਣ ਲਈ ਚਾਰ ਦਿਨਾਂ ਤੱਕ ਵੱਖ-ਵੱਖ ਤਰੀਕੇ ਅਜ਼ਮਾਈ ਗਏ ਅਤੇ ਜਦੋਂ ਉਹ ਅਸਫਲ ਰਹੇ ਤਾਂ ਉਨ੍ਹਾਂ ਨੇ ਜੰਗਲਾਤ ਵਿਭਾਗ ਅਤੇ ਅਗੁੰਬੇ ਰੇਨਫੋਰੈਸਟ ਰਿਸਰਚ ਸਟੇਸ਼ਨ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਫਲ ਵਿਕਰੇਤਾ ਨੇ ਗਾਹਕ ਦੇ ਸਾਹਮਣੇ ਕੀਤਾ ਧੋਖਾ, ਵੇਖਦੇ-ਵੇਖਦੇ ਕਰ ਦਿੱਤੀ ਗੇਮ, ਵੇਖੋ VIDEO
ਕੋਬਰਾ 240 ਫੁੱਟ ਦੀ ਡੂੰਘਾਈ ‘ਤੇ ਫਸਿਆ ਹੋਇਆ ਸੀ
ਫੀਲਡ ਡਾਇਰੈਕਟਰ ਅਜੇ ਗਿਰੀ ਦੀ ਅਗਵਾਈ ਹੇਠ ਏਆਰਆਰਐਸ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ। ਕਰੀਬ 10 ਘੰਟੇ ਤੱਕ ਚੱਲੇ ਇਸ ਆਪ੍ਰੇਸ਼ਨ ਵਿੱਚ ਸੱਪ ਨੂੰ ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫੀਲਡ ਡਾਇਰੈਕਟਰ ਨੇ ਖੁਦ ਇਸ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਤੁਸੀਂ ਦੇਖੋਗੇ ਕਿ ਸੱਪ ਨੂੰ ਦੇਖਣ ਲਈ ਬੋਰਵੈੱਲ ‘ਚ ਪਾਈਪ ਅਤੇ ਕੈਮਰਾ ਹੇਠਾਂ ਉਤਾਰਿਆ ਗਿਆ ਸੀ। ਕੋਬਰਾ ਕਰੀਬ 240 ਫੁੱਟ ਦੀ ਡੂੰਘਾਈ ‘ਤੇ ਫਸਿਆ ਹੋਇਆ ਸੀ।